ਸਰਕਾਰੀ ਕਾਲਜ ਦੀਆਂ ਕੰਧਾਂ ਉੱਤੇ ਲਿਖੇ ਖਾਲਿਸਤਾਨੀ ਨਾਅਰੇ, ਪੰਨੂ ਨੇ ਗਾਂਧੀ ਪਰਿਵਾਰ ਨੂੰ ਦਿੱਤੀ ਧਮਕੀ !

author img

By

Published : Dec 20, 2022, 11:52 AM IST

Khalistan Zindabad Slogans In Govt College Sri Muktsar Sahib

ਵੱਖਵਾਦੀ ਸਮੂਹ ਸਿੱਖਸ ਫਾਰ ਜਸਟਿਸ (Separatist group Sikhs for Justice) ਵੱਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੀਆਂ ਕੰਧਾਂ ਉੱਤੇ ਗਾਂਧੀ ਪਰਿਵਾਰ ਨੂੰ ਲੈਕੇ ਵਿਵਾਦਿਤ ਸ਼ਬਦਾਵਲੀ (Controversial terminology about the Gandhi family) ਲਿਖੀ ਹੈ। ਇਸ ਤੋਂ ਇਲਾਵਾ ਕਾਂਗਰਸੀ ਸਾਂਸਦ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਪੰਜਾਬ ਵਿੱਚ ਨਾ ਹੋਣ ਸਬੰਧੀ ਵੀ ਲਿਖਿਆ ਹੈ। ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੋਸ਼ਲ ਮੀਡੀਆ ਰਾਹੀਂ ਨੋਟ ਲਿਖ ਕੇ ਰਾਹੁਲ ਗਾਂਧੀ ਦੀ ਯਾਤਰਾ ਰੋਕਣ ਸਬੰਧੀ ਅਪੀਲ ਕੀਤੀ ਹੈ।

ਸਰਕਾਰੀ ਕਾਲਜ ਦੀਆਂ ਕੰਧਾਂ ਉੱਤੇ ਲਿਖੇ ਖਾਲਿਸਤਾਨੀ ਨਾਅਰੇ, ਪੰਨੂ ਨੇ ਗਾਂਧੀ ਪਰਿਵਾਰ ਨੂੰ ਦਿੱਤੀ ਧਮਕੀ

ਸ੍ਰੀ ਮੁਕਤਸਰ ਸਾਹਿਬ: ਅਕਸਰ ਆਪਣੀਆਂ ਕੋਝੀਆਂ ਹਰਕਤਾਂ ਕਾਰਣ ਭਾਰਤ ਦੀ ਸ਼ਾਂਤੀ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਰਹਿਣ ਵਾਲੇ ਸਿੱਖਸ ਫਾਰ ਜਸਟਿਸ (Separatist group Sikhs for Justice) ਸੰਸਥਾ ਦੇ ਮੁਖੀ ਗੁਰਪਤਵੰਤ ਪੰਨੂ ਨੇ ਆਪਣੇ ਗੁਰਗਿਆਂ ਤੋਂ ਇੱਕ ਹੋਰ ਕੋਝੀ ਹਰਕਤ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਹੈ। ਦਰਅਸਲ ਵੱਖਵਾਦੀ ਸਮੂਹ ਦੇ ਮੁਖੀ ਨੇ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੀਆਂ ਕੰਧਾਂ ਉੱਤੇ ਗਾਂਧੀ ਪਰਿਵਾਰ ਨੂੰ ਲੈਕੇ ਵਿਵਾਦਿਤ ਸ਼ਬਦਾਵਲੀ ਲਿਖੀ ਹੈ।

ਇਸ ਤੋਂ ਇਲਾਵਾ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ (Rahul Gandhis visit to India) ਨੂੰ ਪੰਜਾਬ ਵਿੱਚ ਨਾ ਹੋਣ ਸਬੰਧੀ ਵੀ ਲਿਖਿਆ ਹੈ। ਸਿੱਖਸ ਫਾਰ ਜਸਟਿਸ ਦੇ ਮੁਖੀ ਨੇ ਨਾਅਰਿਆਂ ਦੀ ਇੱਕ ਕੱਚੀ ਫੁਟੇਜ ਜਾਰੀ ਕੀਤੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਗਵਾਈ ਕਰਨ ਦੀ ਅਪੀਲ ਕੀਤੀ। ਪੰਜਾਬ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਰੋਕਣ ਲਈ ਵੀ ਸਿੱਖਾਂ ਨੂੰ ਪੰਨੂ ਨੇ ਕਿਹਾ ਹੈ।।

ਜਥੇਦਾਰ ਨੂੰ ਅਪੀਲ: ਇਸ ਤੋਂ ਇਲਾਵਾ ਪੰਨੂ ਨੇ ਵੀਡੀਓ ਸੁਨੇਹੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੌਮ ਨੂੰ ਆਪਣੀ ਰੱਖਿਆ ਲਈ ਰਵਾਇਤੀ ਅਤੇ ਆਧੁਨਿਕ ਹਥਿਆਰਾਂ ਦੀ ਵਰਤੋਂ ਕਰਨ ਦੀ ਸਲਾਹ ਨੂੰ ਯਾਦ ਕਰਵਾਉਂਦਿਆਂ ਕਿਹਾ, "ਹੁਣ ਸਮਾਂ ਆ ਗਿਆ ਹੈ ਕਿ ਜਥੇਦਾਰ ਨੂੰ ਅਗਵਾਈ ਦੇ ਕੇ ਆਪਣੇ ਸ਼ਬਦਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਰਾਹੁਲ ਨੂੰ ਰੋਕਣ ਵਿੱਚ, ਜੋ ਨਾ ਸਿਰਫ਼ ਕਾਂਗਰਸ ਪਾਰਟੀ ਨੂੰ ਚਲਾਉਂਦਾ ਹੈ ਜਿਸ ਨੇ ਸਾਕਾ ਨੀਲਾ ਤਾਰਾ ਦਾ ਹੁਕਮ ਦਿੱਤਾ ਸੀ, ਸਗੋਂ ਨਵੰਬਰ 1984 ਸਿੱਖ ਨਸਲਕੁਸ਼ੀ (1984 Sikh Genocide) ਦੌਰਾਨ ਮੌਤ ਦੇ ਦਸਤੇ ਦੀ ਅਗਵਾਈ ਕਰਨ ਵਾਲੇ ਕਮਲਨਾਥ ਅਤੇ ਜਗਦੀਸ਼ ਟਾਈਟਲਰ ਨੂੰ ਵੀ ਸਰਗਰਮੀ ਨਾਲ ਢਾਲਦਾ ਹੈ'।

ਇਹ ਵੀ ਪੜ੍ਹੋ: ਲੁਧਿਆਣਾ ਦੇ SHO ਉੱਤੇ ਇਲਜ਼ਾਮਾਂ ਦਾ ਮਾਮਲਾ: ਮਹਿਲਾ ਕਮਿਸ਼ਨ ਨੇ ਮੰਗੀ ਰਿਪੋਰਟ, ਪੁਲਿਸ ਕਮਿਸ਼ਨਰ ਨੇ ਦਿੱਤੀ ਸਫਾਈ

ਜਾਨਾਂ ਕੁਰਬਾਨ: ਪੰਨੂੰ ਨੇ ਅੱਗੇ ਕਿਹਾ, "ਪੰਜਾਬ ਨੂੰ ਹਥਿਆਰਬੰਦ ਸੰਘਰਸ਼ ਰਾਹੀਂ ਆਜ਼ਾਦ ਕਰਾਉਣ ਲਈ 100,000 ਤੋਂ ਵੱਧ ਸਿੱਖਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਹੁਣ ਪੰਜ ਲੱਖ ਤੋਂ ਵੱਧ ਸਿੱਖ ਖਾਲਿਸਤਾਨ ਰੈਫਰੈਂਡਮ ਵਿੱਚ ਵੋਟ ਪਾ ਚੁੱਕੇ ਹਨ, ਪੰਨੂ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਐਲਾਨ ਕੀਤਾ ਕਿ “ਇਤਿਹਾਸ ਸਾਬਤ ਕਰਦਾ ਹੈ ਕਿ ਪੰਜਾਬ ਭਾਰਤ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.