Water Bottle Side Effects: ਜੇ ਤੁਸੀਂ ਲੰਬੇ ਸਮੇਂ ਤੋਂ ਇੱਕੋਂ ਹੀ ਪਾਣੀ ਬੋਤਲ ਦੀ ਕਰ ਰਹੇ ਹੋ ਵਰਤੋਂ ਤਾਂ ਹੋ ਜਾਓ ਸਾਵਧਾਨ ! ਜਾਣੋ ਕਿਉਂ
Published: Mar 14, 2023, 1:58 PM

Water Bottle Side Effects: ਜੇ ਤੁਸੀਂ ਲੰਬੇ ਸਮੇਂ ਤੋਂ ਇੱਕੋਂ ਹੀ ਪਾਣੀ ਬੋਤਲ ਦੀ ਕਰ ਰਹੇ ਹੋ ਵਰਤੋਂ ਤਾਂ ਹੋ ਜਾਓ ਸਾਵਧਾਨ ! ਜਾਣੋ ਕਿਉਂ
Published: Mar 14, 2023, 1:58 PM
ਜੇਕਰ ਅਸੀਂ ਇੱਕ ਹੀ ਬੋਲਤ ਨੂੰ ਲੰਬੇ ਸਮੇਂ ਲਈ ਪਾਣੀ ਪੀਣ ਲਈ ਵਰਤੋਂ ਕਰਦੇ ਹਾਂ ਤਾਂ ਉਹ ਸਾਡੀ ਸਿਹਤ ਲਈ ਖ਼ਤਰਨਾਕ ਹੋ ਸਕਦੀ ਹੈ। ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਮੁੜ ਵਰਤੋਂ ਯੋਗ ਬੋਤਲਾਂ ਵਿੱਚ ਟਾਇਲਟ ਸੀਟਾਂ ਨਾਲੋਂ ਲਗਭਗ 40,000 ਗੁਣਾ ਜ਼ਿਆਦਾ ਬੈਕਟੀਰੀਆ ਹੁੰਦੇ ਹਨ।
ਹੈਦਰਾਬਾਦ: ਅੱਜ ਕੱਲ ਸਾਰੇ ਲੋਕ ਪਾਣੀ ਦੀ ਬੋਤਲ ਦੀ ਵਰਤੋਂ ਕਰਦੇ ਹਨ। ਬਹੁਤ ਘੱਟ ਲੋਕ ਹਨ ਜੋ ਵਰਤੋਂ ਤੋਂ ਤੁਰੰਤ ਬਾਅਦ ਬੋਤਲਾਂ ਨੂੰ ਸੁੱਟ ਦਿੰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਦੁਬਾਰਾ ਵਰਤੋਂ ਯੋਗ ਪਾਣੀ ਦੀ ਬੋਤਲ ਤੁਹਾਡੀ ਸਿਹਤ ਲਈ ਕਿੰਨੀ ਖਤਰਨਾਕ ਸਾਬਤ ਹੋ ਸਕਦੀ ਹੈ? ਅਤੇ ਇਸਦੇ ਕਾਰਨ ਤੁਹਾਨੂੰ ਕਿੰਨੀਆਂ ਬਿਮਾਰੀਆਂ ਲੱਗ ਸਕਦੀਆਂ ਹਨ? ਦਰਅਸਲ ਇਹ ਅਸੀਂ ਨਹੀਂ ਕਹਿ ਰਹੇ, ਸਗੋਂ ਇਹ ਦਾਅਵਾ ਇੱਕ ਅਧਿਐਨ ਵਿੱਚ ਕੀਤਾ ਗਿਆ ਹੈ। ਇੱਕ ਨਵੀਂ ਖੋਜ ਵਿੱਚ ਪਾਇਆ ਗਿਆ ਹੈ ਕਿ ਮੁੜ ਵਰਤੋਂ ਯੋਗ ਬੋਤਲਾਂ ਵਿੱਚ ਟਾਇਲਟ ਸੀਟਾਂ ਨਾਲੋਂ ਲਗਭਗ 40,000 ਗੁਣਾ ਜ਼ਿਆਦਾ ਬੈਕਟੀਰੀਆ ਹੁੰਦੇ ਹਨ। ਜੇਕਰ ਤੁਸੀਂ ਲੰਬੇ ਸਮੇਂ ਤੋਂ ਇੱਕੋ ਬੋਤਲ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਹੁਣ ਸਾਵਧਾਨ ਹੋ ਜਾਣਾ ਚਾਹੀਦਾ ਹੈ।
ਪਾਣੀ ਦੀ ਬੋਤਲ 'ਤੇ ਦੋ ਤਰ੍ਹਾਂ ਦੇ ਬੈਕਟੀਰੀਆ ਦੀ ਮੌਜੂਦਗੀ: ਅਮਰੀਕਾ ਸਥਿਤ WaterfilterGuru.com ਦੇ ਖੋਜਕਰਤਾਵਾਂ ਦੀ ਟੀਮ ਨੇ ਮੁੜ ਵਰਤੋਂ ਯੋਗ ਪਾਣੀ ਦੀਆਂ ਬੋਤਲਾਂ ਦੀ ਸਫਾਈ ਦੀ ਜਾਂਚ ਕੀਤੀ। ਉਸਨੇ ਤਿੰਨ ਵਾਰ ਬੋਤਲ ਦੇ ਸਾਰੇ ਹਿੱਸਿਆਂ ਦੀ ਜਾਂਚ ਕੀਤੀ। ਖੋਜ ਮੁਤਾਬਕ ਬੋਤਲ 'ਤੇ ਦੋ ਤਰ੍ਹਾਂ ਦੇ ਬੈਕਟੀਰੀਆ ਦੀ ਮੌਜੂਦਗੀ ਪਾਈ ਗਈ। ਜਿਸ 'ਚ ਗ੍ਰਾਮ ਨੈਗੇਟਿਵ ਬੈਕਟੀਰੀਆ ਅਤੇ ਬੈਸੀਲਸ ਬੈਕਟੀਰੀਆ ਸ਼ਾਮਲ ਹਨ। ਖੋਜਕਰਤਾਵਾਂ ਨੇ ਦੱਸਿਆ ਕਿ ਗ੍ਰਾਮ ਨੈਗੇਟਿਵ ਬੈਕਟੀਰੀਆ ਕਈ ਤਰ੍ਹਾਂ ਦੀਆਂ ਲਾਗਾਂ ਪੈਦਾ ਕਰਨ ਲਈ ਜ਼ਿੰਮੇਵਾਰ ਹਨ। ਜਦ ਕਿ ਬੇਸੀਲਸ ਬੈਕਟੀਰੀਆ ਗੈਸਟਰੋਇੰਟੇਸਟਾਈਨਲ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਇਸ ਖੋਜ ਵਿੱਚ ਬੋਤਲਾਂ ਦੀ ਸਫ਼ਾਈ ਦੀ ਘਰੇਲੂ ਵਸਤੂਆਂ ਨਾਲ ਤੁਲਨਾ ਕੀਤੀ ਗਈ ਅਤੇ ਪਾਇਆ ਗਿਆ ਕਿ ਬੋਤਲਾਂ ਵਿੱਚ ਰਸੋਈ ਦੇ ਸਿੰਕ ਨਾਲੋਂ ਦੁੱਗਣੇ ਕੀਟਾਣੂ ਹੁੰਦੇ ਹਨ।
ਪਾਣੀ ਦੀਆ ਬੋਤਲਾਂ ਵਿੱਚ ਜ਼ਿਆਦਾ ਬੈਕਟੀਰੀਆ: ਉਨ੍ਹਾਂ ਇਹ ਵੀ ਕਿਹਾ ਕਿ ਕੰਪਿਊਟਰ ਮਾਊਸ ਨਾਲੋਂ ਪਾਣੀ ਦੀਆਂ ਬੋਤਲਾਂ ਵਿੱਚ ਚਾਰ ਗੁਣਾ ਜ਼ਿਆਦਾ ਬੈਕਟੀਰੀਆ ਹੁੰਦੇ ਹਨ। ਪਾਲਤੂ ਜਾਨਵਰ ਦੇ ਪਾਣੀ ਦੇ ਕਟੋਰੇ ਨਾਲੋਂ ਪਾਣੀ ਦੀ ਬੋਤਲ ਵਿੱਚ 14 ਗੁਣਾ ਜ਼ਿਆਦਾ ਬੈਕਟੀਰੀਆ ਹੁੰਦੇ ਹਨ। ਬੇਸ਼ੱਕ ਇਹ ਖੋਜ ਡਰਾਉਣੀ ਹੈ। ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਪਾਣੀ ਦੀ ਬੋਤਲ ਦੀ ਵਰਤੋਂ ਕਰਦੇ ਹਨ।
ਖੋਜਕਰਤਾਵਾਂ ਦੀ ਲੋਕਾਂ ਨੂੰ ਸਿਫਾਰਿਸ਼: ਕਲਾਰਕ ਨੇ ਕਿਹਾ ਕਿ ਅੱਜ ਤੱਕ ਮੈਂ ਕਦੇ ਵੀ ਕਿਸੇ ਨੂੰ ਪਾਣੀ ਦੀ ਬੋਤਲ ਕਾਰਨ ਬੀਮਾਰ ਹੁੰਦੇ ਨਹੀਂ ਦੇਖਿਆ। ਟੂਟੀ ਦਾ ਪਾਣੀ ਪੀਣ ਤੋਂ ਬਾਅਦ ਵੀ ਕੋਈ ਬਿਮਾਰ ਨਹੀਂ ਪਾਇਆ ਗਿਆ। ਕਲਾਰਕ ਨੇ ਦੱਸਿਆ ਕਿ ਪਾਣੀ ਦੀਆਂ ਬੋਤਲਾਂ ਲੋਕਾਂ ਦੇ ਮੂੰਹਾਂ ਵਿੱਚ ਪਹਿਲਾਂ ਤੋਂ ਮੌਜੂਦ ਬੈਕਟੀਰੀਆ ਨਾਲ ਦੂਸ਼ਿਤ ਹੁੰਦੀਆਂ ਹਨ। ਖੋਜਕਰਤਾਵਾਂ ਨੇ ਬੋਤਲਾਂ ਦੀ ਮੁੜ ਵਰਤੋਂ ਕਰਨ ਤੋਂ ਪਹਿਲਾਂ ਦਿਨ ਵਿੱਚ ਘੱਟੋ ਘੱਟ ਇੱਕ ਵਾਰ ਬੋਤਲ ਨੂੰ ਧੋਣ ਦੀ ਸਿਫਾਰਸ਼ ਕੀਤੀ ਹੈ।
ਇਹ ਵੀ ਪੜ੍ਹੋ :- BLOOD TESTS: ਖੋਜਕਰਤਾਵਾਂ ਨੇ ਚਿੰਤਾ ਦਾ ਪਤਾ ਲਗਾਉਣ ਲਈ ਇੱਕ ਨਵਾਂ ਖੂਨ ਟੈਸਟ ਕੀਤਾ ਵਿਕਸਿਤ
