Almond Peels Benefits: ਬਦਾਮ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਸੁੱਟਣ ਦੀ ਗਲਤੀ ਨਾ ਕਰੋ, ਇਸ ਤਰੀਕੇ ਨਾਲ ਇਸਤੇਮਾਲ ਕਰਨ 'ਤੇ ਮਿਲ ਸਕਦੈ ਨੇ ਕਈ ਫਾਇਦੇ
Published: Nov 19, 2023, 1:48 PM

Almond Peels Benefits: ਬਦਾਮ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਸੁੱਟਣ ਦੀ ਗਲਤੀ ਨਾ ਕਰੋ, ਇਸ ਤਰੀਕੇ ਨਾਲ ਇਸਤੇਮਾਲ ਕਰਨ 'ਤੇ ਮਿਲ ਸਕਦੈ ਨੇ ਕਈ ਫਾਇਦੇ
Published: Nov 19, 2023, 1:48 PM
Almond Peels: ਬਦਾਮ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਅਕਸਰ ਲੋਕ ਸਵੇਰ ਦੇ ਸਮੇਂ ਬਦਾਮ ਖਾਂਦੇ ਹਨ। ਇਸਨੂੰ ਖਾਣ ਨਾਲ ਯਾਦਾਸ਼ਤ ਤੇਜ਼ ਹੁੰਦੀ ਹੈ। ਇਸ ਤੋਂ ਇਲਾਵਾ ਸਰੀਰ ਨੂੰ ਹੋਰ ਵੀ ਕਈ ਸਾਰੇ ਫਾਇਦੇ ਮਿਲਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਬਦਾਮ ਦੇ ਨਾਲ-ਨਾਲ ਇਸਦੇ ਛਿਲਕੇ ਵੀ ਫਾਇਦੇਮੰਦ ਹੋ ਸਕਦੇ ਹਨ। ਇਹ ਛਿਲਕੇ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ।
ਹੈਦਰਾਬਾਦ: ਬਦਾਮ ਖਾਣਾ ਸਿਹਤ ਲਈ ਫਾਇਦੇਮੰਦ ਮੰਨਿਆਂ ਜਾਂਦਾ ਹੈ। ਪਰ ਲੋਕ ਬਦਾਮ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ, ਜਦਕਿ ਬਦਾਮ ਦੇ ਛਿਲਕੇ ਵੀ ਸਿਹਤ ਲਈ ਫਾਇਦੇਮੰਦ ਹੋ ਸਕਦੇ ਹਨ। ਇਹ ਛਿਲਕੇ ਪੇਟ ਨੂੰ ਸਾਫ਼ ਰੱਖਣ ਅਤੇ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਇਸਦੇ ਨਾਲ ਹੀ ਬਦਾਮ ਦੇ ਛਿਲਕਿਆਂ ਨਾਲ ਸਰੀਰ ਨੂੰ ਹੋਰ ਵੀ ਕਈ ਸਾਰੇ ਫਾਇਦੇ ਮਿਲਦੇ ਹਨ। ਇਸ ਲਈ ਬਦਾਮ ਦੇ ਛਿਲਕਿਆਂ ਦਾ ਕਿਵੇਂ ਇਸਤੇਮਾਲ ਕਰਨਾ ਹੈ, ਇਸਦੇ ਸਹੀ ਤਰੀਕੇ ਬਾਰੇ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ।
ਬਦਾਮ ਦੇ ਛਿਲਕਿਆਂ ਦਾ ਇਸ ਤਰ੍ਹਾਂ ਕਰੋ ਇਸਤੇਮਾਲ:
ਗਰਮ ਦੁੱਧ ਦੇ ਨਾਲ ਬਦਾਮ ਦੇ ਛਿਲਕਿਆਂ ਦਾ ਸੇਵਨ: ਬਦਾਮ ਦੇ ਛਿਲਕਿਆਂ ਨੂੰ ਤੁਸੀਂ ਗਰਮ ਦੁੱਧ ਦੇ ਨਾਲ ਇਸਤੇਮਾਲ ਕਰ ਸਕਦੇ ਹੋ। ਇਸ ਲਈ ਬਦਾਮ ਦੇ ਛਿਲਕਿਆਂ ਨਾਲ ਖਰਬੂਜੇ ਦੇ ਬੀਜ ਅਤੇ ਅਲਸੀ ਦੇ ਬੀਜ ਨੂੰ ਮਿਕਸੀ 'ਚ ਪੀਸ ਕੇ ਮਿਸ਼ਰਨ ਤਿਆਰ ਕਰ ਲਓ ਅਤੇ ਰੋਜ਼ਾਨਾ ਸਵੇਰੇ ਗਰਮ ਦੁੱਧ ਨਾਲ ਇਸਦਾ ਸੇਵਨ ਕਰੋ। ਇਸ ਨਾਲ ਤੁਹਾਡੇ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲੇਗੀ ਅਤੇ ਪੇਟ 'ਚ ਪਾਏ ਜਾਣ ਵਾਲੇ ਵਧੀਆਂ ਬੈਕਟੀਰੀਆਂ 'ਚ ਵਾਧਾ ਹੋਵੇਗਾ। ਇਸਦੇ ਨਾਲ ਹੀ ਤੁਸੀਂ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਵੀ ਰਾਹਤ ਪਾ ਸਕਦੇ ਹੋ।
ਬਦਾਮ ਦੇ ਛਿਲਕਿਆਂ ਦੀ ਚਟਨੀ: ਤੁਸੀਂ ਬਦਾਮ ਦੇ ਛਿਲਕਿਆਂ ਦੀ ਚਟਨੀ ਨੂੰ ਵੀ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸਨੂੰ ਬਣਾਉਣ ਲਈ ਸਭ ਤੋਂ ਪਹਿਲਾ ਇੱਕ ਕੱਪ ਮੂੰਗਫ਼ਲੀ, ਇੱਕ ਚਮਚ ਉੜਦ ਦੀ ਦਾਲ, ਇੱਕ ਕੱਪ ਬਦਾਮ ਦੇ ਛਿਲਕੇ ਨੂੰ ਤੇਲ 'ਚ ਫਰਾਈ ਕਰੋ ਅਤੇ ਫਿਰ ਇਸਨੂੰ ਠੰਡਾ ਹੋਣ ਦਿਓ। ਠੰਡਾ ਹੋਣ 'ਤੇ ਇਸ 'ਚ ਹਰੀ ਮਿਰਚ, ਅਦਰਕ, ਲਸਣ, ਲੂਣ ਅਤੇ ਨਿੰਬੂ ਦੀਆਂ ਕੁਝ ਬੂੰਦਾਂ ਪਾ ਕੇ ਇਸਨੂੰ ਮਿਕਸੀ 'ਚ ਚੰਗੀ ਤਰ੍ਹਾਂ ਪੀਸ ਲਓ। ਇਸ ਤਰ੍ਹਾਂ ਤੁਹਾਡੀ ਚਟਨੀ ਤਿਆਰ ਹੋ ਜਾਵੇਗੀ।
- World Antimicrobial awareness week 2023: ਜਾਣੋ, ਕਿਉ ਮਨਾਇਆ ਜਾਂਦਾ ਹੈ ਵਿਸ਼ਵ ਰੋਗਾਣੂਨਾਸ਼ਕ ਜਾਗਰੂਕਤਾ ਹਫ਼ਤਾ ਅਤੇ ਐਂਟੀ-ਮਾਈਕ੍ਰੋਬਾਇਲ ਦਵਾਈਆਂ ਦੇ ਨੁਕਸਾਨ
- World Toilet Day 2023: ਅੱਜ ਮਨਾਇਆ ਜਾ ਰਿਹਾ ਹੈ ਵਿਸ਼ਵ ਟਾਇਲਟ ਦਿਵਸ, ਜਾਣੋ ਇਸ ਦਿਨ ਦਾ ਇਤਿਹਾਸ
- ਵਾਲ਼ਾਂ ਨੂੰ ਮਜ਼ਬੂਤ ਕਰਨ ਤੋਂ ਲੈ ਕੇ ਚਿਹਰੇ ਨੂੰ ਚਮਕਦਾਰ ਬਣਾਉਣ ਤੱਕ, ਇਥੇ ਜਾਣੋ ਮੇਥੀ ਦੇ ਅਣਗਿਣਤ ਫਾਇਦੇ
ਬਦਾਮ ਦੇ ਛਿਲਕਿਆਂ ਦੇ ਲੱਡੂ: ਤੁਸੀਂ ਬਦਾਮ ਦੇ ਛਿਲਕਿਆਂ ਦੇ ਲੱਡੂ ਵੀ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸਨੂੰ ਬਣਾਉਣ ਲਈ ਬਾਦਾਮ ਦੇ ਛਿਲਕੇ ਅਤੇ ਅਲਸੀ ਦੇ ਬੀਜ ਨੂੰ ਮਿਕਸੀ 'ਚ ਪੀਸ ਕੇ ਉਸ 'ਚ ਘਿਓ, ਗੁੜ ਅਤੇ ਨਾਰੀਅਲ ਮਿਲਾ ਕੇ ਲੱਡੂ ਬਣਾ ਲਓ। ਇਸ ਨਾਲ ਸਿਹਤ ਨੂੰ ਕਈ ਸਾਰੇ ਫਾਇਦੇ ਮਿਲਣਗੇ।
