Juice for Glowing Skin: ਚਮਕਦਾਰ ਚਮੜੀ ਪਾਉਣਾ ਚਾਹੁੰਦੇ ਹੋ, ਤਾਂ ਅੱਜ ਤੋਂ ਹੀ ਆਪਣੀ ਖੁਰਾਕ 'ਚ ਸ਼ਾਮਲ ਕਰ ਲਓ ਆਂਵਲੇ ਅਤੇ ਚੁਕੰਦਰ ਦਾ ਜੂਸ
Published: Nov 21, 2023, 10:18 AM

Juice for Glowing Skin: ਚਮਕਦਾਰ ਚਮੜੀ ਪਾਉਣਾ ਚਾਹੁੰਦੇ ਹੋ, ਤਾਂ ਅੱਜ ਤੋਂ ਹੀ ਆਪਣੀ ਖੁਰਾਕ 'ਚ ਸ਼ਾਮਲ ਕਰ ਲਓ ਆਂਵਲੇ ਅਤੇ ਚੁਕੰਦਰ ਦਾ ਜੂਸ
Published: Nov 21, 2023, 10:18 AM
Juice for Glowing Skin: ਗਲਤ ਖਾਣ-ਪੀਣ ਦੀ ਆਦਤ ਕਾਰਨ ਲੋਕ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਸਿਰਫ਼ ਸਰੀਰ ਹੀ ਨਹੀਂ, ਸਗੋ ਚਮੜੀ ਨੂੰ ਵੀ ਸਿਹਤਮੰਦ ਰੱਖਣਾ ਜ਼ਰੂਰੀ ਹੈ। ਇਸ ਲਈ ਆਪਣੀ ਖੁਰਾਕ 'ਚ ਚੁਕੰਦਰ ਅਤੇ ਆਂਵਲੇ ਦੇ ਜੂਸ ਨੂੰ ਸ਼ਾਮਲ ਕਰੋ। ਇਸ ਨਾਲ ਚਮੜੀ ਨੂੰ ਕਈ ਸਾਰੇ ਫਾਇਦੇ ਮਿਲ ਸਕਦੇ ਹਨ।
ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਝੁਰੜੀਆਂ, ਦਾਗ-ਧੱਬੇ ਅਤੇ ਚਮੜੀ ਨਾਲ ਜੁੜੀਆਂ ਹੋਰ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਤੁਸੀਂ ਸਹੀ ਜੀਵਨਸ਼ੈਲੀ ਅਤੇ ਖੁਰਾਕ 'ਚ ਬਦਲਾਅ ਕਰਕੇ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਸਹੀ ਮਾਤਰਾ 'ਚ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਪਾਣੀ ਪੀਣ ਨਾਲ ਸਰੀਰ ਦੇ ਸਾਰੇ ਅੰਗ ਸਹੀ ਤਰੀਕੇ ਨਾਲ ਕੰਮ ਕਰ ਪਾਉਦੇ ਹਨ ਅਤੇ ਸਰੀਰ ਵੀ ਹਾਈਡ੍ਰੇਟ ਰਹਿੰਦਾ ਹੈ। ਇਸਦੇ ਨਾਲ ਹੀ ਚਿਹਰੇ ਨਾਲ ਜੁੜੀਆਂ ਕਈ ਸਮੱਸਿਆਂ ਤੋਂ ਤੁਸੀਂ ਰਾਹਤ ਪਾ ਸਕਦੇ ਹੋ। ਪਾਣੀ ਤੋਂ ਇਲਾਵਾ ਤੁਸੀਂ ਆਪਣੀ ਖੁਰਾਕ 'ਚ ਲੱਸੀ, ਨਾਰੀਅਲ ਪਾਣੀ ਅਤੇ ਫਲਾਂ ਦੇ ਜੂਸ ਨੂੰ ਸ਼ਾਮਲ ਕਰ ਸਕਦੇ ਹੋ। ਜੇਕਰ ਤੁਸੀਂ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਅੱਜ ਤੋਂ ਹੀ ਆਪਣੀ ਖੁਰਾਕ 'ਚ ਆਂਵਲੇ ਅਤੇ ਚੁਕੰਦਰ ਦੇ ਜੂਸ ਨੂੰ ਸ਼ਾਮਲ ਕਰ ਸਕਦੇ ਹੋ।
ਆਂਵਲਾ ਅਤੇ ਚੁਕੰਦਰ ਦਾ ਜੂਸ ਬਣਾਉਣ ਦਾ ਤਰੀਕਾ: ਆਂਵਲਾ ਅਤੇ ਚੁਕੰਦਰ ਦਾ ਜੂਸ ਬਣਾਉਣ ਲਈ ਸਭ ਤੋਂ ਪਹਿਲਾ ਚੁਕੰਦਰ ਨੂੰ ਛਿੱਲ ਕੇ ਧੋ ਲਓ। ਇਸਦੇ ਨਾਲ ਹੀ ਆਂਵਲੇ ਨੂੰ ਵੀ ਕੱਟ ਦੇ ਧੋ ਲਓ। ਫਿਰ ਦੋਨਾਂ ਚੀਜ਼ਾਂ ਨੂੰ ਮਿਕਸੀ 'ਚ ਪਾ ਲਓ ਅਤੇ ਇਸ 'ਚ ਪਾਣੀ, ਪੁਦੀਨੇ ਦੇ ਪੱਤੇ, ਅਦਰਕ ਅਤੇ ਲੂਣ ਪਾ ਕੇ ਜੂਸ ਬਣਾ ਲਓ। ਫਿਰ ਇਸਨੂੰ ਛਾਣ ਕੇ ਪੀ ਲਓ।
ਆਂਵਲੇ ਅਤੇ ਚੁਕੰਦਰ ਦੇ ਜੂਸ ਦੇ ਫਾਇਦੇ:
- ਆਂਵਲੇ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸ ਨਾਲ ਚਮੜੀ ਚਮਕਦਾਰ ਰਹਿੰਦੀ ਹੈ ਅਤੇ ਝੁਰੜੀਆਂ ਦੀ ਸਮੱਸਿਆਂ ਤੋਂ ਛੁਟਕਾਰਾ ਮਿਲਦਾ ਹੈ।
- ਆਂਵਲੇ ਅਤੇ ਚੁਕੰਦਰ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਚਮੜੀ ਨੂੰ ਫ੍ਰੀ-ਰੈਡੀਕਲ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਦੇ ਹਨ। ਫ੍ਰੀ-ਰੈਡੀਕਲ ਸਮੇਂ ਤੋਂ ਪਹਿਲਾ ਹੋਣ ਵਾਲੇ ਬੁਢਾਪੇ ਦਾ ਕਾਰਨ ਬਣ ਸਕਦਾ ਹੈ ਅਤੇ ਚਮੜੀ ਵੀ ਖਰਾਬ ਨਜ਼ਰ ਆਉਣ ਲੱਗਦੀ ਹੈ।
- ਚੁਕੰਦਰ ਨਾਲ ਸਰੀਰ 'ਚ ਮੌਜ਼ੂਦ ਅਸ਼ੁੱਧੀਆਂ ਦੂਰ ਹੁੰਦੀਆਂ ਹਨ। ਇਸ ਨਾਲ ਸਿਹਤ ਹੀ ਨਹੀਂ, ਸਗੋ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ ਅਤੇ ਦਾਗ-ਧੱਬੇ ਦੀ ਸਮੱਸਿਆਂ ਤੋਂ ਵੀ ਛੁਟਕਾਰਾ ਮਿਲਦਾ ਹੈ।
- ਆਂਵਲੇ ਅਤੇ ਚੁਕੰਦਰ ਦਾ ਜੂਸ ਪੀਣ ਨਾਲ ਚਮੜੀ ਹਾਈਡ੍ਰੇਟ ਰਹਿੰਦੀ ਹੈ। ਇਸ ਨਾਲ ਚਮੜੀ 'ਚ ਨਮੀ ਬਣੀ ਰਹਿੰਦੀ ਹੈ ਅਤੇ ਝੁਰੜੀਆਂ ਦੀ ਸਮੱਸਿਆਂ ਤੋਂ ਰਾਹਤ ਮਿਲਦੀ ਹੈ। ਇਸਦੇ ਨਾਲ ਹੀ ਚਮੜੀ ਚਮਕਦਾਰ ਬਣੀ ਰਹਿੰਦੀ ਹੈ।
