ਮਾਨਸਾ ਪੁਲਿਸ ਨੇ ਕਬੱਡੀ ਖਿਡਾਰੀ ਨੂੰ 3 ਪਿਸਟਲ ਸਮੇਤ ਕੀਤਾ ਗ੍ਰਿਫ਼ਤਾਰ

By

Published : Jan 1, 2023, 8:22 AM IST

Updated : Feb 3, 2023, 8:38 PM IST

thumbnail

ਸਰਦੂਲਗੜ੍ਹ ਪੁਲਿਸ ਵੱਲੋ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ 30 ਬੋਰ ਦੇ ਪਿਸਟਲ ਨਾਲ ਸਮੇਤ ਕਾਰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਪੁੱਛਗਿੱਛ ਦੌਰਾਨ 2 ਹੋਰ ਪਿਸਟਲ ਬਰਾਮਦ (police arrested a kabaddi player with 3 pistols) ਹੋਏ ਹਨ। ਐਸ ਐਸ ਪੀ ਡਾ. ਨਾਨਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦੂਲਗੜ੍ਹ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਰਮਨਦੀਪ ਸਿੰਘ ਵਾਸੀ ਕੁੱਤੀਵਾਲ ਜ਼ਿਲ੍ਹਾ ਬਠਿੰਡਾ ਨੂੰ ਰਿਟਜ ਕਾਰ ਸਮੇਤ ਇੱਕ 30 ਬੋਰ ਦੇ ਪਿਸਟਲ ਨਾਲ ਗ੍ਰਿਫ਼ਤਾਰ ਕੀਤਾ ਹੈ ਜਿਸ ਤੋਂ ਪੁੱਛਗਿੱਛ ਦੌਰਾਨ ਉਕਤ ਨੌਜਵਾਨ ਤੋਂ 30 ਬੋਰ ਤੇ 32 ਬੋਰ ਦੇ ਦੋ ਹੋਰ ਪਿਸਟਲ ਉਸ ਦੀ ਨਿਸ਼ਾਨਦੇਹੀ ਉੱਤੇ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਤੇ ਆਰਮਜ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿੱਚ ਪਹਿਲਾਂ ਵੀ ਇਸ ਨੌਜਵਾਨ ਤੇ ਮਾਮਲੇ ਦਰਜ ਹਨ ਤੇ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਸੀ ਜੋ ਕਿ ਤਫ਼ਤੀਸ਼ ਜਾਰੀ ਹੈ। ਐਸਐਸਪੀ ਨੇ ਦੱਸਿਆ ਕਿ ਇਹ ਨੌਜਵਾਨ ਕਬੱਡੀ ਓਪਨ ਦਾ ਖਿਡਾਰੀ ਹੈ ਜਿਸਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

Last Updated : Feb 3, 2023, 8:38 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.