ਪ੍ਰਾਇਮਰੀ ਸਹਿਕਾਰੀ ਖੇਤੀਵਾੜੀ ਵਿਕਾਸ ਬੈਂਕ ਵਿੱਖੇ ਕਰਜ਼ਾ ਵੰਡ ਸਮਾਰੋਹ

By

Published : Sep 16, 2021, 4:59 PM IST

thumbnail

ਹੁਸ਼ਿਆਰਪੁਰ: ਅੱਜ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ, ਗੜ੍ਹਸ਼ੰਕਰ 'ਚ ਕਰਜ਼ਾ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਕਾਂਗਰਸ ਬੁਲਾਰੇ ਨਿਮਿਸ਼ਾ ਮਹਿਤਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਅੱਜ ਇਸ ਬੈਂਕ ਵਲੋਂ ਤਕਰੀਬਨ 13 ਲੱਖ ਰੁਪਏ ਦੇ ਚੈੱਕ ਵੰਡੇ ਗਏ ਹਨ। ਉਨ੍ਹਾਂ ਕਿਹਾ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਦੀ ਚੋਣ ਵੀ ਸਰਵਸੰਮਤੀ ਨਾਲ ਹੋਈ ਸੀ ਅਤੇ ਇਨ੍ਹਾਂ ਵਲੋਂ ਇਹ ਚੈੱਕ ਵੰਡਣ ਦਾ ਪਹਿਲਾ ਪ੍ਰੋਗਰਾਮ ਹੈ। ਕਾਂਗਰਸ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਬੇਜਮੀਨੇ ਕਿਸਾਨਾਂ ਦਾ ਵੀ 520 ਕਰੋੜ ਰੁਪਏ ਦੇ ਕਰਜ਼ ਮਾਫ਼ ਕੀਤਾ ਹੈ। ਜਿਸ ਵਿਚੋਂ ਇਕੱਲੇ ਗੜ੍ਹਸ਼ੰਕਰ ਦੇ ਸਾਡੇ 13 ਲੱਖ ਰੁਪਏ ਮਾਫ਼ ਹੋਏ ਹਨ ਅਤੇ ਜੋ ਕਰਜ਼ੇ ਰਹਿੰਦੇ ਹਨ ਉਹ ਵੀ ਜਲਦ ਮਾਫ਼ ਕੀਤੇ ਜਾਣਗੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.