'27 ਸਤੰਬਰ ਨੂੰ ਕੀਤਾ ਜਾਵੇਗਾ ਪੂਰਾ ਭਾਰਤ ਬੰਦ'

author img

By

Published : Sep 19, 2021, 4:37 PM IST

'27 ਸਤੰਬਰ ਨੂੰ ਹੋਵੇਗਾ ਪੂਰੇ ਭਾਰਤ ਬੰਦ'

ਅੱਜ ਤਰਨਤਾਰਨ ਦੇ ਪੱਟੀ, ਭਿਖੀਵਿੰਡ ਹਰੀਕੇ ਸ੍ਰੀ ਗੋਇੰਦਵਾਲ ਸਾਹਿਬ, ਸ੍ਰੀ ਖਡੂਰ ਸਾਹਿਬ ਤੇ ਝਬਾਲ ਵਿੱਚ ਸਯੁੰਕਤ ਕਿਸਾਨ ਮੋਰਚੇ (United Farmers Front) ਨੇ ਕਿਸਾਨਾਂ (Farmers) ਨਾਲ ਮੀਟਿੰਗਾਂ ਕੀਤੀਆਂ।

ਤਰਨਤਾਰਨ: ਸਯੁੰਕਤ ਕਿਸਾਨ ਮੋਰਚੇ (United Farmers Front) ਵੱਲੋਂ ਕਿਸਾਨੀ ਅੰਦੋਲਨ (Peasant movement) ਨੂੰ ਮਜ਼ਬੂਤ ਕਰਨ ਦੇ ਲਈ ਲਗਾਤਾਰ ਪਿੰਡਾਂ ਵਿੱਚ ਕਿਸਾਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਅਤੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਸਮੇਂ-ਸਮੇਂ ‘ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਅੱਜ ਤਰਨਤਾਰਨ ਦੇ ਪੱਟੀ, ਭਿਖੀਵਿੰਡ ਹਰੀਕੇ ਸ੍ਰੀ ਗੋਇੰਦਵਾਲ ਸਾਹਿਬ, ਸ੍ਰੀ ਖਡੂਰ ਸਾਹਿਬ ਤੇ ਝਬਾਲ ਵਿੱਚ ਸਯੁੰਕਤ ਕਿਸਾਨ ਮੋਰਚੇ (United Farmers Front) ਨੇ ਕਿਸਾਨਾਂ (Farmers) ਨਾਲ ਮੀਟਿੰਗਾਂ ਕੀਤੀਆਂ।

'27 ਸਤੰਬਰ ਨੂੰ ਹੋਵੇਗਾ ਪੂਰੇ ਭਾਰਤ ਬੰਦ'

ਇਸ ਮੌਕੇ ਸਯੁੰਕਤ ਕਿਸਾਨ ਯੂਨੀਅਨ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਨੂੰ ਲੈਕੇ ਵੀ ਲੋਕਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਹੈ। ਦਰਅਸਲ ਖੇਤੀ ਕਾਨੂੰਨਾਂ (Agricultural laws) ਦੇ ਵਿਰੋਧ ਵਿੱਚ ਸਯੁੰਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਇਨ੍ਹਾਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ (Central Government) ਨੂੰ ਭਾਰਤ ਦੇ ਲੋਕਾਂ ਦੇ ਕਿਸਾਨਾਂ ਦੀ ਕੋਈ ਫਿਕਰ ਨਹੀਂ ਹੈ। ਕਿਸਾਨਾਂ ਦਾ ਕਹਿਣਾ ਹੈ, ਕਿ ਕੇਂਦਰ ਸਰਕਾਰ (Central Government) ਭਾਰਤ ਨੂੰ ਅਮੀਰ ਘਰਾਣਿਆ ਦਾ ਗੁਲਾਮ ਬਣਾ ਰਹੀ ਹੈ। ਜਿਸ ਨਾਲ ਭਾਰਤ ਇੱਕ ਵਾਰ ਫਿਰ ਤੋਂ ਗੁਲਾਮ ਹੋਣ ਜਾ ਰਿਹਾ ਹੈ।

ਕਿਸਾਨ ਆਗੂ ਅਜੈਬ ਸਿੰਘ (Farmer leader Ajeeb Singh) ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨੇ ਖੇਤੀ ਕਾਨੂੰਨ ਲਾਗੂ ਹੋ ਜਾਦੇ ਹਨ ਤਾਂ ਦੇਸ਼ ਵਿੱਚ ਮਹਿੰਗਾਈ ਇਸ ਕਦਰ ਵੱਧ ਜਾਵੇਗੀ ਕਿ ਇੱਕ ਆਮ ਵਿਅਕਤੀ ਰੋਟੀ ਤੋਂ ਵੀ ਮੁਹਤਾਜ ਹੋ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਸੈਕੜੇ ਕਿਸਾਨ ਸ਼ਹਾਦਤ ਪ੍ਰਾਪਤ ਕਰ ਚੁੱਕੇ ਹਨ, ਪਰ ਕੇਂਦਰ ਸਰਕਾਰ(Central Government) ਨੇ ਇੱਕ ਵਾਰ ਵੀ ਉਨ੍ਹਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਨੀ ਵੀ ਜਰੂਰੀ ਨਹੀਂ ਸਮਝੀ। ਜਿਸ ਤੋਂ ਕੇਂਦਰ ਸਰਕਾਰ (Central Government) ਦੀ ਕਿਸਾਨਾਂ ਪ੍ਰਤੀ ਨਿਅਤ ਸਾਫ਼ ਨਜ਼ਰ ਆਉਦੀ ਹੈ।

27 ਸਤੰਬਰ ਨੂੰ ਭਾਰਤ ਬੰਦ ਦੇ ਐਲਾਨ ‘ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਇਲਾਕੇ ਵਿੱਚ ਨੈਸ਼ਨਲ ਹਾਈਵੇਅ ‘ਤੇ ਜਾਮ ਲਗਾਕੇ ਸਯੁੰਕਤ ਕਿਸਾਨ ਮੋਰਚੇ ਵੱਲੋਂ ਕੀਤੇ ਐਲਾਨ ਦਾ ਪੂਰਾ ਸਮਥਨ ਕਰਾਂਗੇ।

ਇਹ ਵੀ ਪੜ੍ਹੋ:ਬੀਕੇਯੂ ਉਗਰਾਹਾਂ ਵੱਲੋਂ ਨਾਭਾ ਦੀ ਅਨਾਜ ਮੰਡੀ ਵਿਖੇ ਕੀਤੀ ਕਨਵੈਨਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.