Breakfast Recipe: ਭਾਈ ਦੂਜ 'ਤੇ ਘਰ 'ਚ ਹੀ ਬਣਾਓ ਛੋਲੇ ਕੁਲਚੇ, ਇੱਥੇ ਸਿੱਖੋ ਬਣਾਉਣ ਦਾ ਆਸਾਨ ਤਰੀਕਾ
Published: Nov 15, 2023, 12:37 PM

Breakfast Recipe: ਭਾਈ ਦੂਜ 'ਤੇ ਘਰ 'ਚ ਹੀ ਬਣਾਓ ਛੋਲੇ ਕੁਲਚੇ, ਇੱਥੇ ਸਿੱਖੋ ਬਣਾਉਣ ਦਾ ਆਸਾਨ ਤਰੀਕਾ
Published: Nov 15, 2023, 12:37 PM
Bhai Dooj Recipe: ਅੱਜ ਭਾਈ ਦੂਜ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਤੁਸੀਂ ਆਪਣੇ ਭਰਾਵਾਂ ਨੂੰ ਕੁਝ ਸਪੈਸ਼ਲ ਬਣਾ ਕੇ ਖਿਲਾ ਸਕਦੇ ਹੋ। ਇਸ ਸਪੈਸ਼ਲ ਵਿਅੰਜਨ 'ਚ ਛੋਲੇ ਕੁਲਚੇ ਸ਼ਾਮਲ ਹਨ। ਇਸਨੂੰ ਘਰ 'ਚ ਹੀ ਤੁਸੀਂ ਆਸਾਨੀ ਨਾਲ ਬਣਾ ਸਕਦੇ ਹੋ।
ਹੈਦਰਾਬਾਦ: ਅੱਜ ਭਾਈ ਦੂਜ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਤੁਸੀਂ ਆਪਣੇ ਭਰਾ ਨੂੰ ਘਰ 'ਚ ਹੀ ਛੋਲੇ ਕੁਲਚੇ ਬਣਾ ਕੇ ਖਿਲਾ ਸਕਦੇ ਹੋ। ਇਸ ਵਿਅੰਜਨ ਨੂੰ ਬਣਾਉਣਾ ਬਹੁਤ ਆਸਾਨ ਹੈ। ਘਰ 'ਚ ਹੀ ਛੋਲੇ ਕੁਲਚੇ ਬਣਾਉਣ ਲਈ ਇੱਥੇ ਇੱਕ ਆਸਾਨ ਤਰੀਕਾ ਦੱਸਿਆ ਗਿਆ ਹੈ, ਜਿਸ ਨੂੰ ਦੇਖ ਕੇ ਤੁਸੀਂ ਆਸਾਨੀ ਨਾਲ ਹੀ ਛੋਲੇ ਕੁਲਚੇ ਬਣਾ ਸਕਦੇ ਹੋ।
ਕੁਲਚੇ ਬਣਾਉਣ ਲਈ ਇਨ੍ਹਾਂ ਚੀਜ਼ਾਂ ਦੀ ਲੋੜ: ਕੁਲਚੇ ਬਣਾਉਣ ਲਈ 1 ਆਲੂ, ਅੱਧਾ ਕੱਪ ਸੂਜੀ, 1 ਕੱਪ ਮੈਦਾ, ਅੱਧਾ ਕੱਪ ਦਹੀ, ਦੋ ਚਮਚ ਦੇਸੀ ਘਿਓ ਅਤੇ ਲੂਣ ਆਦਿ ਦੀ ਲੋੜ ਹੁੰਦੀ ਹੈ।
ਛੋਲੇ ਬਣਾਉਣ ਲਈ ਇਨ੍ਹਾਂ ਚੀਜ਼ਾਂ ਦੀ ਲੋੜ: ਛੋਲੇ ਬਣਾਉਣ ਲਈ ਇੱਕ ਕੱਪ ਚਿੱਟੇ ਛੋਲੇ, ਛੋਲਿਆ ਦਾ ਮਸਾਲਾ, ਪਿਆਜ਼, ਲਸਣ, ਅਦਰਕ ਅਤੇ ਹਰੀ ਮਿਰਚ ਦੀ ਲੋੜ ਹੁੰਦੀ ਹੈ।
ਛੋਲੇ ਬਣਾਉਣ ਦਾ ਤਰੀਕਾ: ਛੋਲੇ ਬਣਾਉਣ ਲਈ ਸਭ ਤੋਂ ਪਹਿਲਾ ਛੋਲਿਆਂ ਨੂੰ ਰਾਤ ਦੇ ਸਮੇਂ 8-10 ਘੰਟੇ ਭਿਓ ਕੇ ਰੱਖ ਦਿਓ। ਫਿਰ ਸਵੇਰੇ ਕੁੱਕਰ 'ਚ ਛੋਲੇ, ਪਾਣੀ ਅਤੇ ਲੂਣ ਪਾ ਕੇ ਉਬਾਲ ਲਓ। ਇਸ ਤੋਂ ਬਾਅਦ ਇੱਕ ਪੈਨ 'ਚ ਤੇਲ ਅਤੇ ਉਬਲੇ ਹੋਏ ਛੋਲਿਆਂ ਨੂੰ ਪਾ ਕੇ ਉਸ 'ਤੇ ਚਾਟ ਮਸਾਲਾ, ਜ਼ੀਰਾ ਪਾਊਡਰ, ਕਾਲਾ ਲੂਣ, ਚਿੱਟਾ ਲੂਣ, ਨਿੰਬੂ ਅਤੇ ਪਿਆਜ਼ ਪਾ ਕੇ ਇਸਨੂੰ ਚੰਗੀ ਤਰ੍ਹਾਂ ਭੂੰਨ ਲਓ। ਇਸ ਤਰ੍ਹਾਂ ਤੁਹਾਡੇ ਛੋਲੇ ਤਿਆਰ ਹਨ।
ਕੁਲਚੇ ਬਣਾਉਣ ਦਾ ਤਰੀਕਾ: ਕੁਲਚੇ ਬਣਾਉਣ ਲਈ ਸਭ ਤੋਂ ਪਹਿਲਾ ਮੈਦੇ ਨੂੰ ਚੰਗੀ ਤਰ੍ਹਾਂ ਛਾਣ ਲਓ। ਫਿਰ ਮੈਦੇ 'ਚ ਬੇਕਿੰਗ ਸੋਡਾ ਅਤੇ ਬੇਕਿੰਗ ਪਾਊਡਰ ਮਿਲਾ ਲਓ। ਮੈਦੇ 'ਚ ਦਹੀ, ਲੂਣ, ਪਾਣੀ ਅਤੇ ਤੇਲ ਪਾ ਕੇ ਕੋਸੇ ਪਾਣਾ ਨਾਲ ਆਟਾ ਤਿਆਰ ਕਰ ਲਓ। ਫਿਰ ਆਟੇ ਦੇ ਚਾਰੋ ਪਾਸੇ ਤੇਲ ਲਗਾ ਕੇ ਆਟੇ ਨੂੰ ਇੱਕ ਵੱਡੇ ਭਾਂਡੇ 'ਚ ਮੋਟੇ ਅਤੇ ਨਰਮ ਕੱਪੜੇ ਨਾਲ ਢੱਕ ਕੇ 2 ਤੋਂ 3 ਘੰਟੇ ਲਈ ਰੱਖ ਦਿਓ। ਫਿਰ ਇਸ ਆਟੇ ਨੂੰ ਰੋਟੀ ਵਾਂਗ ਬੇਲ ਲਓ ਅਤੇ ਇਸ 'ਤੇ ਜ਼ੀਰਾ ਅਤੇ ਅਜਵਾਈਨ ਪਾ ਕੇ ਦਬਾ ਲਓ। ਇਸ ਤੋਂ ਬਾਅਦ ਤਵੇ 'ਤੇ ਤੇਲ ਲਗਾ ਲਓ। ਫਿਰ ਕੁਲਚੇ ਨੂੰ ਤਵੇ 'ਤੇ ਰੱਖੋ ਅਤੇ ਦੋਨੋ ਪਾਸਿਆਂ ਨੂੰ ਚੰਗੀ ਤਰ੍ਹਾਂ ਸੇਕ ਲਓ। ਜਦੋ ਕੁਲਚੇ ਦੇ ਦੋਨੋ ਪਾਸੇ ਭੂਰੇ ਹੋ ਜਾਣ, ਤਾਂ ਤੁਹਾਡਾ ਕੁਲਚਾ ਤਿਆਰ ਹੈ। ਤੁਸੀਂ ਕੁਲਚੇ 'ਤੇ ਘਿਓ ਵੀ ਲਗਾ ਸਕਦੇ ਹੋ।
