ਜਵਾਨ ਸਵਿੰਦਰ ਸਿੰਘ ਦਾ ਕੀਤਾ ਗਿਆ ਅੰਤਮ ਸਸਕਾਰ

author img

By

Published : Oct 20, 2021, 12:52 PM IST

ਫੌਜੀ ਸਵਿੰਦਰ ਸਿੰਘ ਦੀ ਬਿਨਾਗੜੀ ਵੈਸਟ ਬੰਗਾਲ ਵਿਖੇ ਡਿਊਟੀ ਦੌਰਾਨ ਹੋਈ ਮੌਤ

ਫੌਜੀ ਸਵਿੰਦਰ ਸਿੰਘ (Swainder Singh Fauji) ਦੀ 14 ਅਕਤੂਬਰ ਨੂੰ ਅਚਾਨਕ ਪੇਟ ਵਿੱਚ ਦਰਦ ਹੋਇਆ, ਜਿਸ 'ਤੇ ਇਸਨੂੰ ਐਮ. ਐਚ. ਹਸਪਤਾਲ (M. H. Hospital) ਵਿਖੇ ਲਿਜਾਇਆ ਗਿਆ ਜਿਸ ਦੌਰਾਨ ਉਸਦੀ ਮੌਤ ਹੋ ਗਈ।

ਤਰਨ ਤਾਰਨ: ਪਿੰਡ ਬਲੇਰ (The village of Blair) ਦੇ ਰਹਿਣ ਵਾਲੇ ਸਵਿੰਦਰ ਸਿੰਘ ਫੌਜੀ (Swainder Singh Fauji) ਦੀ ਅਚਾਨਕ ਪੇਟ ਵਿੱਚ ਦਰਦ ਹੋਣ ਨਾਲ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਸੂਬੇਦਾਰ ਗੁਰਚਰਨਜੀਤ ਸਿੰਘ (Subedar Gurcharanjit Singh) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵਿੰਦਰ ਸਿੰਘ (Swainder Singh Fauji) ਦੀ 14 ਅਕਤੂਬਰ ਨੂੰ ਅਚਾਨਕ ਪੇਟ ਵਿੱਚ ਦਰਦ ਹੋਇਆ, ਜਿਸ 'ਤੇ ਇਸਨੂੰ ਐਮ. ਐਚ. ਹਸਪਤਾਲ (M. H. Hospital) ਵਿਖੇ ਲਿਜਾਇਆ ਗਿਆ।

ਫੌਜੀ ਸਵਿੰਦਰ ਸਿੰਘ ਦੀ ਬਿਨਾਗੜੀ ਵੈਸਟ ਬੰਗਾਲ ਵਿਖੇ ਡਿਊਟੀ ਦੌਰਾਨ ਹੋਈ ਮੌਤ

ਇਹ ਵੀ ਪੜ੍ਹੋ: ਬੀ.ਐੱਸ.ਐੱਫ. ਤੇ ਕਾਊਂਟਰ ਇੰਟੈਲੀਜੈਂਸ ਵਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਮਿਲੀ ਵੱਡੀ ਸਫਲਤਾ

ਜਿਥੇ 15 ਅਕਤੂਬਰ ਨੂੰ ਸਵਿੰਦਰ ਸਿੰਘ (Swainder Singh Fauji) ਦੀ ਮੋਤ ਹੋ ਗਈ। ਸਵਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਬਲੇਰ (The village of Blair) ਪੁੱਜਣ 'ਤੇ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਸਵਿੰਦਰ ਸਿੰਘ ਦੇ ਸੰਸਕਾਰ ਮੌਕੇ ਵੱਖ-ਵੱਖ ਅਫ਼ਸਰਾਂ ਵੱਲੋਂ ਮ੍ਰਿਤਕ ਦੇਹ ਨੂੰ ਫੁੱਲ ਮਾਲਾ ਭੇਂਟ ਕੀਤੀਆਂ ਗਈਆਂ।

ਸੰਸਕਾਰ ਦੌਰਾਨ ਸਲਾਮੀ ਦਿੰਦੇ ਹੋਏ ਫੌਜ ਦੇ ਅਧਿਕਾਰੀ
ਸੰਸਕਾਰ ਦੌਰਾਨ ਸਲਾਮੀ ਦਿੰਦੇ ਹੋਏ ਫੌਜ ਦੇ ਅਧਿਕਾਰੀ

ਇਸ ਮੌਕੇ ਸ਼ਹੀਦ ਸਵਿੰਦਰ ਸਿੰਘ (Swainder Singh Fauji) ਨੂੰ 9 ਪੰਜਾਬ ਗਾਰਡ ਦੇ ਜਵਾਨਾਂ ਨੇ ਗੋਲੀਆਂ ਚਲਾ ਕੇ ਨੂੰ ਸਲਾਮੀ ਦਿੱਤੀ। ਇਸ ਮੌਕੇ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ, ਆਮ ਆਦਮੀ ਪਾਰਟੀ (Aam Aadmi Party) ਦੇ ਹਲਕਾ ਇੰਚਾਰਜ ਸਰਵਨ ਸਿੰਘ ਧੁੰਨ, ਸਰਪੰਚ ਕਰਤਾਰ ਸਿੰਘ ਬਲੇਰ, ਸਰਪੰਚ ਗੁਰਪ੍ਰੀਤ ਸਿੰਘ ਸ਼ੇਰਾ, ਮਨਮੋਹਨ ਸਿੰਘ ਕਾਲਾ, ਜਥੇਦਾਰ ਹਰਪਾਲ ਸਿੰਘ ਬਲੇਰ, ਨਿਸ਼ਾਨ ਸਿੰਘ ਬਲੇਰ, ਬੋਹੜ ਸਿੰਘ ਬਲੇਰ ਹਰਪਾਲ ਸਿੰਘ ਬਿਜਲੀ ਮੁਲਾਜ਼ਮ ਸ਼ਹੀਦ ਸਵਿੰਦਰ ਸਿੰਘ ਦੇ ਸੰਸਕਾਰ ਮੌਕੇ ਆਦਿ ਹਾਜ਼ਰ ਸਨ।

ਫੌਜੀ ਸਵਿੰਦਰ ਸਿੰਘ  ਦਾ ਸੰਸਕਾਰ ਕਰਨ ਦਾ ਦ੍ਰਿਸ਼
ਫੌਜੀ ਸਵਿੰਦਰ ਸਿੰਘ ਦਾ ਸੰਸਕਾਰ ਕਰਨ ਦਾ ਦ੍ਰਿਸ਼

ਇਹ ਵੀ ਪੜ੍ਹੋ: ਸ਼ਹੀਦ ਬੀਐਸਐਫ ਇੰਸਪੈਕਟਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.