Thieves stole 60 phones: ਚੋਰਾਂ ਨੇ ਮੋਬਾਇਲਾਂ ਦੀ ਦੁਕਾਨ 'ਤੋਂ ਚੋਰੀ ਕੀਤੇ 60 ਫੋਨ

author img

By

Published : Mar 1, 2023, 7:58 PM IST

ਚੋਰਾਂ ਨੇ ਮੋਬਾਇਲਾਂ ਦੀ ਦੁਕਾਨ 'ਤੋਂ ਚੋਰੀ ਕੀਤੇ 60 ਫੋਨ

ਸ੍ਰੀ ਮੁਕਤਸਰ ਸਾਹਿਬ ਦੇ ਖਾਲਸਾ ਸਕੂਲ ਰੋਡ 'ਤੇ ਸਥਿਤ ਮੋਬਾਈਲ ਫੋਨ ਦੀ ਦੁਕਾਨ ਉੱਤੇ ਚੋਰੀ ਹੋ ਗਈ। ਚੋਰ 60 ਦੇ ਕਰੀਬ ਫੋਨ ਚੋਰੀ ਕਰ ਫਰਾਰ ਹੋ ਗਏ।

ਚੋਰਾਂ ਨੇ ਮੋਬਾਇਲਾਂ ਦੀ ਦੁਕਾਨ 'ਤੋਂ ਚੋਰੀ ਕੀਤੇ 60 ਫੋਨ

ਸ੍ਰੀ ਮੁਕਤਸਰ ਸਾਹਿਬ: ਸੂਬੇ ਦੀ ਕਾਨੂੰਨ ਵਿਵਸਥਾ ਆਏ ਦਿਨ ਸਵਾਲਾਂ ਦੇ ਘੇਰੇ 'ਚ ਆ ਰਹੀ ਹੈ। ਲੁੱਟਾਂ-ਖੋਹਾਂ, ਕਤਲੋਗਾਰਤ, ਚੋਰੀਆਂ ਦੀਆਂ ਘਟਨਾਵਾਂ 'ਚ ਹਰ ਰੋਜ਼ ਇਜ਼ਾਫਾ ਹੋ ਰਿਹਾ ਹੈ। ਅਜਿਹਾ ਹੀ ਮਾਮਲਾ ਹੁਣ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਚੋਰਾਂ ਵੱਲੋਂ ਇੱਕ ਮੋਬਾਇਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਚੋਰ ਬੇਖੌਫ਼ ਹੋ ਕੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਕਾਬਲੇਜ਼ਿਕਰ ਹੈ ਕਿ ਇਹ ਦੁਕਾਨ ਖਾਲਸਾ ਸਕੂਲ ਰੋਡ 'ਤੇ ਸਥਿਤ ਹੈ।

ਇਸ ਚੋਰੀ ਦੀ ਘਟਨਾ ਦਾ ਦੁਕਾਨਦਾਰਾਂ ਨੁੰ ਉਦੋਂ ਪਤਾ ਲੱਗਿਆ ਜਦੋਂ ਦੋ ਰਾਹਗੀਰਾਂ ਨੇ ਦੁਕਾਨ ਦੇ ਮਾਲਕ ਨੂੰ ਫੋਨ ਕਰ ਇਸ ਦੀ ਸੂਚਨਾ ਦਿੱਤੀ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਦੁਕਾਨਦਾਰ ਵਿੱਕੀ ਦਾ ਕਹਿਣਾ ਹੈ ਕਿ ਇਹ ਜਾਣਕਾਰੀ ਉਨ੍ਹਾਂ ਨੂੰ ਸਵੇਰੇ 5 ਮਿਲੀ ਸੀ। ਜਿਸ ਤੋਂ ਬਾਅਦ ਅਸੀਂ ਦੋਵੇਂ ਭਰਾ ਦੁਕਾਨ 'ਤੇ ਪਹੁੰਚੇ ਤਾਂ ਆ ਕੇ ਹਾਲਾਤ ਦੇਖੇ। ਦੁਕਾਨਦਾਰ ਦਾ ਕਹਿਣਾ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਚੋਰਾਂ ਨੇ ਸਿਰਫ਼ ਉਨ੍ਹਾਂ ਫੋਨਾਂ ਨੂੰ ਹੀ ਨਿਸ਼ਾਨਾ ਬਣਾਇਆ ਹੈ, ਜੋ ਰਿਪੇਅਰ ਲਈ ਆਏ ਸਨ ਅਤੇ ਅਸੀਂ ਠੀਕ ਕਰ ਕੇ ਰੱਖੇ ਹੋਏ ਸਨ, ਬਾਕੀ ਚੋਰਾਂ ਨੇ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲਾਇਆ।

ਉਨ੍ਹਾਂ ਆਖਿਆ ਕਿ ਰਿਪੇਅਰ ਕੀਤੇ ਫੋਨ ਚੋਰੀ ਹੋਣ ਨਾਲ ਉਨ੍ਹਾਂ ਦਾ 3-4 ਲੱਖ ਦਾ ਨੁਕਸਾਨ ਹੋ ਗਿਆ ਹੈ। ਵਿੱਕੀ ਨੇ ਦੱਸਿਆ ਕਿ ਤਰਕਰੀਬਨ 60 ਤੋਂ 70 ਫੋਨ ਚੋਰੀ ਹੋਏ ਹਨ।ਉਨ੍ਹਾਂ ਆਖਿਆ ਕਿ ਸਮਝ ਤੋਂ ਬਾਹਰ ਹੈ ਕਿ ਸਿਰਫ਼ ਰਿਪੇਅਰ ਵਾਲੇ ਹੀ ਫੋਨ ਕਿਉਂ ਚੋਰੀ ਹੋਏ ਨੇ ਜਦਕਿ ਨਕਦੀ ਵੀ ਚੋਰੀ ਨਹੀਂ ਕੀਤੀ ਗਈ। ਦੁਕਨਦਾਰ ਦਾ ਕਹਿਣਾ ਹੈ ਕਿ ਅਸੀਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ, ਪਰ ਨਾਲ ਹੀ ਨਰਾਜ਼ਗੀ ਜਤਾਉਂਦੇ ਹੋਏ ਉਨ੍ਹਾਂ ਕਿਹਾ ਕਿ ਪੁਲਿਸ ਸਾਡੀ ਸ਼ਿਕਾਇਤ ਤੋਂ ਤਕਰੀਨ 45 ਮਿੰਟ ਲੇਟ ਆਈ, ਜਦ ਕਿ ਉਨ੍ਹਾਂ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਸੀ।

ਪੁਲਿਸ ਦਾ ਪੱਖ: ਇਸ ਸਾਰੇ ਮਾਮਲੇ ਬਾਰੇ ਪੁਲਿਸ ਅਧਿਕਾਰੀ ਦਾ ਪੱਖ ਵੀ ਲਿਆ ਗਿਆ, ਉਨ੍ਹਾਂ ਆਖਿਆ ਕਿ ਅਸੀਂ ਮੌਕੇ 'ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜਾ ਲਿਆ ਹੈ। ਦੁਕਾਨਦਾਰਾਂ ਦੀ ਸ਼ਿਕਾਇਤ ਅਤੇ ਬਿਆਨਾਂ ਦੇ ਆਧਾਰ 'ਤੇ ਅਸੀਂ ਮਾਮਲੇ ਦੀ ਕਾਰਵਾਈ ਸ਼ੂਰੂ ਕਰ ਦਿੱਤੀ ਹੈ।ਜਲਦ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਅਜਿਹੇ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਚਾਹੀਦਾ ਹੈ ਕਿਉਂਕਿ ਇਹ ਸ਼ਾਤਰ ਚੋਰ ਬਜ਼ਾਰਾਂ 'ਚ ਘੁੰਮ ਦੇ ਚੌਂਕੀਦਾਰਾਂ ਨੂੰ ਵੀ ਭੁਲੇਖਾ ਪਾ ਦਿੰਦੇ ਹਨ। ਇਲਾਕੇ ਵਿੱਚ ਲਗਾਤਾਰ ਵੱਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਤੋਂ ਇਲਾਕੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ਼ ਹੈ। ਹੁਣ ਵੇਖਣਾ ਹੋਵੇਗਾ ਕਿ ਕਦੋਂ ਪੁਲਿਸ ਇਨ੍ਹਾਂ ਚੋਰਾਂ ਨੂੰ ਕਾਬੂ ਕਰਦੀ ਹੈ ਅਤੇ ਕਦੋਂ ਇਹ ਪਤਾ ਲੱਗੇਗਾ ਕਿ ਆਖਰ ਰਿਪੇਅਰ ਵਾਲੇ ਫੋਨ ਹੀ ਕਿਉਂ ਚੋਰੀ ਕੀਤੇ ਗਏ।

ਇਹ ਵੀ ਪੜ੍ਹੋ: Loot PNB Amritsar : ਪੰਜਾਬ ਨੈਸ਼ਨਲ ਬੈਂਕ ਦੀਆਂ ਦੋ ਬ੍ਰਾਂਚਾਂ 'ਚ ਲੁੱਟ ਮਾਮਲੇ ਨੂੰ ਲੈ ਕੇ ਹੋਏ ਹੋਰ ਖੁਲਾਸੇ

ETV Bharat Logo

Copyright © 2024 Ushodaya Enterprises Pvt. Ltd., All Rights Reserved.