Summer Tips: ਜੇਕਰ ਗਰਮੀਂ ਕਾਰਨ ਤੁਹਾਨੂੰ ਵੀ ਨਹੀਂ ਆ ਰਹੀ ਨੀਂਦ, ਤਾਂ ਸੌਣ ਤੋਂ ਪਹਿਲਾ ਕਰੋ ਇਹ ਕੰਮ

author img

By

Published : May 24, 2023, 11:02 AM IST

Summer Tips

ਜੇਕਰ ਤੁਸੀਂ ਘੱਟ ਜਾਂ ਠੀਕ ਤਰ੍ਹਾਂ ਨਾਲ ਨਹੀਂ ਸੌਂ ਪਾਉਦੇ ਹੋ ਤਾਂ ਕਈ ਬੀਮਾਰੀਆਂ ਤੁਹਾਨੂੰ ਘੇਰ ਸਕਦੀਆਂ ਹਨ। ਗਰਮੀਆਂ ਵਿੱਚ ਨੀਂਦ ਅਕਸਰ ਖਰਾਬ ਹੋ ਜਾਂਦੀ ਹੈ। ਇਸ ਦੇ ਲਈ ਕੁਝ ਉਪਾਅ ਅਪਣਾਉਣੇ ਚਾਹੀਦੇ ਹਨ, ਜਿਸ ਨਾਲ ਤੁਸੀਂ ਗਰਮੀਆਂ 'ਚ ਵੀ ਆਰਾਮ ਨਾਲ ਸੌਂ ਸਕਦੇ ਹੋ।

ਚੰਗੀ ਨੀਂਦ ਚੰਗੀ ਸਿਹਤ ਲਈ ਸਭ ਤੋਂ ਜ਼ਰੂਰੀ ਹੈ। ਆਰਾਮਦਾਇਕ ਨੀਂਦ ਨਾ ਆਉਣ 'ਤੇ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋਣ ਲੱਗਦੀਆਂ ਹਨ। ਗਰਮੀ ਦੇ ਮੌਸਮ 'ਚ ਨੀਂਦ ਨਾ ਆਉਣਾ ਸਮੱਸਿਆ ਬਣ ਗਈ ਹੈ। ਨੀਂਦ ਦੇ ਦੌਰਾਨ ਕਈ ਵਾਰ ਨੀਂਦ ਖੁੱਲ ਜਾਂਦੀ ਹੈ। ਇਸ ਕਾਰਨ ਕਈ ਬੀਮਾਰੀਆਂ ਤੁਹਾਨੂੰ ਘੇਰ ਸਕਦੀਆਂ ਹਨ। ਇਸ ਲਈ ਜੇਕਰ ਤੁਸੀਂ ਵੀ ਗਰਮੀਆਂ ਵਿੱਚ ਚੰਗੀ ਨੀਂਦ ਲੈਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਹੇਠਾਂ ਦਿੱਤੇ ਕੁਝ ਟਿਪਸ ਨੂੰ ਅਪਣਾਉਣਾ ਸ਼ੁਰੂ ਕਰੋ।

ਚੰਗੀ ਨੀਂਦ ਲੈਣ ਨਾਲ ਮਿਲਣਗੇ ਇਹ ਸਿਹਤ ਫ਼ਾਇਦੇ:

  • ਚੰਗੀ ਨੀਂਦ ਲੈਣ ਨਾਲ ਮਨ ਸ਼ਾਂਤ ਰਹਿੰਦਾ ਹੈ।
  • ਭਰਪੂਰ ਨੀਂਦ ਲੈਣ ਨਾਲ ਪਾਚਨ ਤੰਤਰ ਮਜ਼ਬੂਤ ​​ਹੁੰਦਾ ਹੈ।
  • ਚੰਗੀ ਨੀਂਦ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ​​ਕਰਦੀ ਹੈ।
  • ਚੰਗੀ ਨੀਂਦ ਮਾਨਸਿਕ ਤਣਾਅ ਤੋਂ ਦੂਰ ਰੱਖਦੀ ਹੈ।
  • ਨੀਂਦ ਪੂਰੀ ਹੋਵੇ ਤਾਂ ਚਿਹਰਾ ਖਿੜਿਆ ਰਹਿੰਦਾ ਹੈ।
  1. Vomiting while traveling: ਜੇਕਰ ਸਫ਼ਰ ਕਰਦੇ ਸਮੇਂ ਤੁਹਾਨੂੰ ਵੀ ਉਲਟੀ ਆਉਣ ਲੱਗ ਜਾਂਦੀ ਹੈ ਤਾਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਤਰੀਕੇ
  2. Watermelon Benefits: ਖਾਣ ਦੇ ਨਾਲ-ਨਾਲ ਚਿਹਰੇ ਲਈ ਵੀ ਫਾਇਦੇਮੰਦ ਹੈ ਤਰਬੂਜ਼, ਜਾਣੋ ਕਿਵੇਂ ਕੀਤੀ ਜਾ ਸਕਦੀ ਇਸਦੀ ਵਰਤੋਂ
  3. Diabetic Patient: ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਨਹੀਂ ਬਣਨਾ ਚਾਹੁੰਦੇ, ਤਾਂ ਅੱਜ ਤੋਂ ਹੀ ਇਨ੍ਹਾਂ ਚੀਜ਼ਾਂ ਨੂੰ ਖਾਣਾ-ਪੀਣਾ ਕਰੋ ਬੰਦ !

ਗਰਮੀਆਂ ਵਿੱਚ ਚੰਗੀ ਨੀਂਦ ਲੈਣ ਲਈ ਸੌਣ ਤੋਂ ਪਹਿਲਾ ਕਰੋ ਇਹ ਕੰਮ:

  1. ਜਦੋਂ ਵੀ ਤੁਸੀਂ ਸੌਂਦੇ ਹੋ ਤਾਂ ਇੱਕ ਘੰਟਾ ਪਹਿਲਾਂ ਗਰਮ ਦੁੱਧ ਪੀ ਕੇ ਸੌਂ ਜਾਓ। ਰੋਜ਼ਾਨਾ ਅਜਿਹਾ ਕਰਨ ਨਾਲ ਨੀਂਦ ਚੰਗੀ ਤਰ੍ਹਾਂ ਆਉਦੀ ਹੈ।
  2. ਚੰਗੀ ਨੀਂਦ ਲੈਣ ਲਈ ਤੇਲ ਦੀ ਮਾਲਿਸ਼ ਸਭ ਤੋਂ ਵਧੀਆ ਤਰੀਕਾ ਹੈ। ਤੇਲ ਨਾਲ ਮਾਲਿਸ਼ ਕਰਨ ਨਾਲ ਦਿਲ ਦੀ ਸਿਹਤ ਵੀ ਠੀਕ ਰਹਿੰਦੀ ਹੈ।
  3. ਸੌਣ ਤੋਂ ਪਹਿਲਾਂ ਕੋਸੇ ਪਾਣੀ ਨਾਲ ਨਹਾਉਣ ਨਾਲ ਚੰਗੀ ਨੀਂਦ ਆਉਂਦੀ ਹੈ।
  4. ਜੇਕਰ ਤੁਸੀਂ ਰਾਤ ਨੂੰ ਸੌਂ ਨਹੀਂ ਪਾਉਂਦੇ ਹੋ ਤਾਂ ਦਿਨ 'ਚ ਥੋੜ੍ਹੀ ਜਿਹੀ ਝਪਕੀ ਲਓ। ਇਸ ਨਾਲ ਮੂਡ ਤਰੋਤਾਜ਼ਾ ਰਹੇਗਾ ਅਤੇ ਤੁਸੀਂ ਐਨਰਜੀ ਨਾਲ ਭਰਪੂਰ ਰਹੋਗੇ।
  5. ਰਾਤ ਨੂੰ ਸੌਣ ਤੋਂ 2 ਜਾਂ 3 ਘੰਟੇ ਪਹਿਲਾਂ ਡਿਨਰ ਕਰੋ। ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂ ਜਾਣ ਨਾਲ ਪੇਟ ਵਿਚ ਮੌਜੂਦ ਐਸਿਡ ਛਾਤੀ ਵਿਚ ਜਲਨ ਪੈਦਾ ਕਰਦਾ ਹੈ, ਜੋ ਨੀਂਦ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ।
  6. ਰਾਤ ਨੂੰ ਸੌਣ ਤੋਂ ਪਹਿਲਾਂ ਨਿਕੋਟੀਨ, ਕੈਫੀਨ ਅਤੇ ਅਲਕੋਹਲ ਤੋਂ ਪਰਹੇਜ਼ ਕਰੋ। ਇਸ ਨਾਲ ਨੀਂਦ ਖਰਾਬ ਹੋ ਜਾਂਦੀ ਹੈ।
  7. ਸੌਣ ਤੋਂ ਪਹਿਲਾਂ ਫੋਨ ਦੀ ਘੱਟ ਵਰਤੋਂ ਕਰੋ। ਇਸ ਨਾਲ ਨੀਂਦ ਨਹੀਂ ਆਉਂਦੀ ਅਤੇ ਅੱਖਾਂ ਦੀ ਰੋਸ਼ਨੀ 'ਤੇ ਵੀ ਮਾੜਾ ਅਸਰ ਪੈਂਦਾ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.