ਪੁਲਿਸ ਥਾਣੇ ਅੱਗੇ ਲੋਕਾਂ ਨੇ ਲਾਇਆ ਧਰਨਾ, ਪੁਲਿਸ ਉੱਤੇ ਨਾਜਾਇਜ਼ ਪਰਚੇ ਕਰਨ ਦੇ ਲਾਏ ਇਲਜ਼ਾਮ

author img

By

Published : Sep 30, 2022, 1:43 PM IST

People staged a dharna in front of the police station in Tarn Taran, accusing the police of making illegal leaflets.

ਤਰਨਤਾਰਨ ਵਿੱਚ ਕਿਸਾਨਾਂ ਨੇ ਥਾਣੇ ਦਾ ਘਿਰਾਓ (Police station enclosure ) ਕਰਦਿਆਂ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਅਤੇ 'ਆਪ' ਪਾਰਟੀ ਨਾਲ ਸਬੰਧਿਤ ਲੋਕਾਂ ਵੱਲੋਂ ਉਨ੍ਹਾਂ ਉੱਤੇ ਧੱਕੇਸ਼ਾਹੀ ਕਰਦਿਆਂ ਨਾਜਾਇਜ਼ ਪਰਚੇ ਦਰਜ ਕੀਤੇ ਗਏ ਹਨ।

ਤਰਨਤਾਰਨ: ਜ਼ਿਲ੍ਹੇ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ (Bharatiya Kisan Union Rajewa) ਵਲੋਂ ਪਰਚਾ ਰੱਦ ਕਰਵਾਉਣ ਲਈ ਪੁਲਿਸ ਥਾਣਾ ਵੈਰੋਵਾਲ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਹਲਕਾ ਵਿਧਾਇਕ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ (Loud sloganeering) ਕਰਦਿਆਂ ਇਨਸਾਫ ਦੀ ਮੰਗ ਕੀਤੀ।

ਇਸ ਮੌਕੇ ਕਿਸਾਨ ਆਗੂ ਪ੍ਰਗਟ ਸਿੰਘ ਨੇ ਧਰਨੇ ਸਬੰਧੀ ਕਿਹਾ ਕਿ ਪਿੰਡ ਬੋਦੇਵਾਲ ਵਿਖੇ 5 ਸਤੰਬਰ ਨੂੰ ਸਰਕਾਰ ਦੁਆਰਾ ਗਰੀਬ ਪਰਿਵਾਰਾਂ ਨੂੰ ਸਸਤਾ ਅਨਾਜ (cheap grain) ਵੰਡਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਡੀਪੂ ਹੋਲਡਰ (Depot Holder ) ਵੱਲੋਂ ਜਦ ਪਰਚੀਆਂ ਕੱਟੀਆਂ ਜਾ ਰਹੀਆਂ ਸਨ ਤਾਂ ਪਿੰਡ ਦੇ 8-10 ਪਰਿਵਾਰ ਜੋ ਪਹਿਲਾਂ ਤੋਂ ਕਣਕ ਲੈਂਦੇ ਆ ਰਹੇ ਸਨ ਉਨ੍ਹਾਂ ਦੇ ਨਾਮ ਪਿੰਡ ਵਿਚੋਂ ਕੱਟੇ ਦਿੱਤੇ ਗਏ ਅਤੇ ਨਾਲ ਦੇ ਪਿੰਡ ਵਿੱਚੋਂ ਉਨ੍ਹਾਂ ਨੂੰ ਕਣਕ ਮਿਲਣ ਸਬੰਧੀ ਲਈ ਕਿਹਾ ਗਿਆ।

ਤਰਨਤਾਰਨ 'ਚ ਪੁਲਿਸ ਥਾਣੇ ਅੱਗੇ ਲੋਕਾਂ ਨੇ ਲਾਇਆ ਧਰਨਾ,ਪੁਲਿਸ ਉੱਤੇ ਨਾਜਾਇਜ਼ ਪਰਚੇ ਕਰਨ ਦੇ ਲਾਏ ਇਲਜ਼ਾਮ

ਉਨ੍ਹਾਂ ਕਿਹਾ ਥੋੜ੍ਹੀ ਜਿਹੀ ਗੱਲ ਵਧਣ ਤੋਂ ਬਾਅਦ ਮਾਮਲਾ ਠੰਡਾ ਪੈ ਗਿਆ ਪਰ ਬਾਅਦ ਵਿੱਚ ਕੁੱਝ ਆਮ ਆਦਮੀ ਪਾਰਟੀ ਨਾਲ ਸਬੰਧਿਤ ਪਰਿਵਾਰਾਂ ਨੇ ਥਾਣਾਂ ਵੈਰੋਵਾਲ ਦੀ ਪੁਲਿਸ ਦੀ ਮਦਦ ਨਾਲ਼ 9 ਦਿਨਾਂ ਬਾਅਦ 14 ਸਤੰਬਰ ਨੂੰ ਪਿੰਡ ਦੀ ਮੌਜੂਦਾ ਸਰਪੰਚ ਸ਼ਰਨਜੀਤ ਕੌਰ ਉਸਦੇ ਪਰਿਵਾਰ ਸਮੇਤ 6 ਲੋਕਾਂ ਉੱਤੇ ਸਰਕਰੀ ਕੰਮ ਵਿਚ ਵਿਘਨ (Disturbance in the work of the circuit ) ਪਾਉਣ ਅਤੇ ਪਰਚੀਆਂ ਕੱਟਣ ਵਾਲੀ ਮਸ਼ੀਨ ਖੋਹਣ ਦੇ ਝੂਠੇ ਇਲਜ਼ਾਮ ਲਗਾ ਕੇ ਪਰਚਾ ਕੱਟ ਦਿੱਤਾ।

ਇਸ ਮੌਕੇ ਆਗੂਆਂ ਨੇ ਫੂਡ ਸਪਾਲਈ ਵਿਭਾਗ ਅਤੇ ਪੁਲਿਸ ਪ੍ਰਸਾਸ਼ਨ ਉੱਤੇ ਪਿੰਡ ਦੇ ਚੁਣੇ ਹੋਏ ਨਮਾਇੰਦੇ ਅਤੇ ਕਾਂਗਰਸੀ ਵਰਕਰਾਂ ਖ਼ਿਲਾਫ਼ ਕੀਤੇ ਪਰਚਿਆਂ ਨੂੰ ਨਾਜਾਇਜ਼ ਦੱਸਦਿਆਂ ਪਰਚੇ ਰੱਦ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਪਰਚੇ ਰੱਦ ਨਹੀਂ ਹੁੰਦੇ ਧਰਨਾ ਅਣਮਿੱਥੇ ਸਮੇਂ ਲਈ ਇਸੇ ਤਰ੍ਹਾਂ ਜਾਰੀ ਰਹੇਗਾ।

ਮਾਮਲੇ ਸਬੰਧੀ ਸਥਾਨਕ ਐੱਸਐੱਚਓ ਦਾ ਕਹਿਣਾ ਹੈ ਕਿ ਫੂਡ ਸਪਲਾਈ ਅਫ਼ਸਰ ਦੀ ਸ਼ਿਕਾਇਤ ਦੇ ਆਧਾਰ ਉੱਤੇ ਪਰਚਾ ਦਰਜ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਮਿਲੀ ਭੁਗਤ ਨਾਲ ਪਰਚੇ ਦਰਜ ਕੀਤੇ ਜਾਣ ਦੇ ਇਲਜ਼ਾਮਾਂ ਦਾ ਕੋਈ (Allegations have no basis) ਅਧਾਰ ਨਹੀਂ ਹੈ।

ਇਹ ਵੀ ਪੜ੍ਹੋ: AAP ਨੂੰ ਸਤਾ ਰਿਹਾ ਰਾਘਵ ਚੱਢਾ ਦੀ ਗ੍ਰਿਫਤਾਰੀ ਦਾ ਡਰ !

ETV Bharat Logo

Copyright © 2024 Ushodaya Enterprises Pvt. Ltd., All Rights Reserved.