ਪਿੰਡ ਭੁੱਲਰ ਦਾ ਜਸਪਿੰਦਰ ਸਿੰਘ ਬਣਿਆ ਆਈਏਐਸ, UPSC ਪ੍ਰੀਖਿਆ 'ਚ ਹਾਸਲ ਕੀਤਾ 33ਵਾਂ ਰੈਂਕ

author img

By

Published : Jun 16, 2022, 11:44 AM IST

Jaspinder Singh becomes IAS obtained 33rd rank in UPSC examination

ਜਸਪਿੰਦਰ ਸਿੰਘ ਨੇ 33ਵਾਂ ਰੈਂਕ ਪ੍ਰਾਪਤ ਕਰਕੇ ਯੂਪੀਐਸਸੀ ਪ੍ਰੀਖਿਆ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਸਪਿੰਦਰ ਸਿੰਘ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਸਮੇਤ ਸਮੁੱਚੇ ਲੈ ਕੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਸ੍ਰੀ ਮੁਕਤਸਰ ਸਾਹਿਬ: ਪਿੰਡ ਭੁੱਲਰ ਦੀ ਹੋਣਹਾਰ ਜਸਪਿੰਦਰ ਸਿੰਘ ਨੇ 33ਵਾਂ ਰੈਂਕ ਪ੍ਰਾਪਤ ਕਰਕੇ ਯੂਪੀਐਸਸੀ ਪ੍ਰੀਖਿਆ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਸਪਿੰਦਰ ਸਿੰਘ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਸਮੇਤ ਸਮੁੱਚੇ ਲੈ ਕੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਮੁੱਦਿਆ 'ਤੇ ਗੱਲ ਕਰਦਿਆ ਕਿਹਾ ਕਿ ਪੰਜਾਬ ਨੂੰ ਮੁੜ ਉਸ ਦੇ ਪੁਰਾਣੇ ਪੱਧਰ 'ਤੇ ਲਿਆਣ ਦੀ ਲੋੜ ਹੈ ਅਤੇ ਸਾਨੂੰ ਨੌਜਵਾਨਾਂ ਇਸ ਲਈ ਉੱਸਰ ਕਰਨੀ ਚਾਹੀਦੀ ਹੈ।

ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਜਸਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਮੈਂ 7ਵੀਂ ਕਲਾਸ ਵਿੱਚ ਹੋਇਆ ਕਰਦਾ ਸੀ ਤਾਂ ਮੈਨੂੰ ਮੇਰੇ ਟੀਚਰ ਕਿਹਾ ਕਰਦੇ ਸੀ ਤੂੰ ਬਹੁਤ ਪੜ੍ਹਾਈ ਵਿੱਚ ਲਾਇਕ ਹੈ ਤੂੰ ਇੱਕ ਦਿਨ ਡੀਸੀ ਲੱਗੇਂਗਾ ਤੇ ਮੈਂ ਉਹੀ ਗੱਲ ਆਪਣੇ ਦਿਮਾਗ ਵਿਚ ਪਾ ਲਈ। ਅੱਜ ਮੈਂ ਇਸ ਮੁਕਾਮ ਤੱਕ ਪਹੁੰਚਿਆ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਸ ਮੁਕਾਮ ਤੀਕਰ ਪਹੁੰਚ ਮੇਰੇ ਟੀਚਰ ਅਤੇ ਮੇਰੇ ਮਾਤਾ ਪਿਤਾ ਦਾ ਬਹੁਤ ਵੱਡਾ ਸਹਿਯੋਗ ਹੈ ਅਤੇ ਇਸ ਅਹੁਦੇ ਤੇ ਬੈਠ ਕੇ ਮੈਂ ਹਮੇਸ਼ਾਂ ਗ਼ਰੀਬਾਂ ਦਾ ਭਲਾ ਕਰਾਂਗਾ।

ਪਿੰਡ ਭੁੱਲਰ ਦਾ ਜਸਪਿੰਦਰ ਸਿੰਘ ਬਣਿਆ ਆਈਏਐਸ, UPSC ਪ੍ਰੀਖਿਆ 'ਚ ਹਾਸਲ ਕੀਤਾ 33ਵਾਂ ਰੈਂਕ

ਉਨ੍ਹਾਂ ਕਿਹਾ ਕਿ ਮੈਂ ਇਹ ਮੁਕਾਮ ਬਹੁਤ ਮਿਹਨਤ ਨਾਲ ਹਾਸਲ ਕੀਤਾ ਹੈ ਇਸ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਵਾਂਗਾ। ਉਨ੍ਹਾਂ ਯੂਪੀਐਸਸੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਕਿਹਾ ਕਿ ਤੁਸੀਂ ਕੋਈ ਮੰਜ਼ਿਲ ਹਾਸਲ ਕਰਨੀਆਂ ਤਾਂ ਕੋਈ ਵੀ ਸ਼ਾਰਟ ਕੱਟ ਰਸਤਾ ਨਹੀਂ ਹੁੰਦਾ। ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਉਹ ਨਸ਼ਿਆਂ ਤੋਂ ਦੂਰ ਹਨ ਤਾਂ ਜੋ ਆਪਣਾ ਪੰਜਾਬ ਜੋ ਰੰਗਲਾ ਪੰਜਾਬ ਬਣਾ ਸਕੀਏ।

ਇਹ ਵੀ ਪੜ੍ਹੋ: ਪ੍ਰਤਾਪ ਬਾਜਵਾ ਦੀ CM ਮਾਨ ਨੂੰ ਸਿੱਧੀ ਧਮਕੀ !

ETV Bharat Logo

Copyright © 2024 Ushodaya Enterprises Pvt. Ltd., All Rights Reserved.