Heel Pain And Swelling: ਪੈਰਾਂ ਦੀਆਂ ਅੱਡੀਆਂ 'ਚ ਹੋ ਰਿਹਾ ਹੈ ਦਰਦ, ਤਾਂ ਅਜ਼ਮਾਓ ਇਹ 7 ਤਰ੍ਹਾਂ ਦੇ ਤੇਲ
Published: Nov 17, 2023, 3:44 PM

Heel Pain And Swelling: ਪੈਰਾਂ ਦੀਆਂ ਅੱਡੀਆਂ 'ਚ ਹੋ ਰਿਹਾ ਹੈ ਦਰਦ, ਤਾਂ ਅਜ਼ਮਾਓ ਇਹ 7 ਤਰ੍ਹਾਂ ਦੇ ਤੇਲ
Published: Nov 17, 2023, 3:44 PM
Best Oils For Heel Pain And Swelling: ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ 'ਚ ਪੈਰਾਂ ਦੀਆਂ ਅੱਡੀਆਂ 'ਚ ਦਰਦ ਅਤੇ ਸੋਜ ਵੀ ਸ਼ਾਮਲ ਹੈ। ਇਸ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਸੀਂ ਵਧੀਆਂ ਤੇਲ ਨਾਲ ਪੈਰਾਂ ਦੀਆਂ ਅੱਡੀਆਂ ਦੀ ਮਾਲਿਸ਼ ਕਰ ਸਕਦੇ ਹੋ।
ਹੈਦਰਾਬਾਦ: ਅੱਜ ਦੇ ਸਮੇਂ 'ਚ ਪੈਰਾਂ ਦੀਆਂ ਅੱਡੀਆਂ 'ਚ ਦਰਦ ਅਤੇ ਸੋਜ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਇਸ ਸਮੱਸਿਆਂ ਤੋਂ ਰਾਹਤ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਇਸਤੇਮਾਲ ਕਰਦੇ ਹਨ। ਪੈਰਾਂ ਦੀਆਂ ਅੱਡੀਆਂ 'ਚ ਦਰਦ ਪਿੱਛੇ ਕਈ ਵਾਰ ਭਾਰ ਵਧਣਾ, ਲੰਬੇ ਸਮੇਂ ਤੱਕ ਖੜੇ ਰਹਿਣਾ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਜੇਕਰ ਤੁਸੀਂ ਵੀ ਇਸ ਸਮੱਸਿਆਂ ਤੋਂ ਰਾਹਤ ਪਾਉਣਾ ਚਾਹੁੰਦੇ ਹੋ, ਤਾਂ ਵਧੀਆਂ ਤੇਲ ਨਾਲ ਪੈਰਾਂ ਦੀਆਂ ਅੱਡੀਆਂ ਦੀ ਮਾਲਿਸ਼ ਕਰ ਸਕਦੇ ਹੋ।
ਪੈਰਾਂ ਦੀਆਂ ਅੱਡੀਆਂ 'ਚ ਹੋਣ ਵਾਲੇ ਦਰਦ ਤੋਂ ਰਾਹਤ ਪਾਉਣ ਲਈ ਤੇਲ:
ਨਾਰੀਅਲ ਤੇਲ: ਪੈਰਾਂ ਦੀਆਂ ਅੱਡੀਆਂ 'ਚ ਹੋ ਰਹੇ ਦਰਦ ਤੋਂ ਰਾਹਤ ਪਾਉਣ ਲਈ ਨਾਰੀਅਲ ਤੇਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਨਾਰੀਅਲ ਤੇਲ ਨੂੰ ਹਲਕਾ ਗਰਮ ਕਰਕੇ ਪੈਰਾਂ ਦੀਆਂ ਅੱਡੀਆਂ 'ਤੇ ਲਗਾ ਕੇ 15 ਮਿੰਟ ਲਈ ਮਾਲਿਸ਼ ਕਰੋ।
ਮੱਛੀ ਦਾ ਤੇਲ: ਮੱਛੀ ਦੇ ਤੇਲ 'ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ। ਇਸ ਨਾਲ ਸਰੀਰ ਦੀ ਸੋਜ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਤਿੰਨ ਤੋਂ ਚਾਰ ਬੂੰਦਾਂ ਮੱਛੀ ਦੇ ਤੇਲ ਨਾਲ ਆਪਣੇ ਪੈਰਾਂ ਅਤੇ ਅੱਡੀਆਂ ਦੀ ਮਾਲਿਸ਼ ਕਰੋ।
ਅਲਸੀ ਦਾ ਤੇਲ: ਅਲਸੀ ਦੇ ਤੇਲ 'ਚ ਅਲਫ਼ਾ-ਲਿਨੋਲਿਕ ਐਸਿਡ ਹੁੰਦਾ ਹੈ, ਜੋ ਸੋਜ ਨੂੰ ਘਟ ਕਰਨ 'ਚ ਮਦਦ ਕਰਦਾ ਹੈ। ਇਸ ਲਈ ਗਰਮ ਪਾਣੀ 'ਚ ਅਲਸੀ ਦੇ ਤੇਲ ਦੀਆਂ ਕੁਝ ਬੂੰਦਾਂ ਪਾ ਕੇ ਆਪਣੇ ਪੈਰਾਂ ਦੀ ਮਾਲਿਸ਼ ਕਰੋ। ਇਸ ਨਾਲ ਤੁਹਾਨੂੰ ਕਾਫ਼ੀ ਆਰਾਮ ਮਿਲੇਗਾ।
ਨੀਲਗਿਰੀ ਦਾ ਤੇਲ: ਨੀਲਗਿਰੀ ਦੇ ਤੇਲ ਦੀ ਮਦਦ ਨਾਲ ਵੀ ਪੈਰਾਂ ਅਤੇ ਅੱਡੀਆਂ 'ਚ ਹੋਣ ਵਾਲੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਤੇਲ 'ਚ ਸਾੜ-ਵਿਰੋਧੀ ਗੁਣ ਮੌਜ਼ੂਦ ਹੁੰਦੇ ਹਨ। ਇਸ ਨਾਲ ਦਰਦ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ। ਨੀਲਗਿਰੀ ਦੇ ਤੇਲ ਨੂੰ ਨਾਰੀਅਲ ਜਾਂ ਬਾਦਾਮ ਦੇ ਤੇਲ 'ਚ ਮਿਲਾ ਕੇ ਆਪਣੇ ਪੈਰਾਂ ਦੀਆਂ ਅੱਡੀਆਂ ਦੀ ਮਾਲਿਸ਼ ਕਰੋ।
ਬਾਦਾਮ ਦਾ ਤੇਲ: ਬਾਦਾਮ ਦੇ ਤੇਲ ਨਾਲ ਮਾਸਪੇਸ਼ੀਆਂ ਦੇ ਦਰਦ ਅਤੇ ਸੋਜ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸ ਲਈ ਬਾਦਾਮ ਦੇ ਤੇਲ ਨੂੰ ਸਵੇਰੇ-ਸ਼ਾਮ ਦਰਦ ਵਾਲੀ ਜਗ੍ਹਾਂ 'ਤੇ ਲਗਾਓ। ਇਸ ਨਾਲ ਤੁਹਾਨੂੰ ਕਾਫ਼ੀ ਆਰਾਮ ਮਿਲੇਗਾ।
ਲੌਂਗ ਦਾ ਤੇਲ: ਪੈਰਾਂ 'ਚ ਹੋ ਰਹੀ ਸੋਜ ਅਤੇ ਦਰਦ ਤੋਂ ਰਾਹਤ ਪਾਉਣ ਲਈ ਲੌਂਗ ਦੇ ਤੇਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਲੌਂਗ ਦੇ ਤੇਲ ਨੂੰ ਗਰਮ ਕਰਕੇ ਅੱਡੀਆਂ 'ਤੇ ਲਗਾਓ। ਇਸ ਨਾਲ ਦਰਦ ਨੂੰ ਘਟ ਕਰਨ 'ਚ ਮਦਦ ਮਿਲੇਗੀ।
