High Heels Side Effects: ਜੇਕਰ ਤੁਸੀਂ ਵੀ ਪਾਉਦੇ ਹੋ ਹਾਈ ਹੀਲਜ਼, ਤਾਂ ਹੋ ਜਾਓ ਸਾਵਧਾਨ, ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦੈ ਖਤਰਾ
Published: Nov 19, 2023, 2:57 PM

High Heels Side Effects: ਜੇਕਰ ਤੁਸੀਂ ਵੀ ਪਾਉਦੇ ਹੋ ਹਾਈ ਹੀਲਜ਼, ਤਾਂ ਹੋ ਜਾਓ ਸਾਵਧਾਨ, ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦੈ ਖਤਰਾ
Published: Nov 19, 2023, 2:57 PM
High Heels: ਅੱਜ ਦੇ ਸਮੇਂ 'ਚ ਲੋਕ ਹਾਈ ਹੀਲਜ਼ ਪਾਉਣਾ ਬਹੁਤ ਪਸੰਦ ਕਰਦੇ ਹਨ। ਇਹ ਇੱਕ ਫੈਸ਼ਨ ਬਣ ਗਿਆ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਹਾਈ ਹੀਲਜ਼ ਪਾਉਣ ਨਾਲ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਹੈਦਰਾਬਾਦ: ਅੱਜ ਦੇ ਸਮੇਂ 'ਚ ਕੁੜੀਆਂ ਫੈਸ਼ਨ ਅਤੇ ਲੰਬੇ ਦਿਖਣ ਲਈ ਹਾਈ ਹੀਲਜ਼ ਪਾਉਦੀਆਂ ਹਨ। ਕਈ ਵਾਰ ਹੀਲਜ਼ ਪਾਉਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਪਰ ਜੇਕਰ ਤੁਸੀਂ ਜ਼ਿਆਦਾਤਰ ਹੀਲਜ਼ ਪਾਉਦੇ ਹੋ, ਤਾਂ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੋਜ਼ਾਨਾ ਹੀਲਜ਼ ਪਾਉਣ ਨਾਲ ਤੁਹਾਡੀਆਂ ਅੱਡੀਆਂ, ਗੋਡਿਆਂ ਜਾਂ ਪਿੱਠ 'ਚ ਦਰਦ ਹੋ ਸਕਦਾ ਹੈ। ਇਸਦੇ ਨਾਲ ਹੀ ਹੀਲਜ਼ ਪਾਉਣ ਕਰਕੇ ਤੁਹਾਡੇ ਚਲਣ ਦੇ ਸਟਾਈਲ 'ਚ ਵੀ ਬਦਲਾਅ ਆ ਸਕਦਾ ਹੈ।
ਹਾਈ ਹੀਲਜ਼ ਪਾਉਣ ਦੇ ਨੁਕਸਾਨ:
ਪਿੱਠ ਦੇ ਹੇਠਲੇ ਹਿੱਸੇ 'ਚ ਦਰਦ: ਹਾਈ ਹੀਲਜ਼ ਪਾਉਣ ਨਾਲ ਤੁਹਾਡੀ ਸਿਹਤ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ। ਹਾਈ ਹੀਲਜ਼ ਤੁਹਾਡੇ ਪੈਰਾਂ ਨੂੰ ਪੂਰੀ ਤਰ੍ਹਾਂ ਨਾਲ ਸਪੋਰਟ ਨਹੀਂ ਦਿੰਦੀ। ਅਜਿਹੇ 'ਚ ਪੈਰਾਂ 'ਤੇ ਬਰਾਬਰ ਭਾਰ ਨਾ ਹੋਣ ਕਰਕੇ ਪੈਰਾਂ 'ਚ ਦਰਦ ਹੋ ਸਕਦਾ ਹੈ। ਇਸਦੇ ਨਾਲ ਹੀ ਪਿੱਠ ਦੇ ਹੇਠਲੇ ਹਿੱਸੇ 'ਚ ਵੀ ਦਰਦ ਹੋ ਸਕਦਾ ਹੈ। ਜਿਸ ਕਰਕੇ ਜੋੜਾਂ ਅਤੇ ਮਾਸਪੇਸ਼ੀਆਂ 'ਤੇ ਗਲਤ ਅਸਰ ਪੈਂਦਾ ਹੈ।
ਲੱਤਾਂ 'ਚ ਦਰਦ: ਹਾਈ ਹੀਲਜ਼ ਪਾਉਣ ਨਾਲ ਤੁਹਾਡੀਆਂ ਲੱਤਾ 'ਚ ਦਰਦ ਹੋ ਸਕਦਾ ਹੈ। ਇਸ ਕਾਰਨ ਹੀਲਜ਼ ਪਾ ਕੇ ਚਲਣਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ।
ਗਿੱਟਿਆਂ 'ਚ ਦਰਦ: ਹਾਈ ਹੀਲਜ਼ ਪੈਰਾਂ ਦੇ ਅਕਾਰ ਅਨੁਸਾਰ ਬਣਾਈ ਗਈ ਹੁੰਦੀ ਹੈ, ਪਰ ਗਿੱਟਿਆਂ ਦਾ ਅਕਾਰ ਅਲੱਗ ਹੁੰਦਾ ਹੈ। ਜਿਸ ਕਰਕੇ ਹਾਈ ਹੀਲਜ਼ ਪੈਰਾਂ 'ਚ ਚੰਗੀ ਤਰ੍ਹਾਂ ਫਿੱਟ ਨਹੀਂ ਆਉਦੀ ਅਤੇ ਗਿੱਟਿਆਂ 'ਤੇ ਬਰਾਬਰ ਭਾਰ ਬਣਾਏ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ। ਜਦੋ ਤੁਸੀਂ ਲੰਬੇ ਸਮੇਂ ਬਾਅਦ ਹਾਈ ਹੀਲਜ਼ ਉਤਾਰਦੇ ਹੋ, ਤਾਂ ਤੁਹਾਡੇ ਪੈਰਾਂ ਅਤੇ ਗਿੱਟਿਆਂ 'ਚ ਦਰਦ ਹੋ ਸਕਦਾ ਹੈ।
- World Antimicrobial awareness week 2023: ਜਾਣੋ, ਕਿਉ ਮਨਾਇਆ ਜਾਂਦਾ ਹੈ ਵਿਸ਼ਵ ਰੋਗਾਣੂਨਾਸ਼ਕ ਜਾਗਰੂਕਤਾ ਹਫ਼ਤਾ ਅਤੇ ਐਂਟੀ-ਮਾਈਕ੍ਰੋਬਾਇਲ ਦਵਾਈਆਂ ਦੇ ਨੁਕਸਾਨ
- ਵਾਲ਼ਾਂ ਨੂੰ ਮਜ਼ਬੂਤ ਕਰਨ ਤੋਂ ਲੈ ਕੇ ਚਿਹਰੇ ਨੂੰ ਚਮਕਦਾਰ ਬਣਾਉਣ ਤੱਕ, ਇਥੇ ਜਾਣੋ ਮੇਥੀ ਦੇ ਅਣਗਿਣਤ ਫਾਇਦੇ
- Almond Peels Benefits: ਬਦਾਮ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਸੁੱਟਣ ਦੀ ਗਲਤੀ ਨਾ ਕਰੋ, ਇਸ ਤਰੀਕੇ ਨਾਲ ਇਸਤੇਮਾਲ ਕਰਨ 'ਤੇ ਮਿਲ ਸਕਦੈ ਨੇ ਕਈ ਫਾਇਦੇ
ਖੂਨ ਦੀਆਂ ਨਾੜੀਆਂ 'ਤੇ ਅਸਰ: ਹਾਈ ਹੀਲਜ਼ ਪਾਉਣ ਨਾਲ ਤੁਹਾਡੇ ਪੈਰ ਪਤਲੇ ਅਤੇ ਲੰਬੇ ਨਜ਼ਰ ਆਉਦੇ ਹਨ। ਹੀਲਜ਼ ਦੀ ਬਨਾਵਟ ਕਾਰਨ ਪੈਰਾਂ ਦੇ ਅਗਲੇ ਹਿੱਸੇ ਨੂੰ ਛੋਟੀ ਜਗ੍ਹਾਂ 'ਚ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਲੰਬੇ ਸਮੇਂ ਤੱਕ ਪੈਰ ਇਨ੍ਹਾਂ ਹਾਈ ਹੀਲਜ਼ 'ਚ ਰਹਿੰਦੇ ਹਨ। ਜਿਸ ਕਰਕੇ ਖੂਨ ਦੀ ਨਾੜੀਆਂ 'ਤੇ ਗਲਤ ਅਸਰ ਪੈਂਦਾ ਹੈ। ਕਈ ਲੋਕਾਂ ਨੂੰ ਖੂਨ ਦੀਆਂ ਨਾੜੀਆਂ ਫਟਣ ਦਾ ਖਤਰਾ ਵੀ ਰਹਿੰਦਾ ਹੈ।
ਗੋਡਿਆਂ 'ਚ ਦਰਦ: ਜਦੋ ਤੁਸੀਂ ਹਾਈ ਹੀਲਜ਼ ਪਾਉਦੇ ਹੋ, ਤਾਂ ਗੋਡਿਆਂ ਅਤੇ ਜੋੜਾਂ 'ਤੇ ਸਭ ਤੋਂ ਜ਼ਿਆਦਾ ਭਾਰ ਪੈਂਦਾ ਹੈ। ਇਸ ਕਾਰਨ ਕਈ ਵਾਰ ਜੋੜਾਂ 'ਚ ਦਰਦ ਵਧ ਵੀ ਸਕਦਾ ਹੈ।
