ਜਲੰਧਰ 'ਚ ਚੱਲੀ ਗੋਲੀ, ਵਿਅਕਤੀ ਗੰਭੀਰ ਰੂਪ ਵਿੱਚ ਜਖ਼ਮੀ

By

Published : Dec 12, 2021, 2:35 PM IST

thumbnail

ਜਲੰਧਰ: ਬੀਤੀ ਦੇਰ ਰਾਤ ਜਲੰਧਰ ਦੇ ਬਸਤੀ ਬਾਵਾ ਖੇਲ ਅਧੀਨ ਆਉਂਦੇ ਪਿੰਡ ਕੱਚਾ ਕੋਟ 'ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਰਾਤ 2 ਵਜੇ ਆਪਣੇ ਦੋਸਤ ਨਾਲ ਜਾ ਰਹੇ ਇੱਕ ਵਿਅਕਤੀ 'ਤੇ ਇੱਕ ਹਮਲਾਵਰ ਗੋਲੀ(Shot fired in Jalandhar) ਚਲਾ ਕੇ ਫਰਾਰ ਹੋ ਗਿਆ। ਗੋਲੀ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਬਾਹਰ ਆ ਗਏ ਅਤੇ ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਜਿੱਥੇ ਉਸ ਨੂੰ ਡਾਕਟਰਾਂ ਨੇ ਸਤਿਅਮ ਹਸਪਤਾਲ ਰੈਫ਼ਰ ਕਰ ਦਿੱਤਾ। ਏ.ਸੀ.ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਦੀ ਪਛਾਣ ਵਿਪਨ ਵਾਸੀ ਰਸਤਾ ਮੁਹੱਲਾ ਵਜੋਂ ਹੋਈ ਹੈ, ਜੋ ਕਿ ਮਜ਼ਦੂਰੀ ਦਾ ਕੰਮ ਕਰਦਾ ਹੈ। ਗੋਲੀ ਉਸਦੇ ਸੱਜੇ ਮੋਢੇ ਵਿੱਚ ਲੱਗੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਇਸ ਦੇ ਨਾਲ ਹੀ ਦੋਸ਼ੀ ਹਮਲਾਵਰ ਦੀ ਪਛਾਣ ਸ਼ਿਲੀ ਨਾਮਕ ਵਿਅਕਤੀ ਵਜੋਂ ਹੋਈ ਹੈ। ਜੋ ਕਿ ਅਲੀ ਮੁਹੱਲਾ ਦਾ ਰਹਿਣ ਵਾਲਾ ਹੈ। ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.