ਦੋ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

author img

By

Published : Sep 27, 2022, 2:33 PM IST

Updated : Sep 27, 2022, 3:54 PM IST

Two youths were killed in Tarn Taran patti

ਪਿੰਡ ਗਦਾਈਕੇ ਵਿਖੇ ਭੇਤਭਰੇ ਹਾਲਾਤਾਂ 'ਚ ਦੋ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ ਹੋ ਗਿਆ। ਥਾਣਾ ਸਦਰ ਪੱਟੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਕਰ ਦਿੱਤੀ ਹੈ।

ਤਰਨਤਾਰਨ: ਥਾਣਾ ਸਦਰ ਪੱਟੀ ਦੇ ਅਧੀਨ ਪੈਂਦੇ ਪਿੰਡ ਗਦਾਈਕੇ ਵਿਖੇ ਭੇਤ-ਭਰੇ ਹਾਲਾਤਾਂ 'ਚ 2 ਨੌਜਵਾਨਾਂ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਕਰ ਦਿੱਤਾ ਗਿਆ।

Two youths were killed in Tarn Taran patti

ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਗੁਰਦਰਸ਼ਨ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਪਿੰਡ ਯੋਧ ਸਿੰਘ ਵਾਲਾ ਅਤੇ ਸ਼ਿੰਦਰ ਸਿੰਘ ਵਾਸੀ ਪਿੰਡ ਜੰਡ ਵਜੋਂ ਹੋਈ ਹੈ। ਇਸ ਮੌਕੇ 'ਤੇ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਗੁਰਦਰਸ਼ਨ ਸਿੰਘ ਦੇ ਪਿਤਾ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ਗੁਰਦਰਸ਼ਨ ਸਿੰਘ ਘਰ ਇਹ ਕਹਿ ਕੇ ਆਇਆ ਸੀ ਕਿ ਮ੍ਰਿਤਕ ਨੌਜਵਾਨ ਸ਼ਿੰਦਰ ਦਾ ਫੋਨ ਆਇਆ ਹੈ। ਉਹ ਪਿੰਡ ਗਦਾਈਕੇ ਚਲਾ ਗਿਆ ਹੈ ਅਤੇ ਮੈਂ ਵੀ ਉਥੇ ਮਲਕੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਘਰ ਜਾ ਰਿਹਾ ਹਾਂ। ਰਾਤ ਸਮੇਂ ਵਾਪਸ ਆ ਜਾਵੇਗਾ ਪੀੜਤ ਵਿਅਕਤੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ ਅਤੇ ਗੁਰਦਰਸ਼ਨ ਸਿੰਘ ਆਪਸ ਵਿੱਚ ਮਾਸੀ ਦੇ ਪੁੱਤ ਭਰਾ ਹਨ।

ਮਲਕੀਤ ਸਿੰਘ ਨੇ ਹੀ ਆਪਣੇ ਡੇਰੇ ਤੇ ਗੁਰਦਰਸ਼ਨ ਸਿੰਘ ਅਤੇ ਸ਼ਿੰਦਰ ਸਿੰਘ ਨੂੰ ਸੱਦਿਆ ਸੀ ਰਾਜਵਿੰਦਰ ਸਿੰਘ ਨੇ ਕਿਹਾ ਕਿ ਦੇਰ ਰਾਤ ਗੁਰਦਰਸ਼ਨ ਸਿੰਘ ਘਰੇ ਫੋਨ ਕਰ ਕੇ ਕਹਿੰਦਾ ਕਿ ਉਹ ਸਵੇਰੇ ਆ ਜਾਵੇਗਾ ਹੁਣ ਨ੍ਹੇਰਾ ਹੋ ਗਿਆ ਹੈ। ਰਾਜਵਿੰਦਰ ਸਿੰਘ ਨੇ ਕਿਹਾ ਕਿ ਜਦ ਉਸ ਨੇ ਸਵੇਰ ਵੇਲੇ ਗੁਰਦਰਸ਼ਨ ਸਿੰਘ ਨੂੰ ਫੋਨ ਲਾਇਆ ਤਾਂ ਉਸ ਨੇ ਫੋਨ ਨਹੀਂ ਚੁੱਕਿਆ ਜਿਸ ਤੋਂ ਬਾਅਦ ਉਸ ਨੇ ਪਿੰਡ ਸਭਰਾ ਤੋਂ ਆਪਣੇ ਇੱਕ ਰਿਸ਼ਤੇ ਪਿੰਡ ਗੁਦਾਈਕੇ ਜਾ ਕੇ ਭੇਜਿਆ ਤਾਂ ਜਦ ਉਸ ਨੇ ਇੱਥੇ ਆਣ ਕੇ ਵੇਖਿਆ ਤਾਂ ਸ਼ਿੰਦਰ ਸਿੰਘ ਅਤੇ ਗੁਰਦਰਸ਼ਨ ਸਿੰਘ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਹੋਈਆਂ ਪਈਆਂ ਸਨ।

ਇਨ੍ਹਾਂ ਦੋਵਾਂ ਦਾ ਕੋਈ ਵਿਅਕਤੀ ਕਤਲ ਕਰ ਗਏ ਹਨ ਮ੍ਰਿਤਕ ਗੁਰਦਰਸ਼ਨ ਸਿੰਘ ਦੇ ਪਿਤਾ ਰਾਜਵਿੰਦਰ ਸਿੰਘ ਨੇ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਕਿਸੇ ਨਾਲ ਕੋਈ ਲੜਾਈ ਝਗੜਾ ਹੋਇਆ ਉਧਰ ਮੌਕੇ 'ਤੇ ਪਹੁੰਚੇ ਡੀਐੱਸਪੀ ਸਤਨਾਮ ਸਿੰਘ ਨੇ ਕਿਹਾ ਕਿ ਦੋਨਾਂ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਕਤਲ ਦਾ ਮਾਮਲਾ ਦਰਜ ਕਰ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:- ਅਦਾਲਤ ਨੇ CIA ਸਟਾਫ ਦੇ 7 ਮੁਲਾਜ਼ਮਾਂ ਦੇ ਖ਼ਿਲਾਫ਼ ਵਾਰੰਟ ਜਾਰੀ ਕਰਕੇ ਗ੍ਰਿਫ਼ਤਾਰੀ ਦੇ ਦਿੱਤੇ ਆਦੇਸ਼

Last Updated :Sep 27, 2022, 3:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.