ਅੰਮ੍ਰਿਤਸਰ 'ਚ ਵੱਡੀ ਸਕ੍ਰੀਨ 'ਤੇ ਦਿਖਾਇਆ ਜਾ ਰਿਹਾ ਹੈ ਵਰਲਡ ਕੱਪ ਦਾ ਫਾਇਨਲ ਮੁਕਾਬਲਾ, ਇੰਪਰੂਵਮੈਂਟ ਟਰੱਸਟ ਨੇ ਕੀਤਾ ਖ਼ਾਸ ਪ੍ਰਬੰਧ
Published: Nov 19, 2023, 3:54 PM
ਭਾਰਤ ਅਤੇ ਅਸਟ੍ਰੇਲੀਆ ਵਿਚਾਲੇ ਫਾਇਨਲ ਮੈਚ ਨੂੰ ਲੈ ਕੇ ਜਿੱਥੇ ਲੋਕਾਂ ਵਿਚ ਉਤਸ਼ਾਹ ਉਥੇ ਹੀ ਅੰਮ੍ਰਿਤਸਰ ਦੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਵੱਲੋ ਸ਼ਹਿਰਵਾਸ਼ੀਆਂ ਦੇ ਲਈ ਮੈਚ ਵੇਖਣ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਉਹਨਾਂ ਵੱਲੋਂ 30×12 ਸਾਇਜ ਦੀ ਸਕ੍ਰਿਨ ਦੇ ਨਾਲ ਨਾਲ 2000 ਦੇ ਕਰੀਬ ਕੁਰਸੀ ਸੀਟਿੰਗ ਅਰੇਜਮੈਟ ਅਤੇ ਭੰਗੜੇ ਲਈ ਢੋਲ ਦਾ ਇੰਤਜਾਮ ਕੀਤਾ ਗਿਆ ਹੈ। ਇਸਦੇ ਨਾਲ ਹੀ ਖਾਣ ਪੀਣ ਦੇ ਸਟਾਲ ਵੀ ਲਗਾਏ ਗਏ ਹਨ। ਜਿਕਰਯੋਗ ਹੈ ਕਿ ਲੋਕਾਂ ਵੱਲੋਂ ਵੀ ਇੰਪਰੂਵਮੈਂਟ ਟਰੱਸ ਵੱਲੋਂ ਕੀਤੇ ਗਏ ਇਸ ਪ੍ਰਬੰਧ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਮੈਚ ਵੇਖਣ ਲਈ ਲੋਕ ਰਣਜੀਤ ਐਵੇਨਿਊ ਪਹੁੰਚੇ ਹੋਏ ਹਨ।
Loading...