'ਵਿਕਾਸ ਦੇ ਮੁੱਦੇ ‘ਤੇ ਫੇਲ੍ਹ ਹੋਈ ਚੰਨੀ ਸਰਕਾਰ'
Published on: Nov 16, 2021, 9:34 PM IST

ਬਾਬਾ ਬਕਾਲਾ: ਢੋਟਾ ਪੁੱਲ ਤੋਂ ਸੰਘਰ ਕੋਟ ਨੂੰ ਜਾਂਦੀ ਸੜਕ (road) ਦੀ ਖਸਤਾ ਹਾਲਤ ਹੋਣ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਵਿਰੋਧ ਵਿੱਚ ਹਲਕੇ ਦੇ ਕਾਂਗਰਸ (Congress) ਦੇ ਬਲਾਕ ਸੰਮਤੀ ਮੈਂਬਰ (Block Samiti members) ਅਤੇ ਸਰਪੰਚ ਇੱਕਠੇ ਹੋ ਕੇ ਪੰਜਾਬ ਸਰਕਾਰ (Government of Punjab) ਤੋਂ ਹਲਕੇ ਵਿੱਚ ਵਿਕਾਸ ਦੀ ਮੰਗ ਕਰ ਰਹੇ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਇਨ੍ਹਾਂ ਕਾਂਗਰਸੀਆਂ ਲੀਡਰਾਂ (Congress leaders) ਨੇ ਕਿਹਾ ਇੱਥੇ ਹੁਣ ਤੱਕ ਕਈ ਸੜਕੀ ਹਾਦਸੇ ਹੋ ਚੁੱਕੇ ਹਨ ਅਤੇ ਸੜਕ ਟੁੱਟੀ ਹੋਣ ਕਰਕੇ ਇੱਥੇ ਰਾਤ ਨੂੰ ਲੁੱਟ-ਖੋਹ ਦੀਆਂ ਵਾਰਦਾਤਾਂ ਵੀ ਹੁੰਦੀਆਂ ਹਨ। ਇਨ੍ਹਾਂ ਕਾਂਗਰਸੀਆਂ ਨੇ ਕਿਹਾ ਕਿ ਜੇਕਰ ਸਰਕਾਰ (Government) ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।
Loading...