Jagdish Bhola On Parol : ਜਗਦੀਸ਼ ਭੋਲਾ ਮਾਂ ਦਾ ਹਾਲ ਜਾਨਣ ਲਈ ਪਹੁੰਚਿਆ ਹਸਪਤਾਲ, ਕੋਰਟ ਨੇ ਦਿੱਤੀ 6 ਘੰਟਿਆਂ ਦੀ ਪੈਰੋਲ
Published: Mar 17, 2023, 12:44 PM


Jagdish Bhola On Parol : ਜਗਦੀਸ਼ ਭੋਲਾ ਮਾਂ ਦਾ ਹਾਲ ਜਾਨਣ ਲਈ ਪਹੁੰਚਿਆ ਹਸਪਤਾਲ, ਕੋਰਟ ਨੇ ਦਿੱਤੀ 6 ਘੰਟਿਆਂ ਦੀ ਪੈਰੋਲ
Published: Mar 17, 2023, 12:44 PM
ਡਰੱਗ ਮਾਮਲੇ ਵਿੱਚ ਜੇਲ੍ਹ ਕੱਟ ਰਿਹਾ ਸਾਬਕਾ ਡੀਐੱਸਪੀ ਜਗਦੀਸ਼ ਭੋਲਾ ਕੋਰਟ ਦੀ ਇਜਾਜ਼ਤ ਤੋਂ ਬਾਅਦ 6 ਘੰਟੇ ਦੀ ਪੈਰੋਲ ਉੱਤੇ ਆਪਣੀ ਮਾਂ ਦਾ ਹਾਲ ਜਾਨਣ ਲਈ ਗਿੱਦੜਬਹਾ ਦੇ ਨਿਜੀ ਹਸਪਤਾਲ ਵਿੱਚ ਪਹੁੰਚਿਆ। ਸਿਹਤ ਖ਼ਰਾਬ ਹੋਣ ਕਾਰਨ ਜਗਦੀਸ਼ ਭੋਲਾ ਦੀ ਮਾਂ ਹਸਪਤਾਲ ਵਿੱਚ ਦਾਖਿਲ ਹੈ।
ਸ੍ਰੀ ਮੁਕਤਸਰ ਸਾਹਿਬ: 6 ਹਜ਼ਾਰ ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਮਾਮਲੇ ਦੇ ਮਾਸਟਰਮਾਈਂਡ ਜਗਦੀਸ਼ ਭੋਲਾ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਅੱਜ ਉਹ ਛੇ ਘੰਟਿਆ ਦੀ ਪੈਰੋਲ ਉੱਤੇ ਆਪਣੀ ਬਿਮਾਰ ਮਾਂ ਦਾ ਹਾਲ ਜਾਣਨ ਲਈ ਗਿਦੜਬਾਹਾ ਵਿਖੇ ਹਸਪਤਾਲ ਪਹੁੰਚਿਆਂ ਹੈ। ਜ਼ਿਕਰਯੋਗ ਹੈ ਕਿ ਇਸ ਤੋ ਪਹਿਲਾਂ ਵੀ ਭੋਲਾ ਦੀ ਜ਼ਮਾਨਤ ਅਰਜ਼ੀ ਨੂੰ ਮਨਜ਼ੂਰ ਕਰਦਿਆਂ ਉਸ ਨੂੰ ਇਕ ਦਿਨ ਦੀ ਜ਼ਮਾਨਤ ਦਿੱਤੀ ਗਈ ਸੀ। ਇਸ ਦੌਰਾਨ ਜਗਦੀਸ਼ ਭੋਲਾ ਨਾਲ ਵੱਡੀ ਗਿਣਤੀ ਵਿੱਚ ਪੁਲਿਸ ਸੁਰੱਖਿਆ ਵਜੋਂ ਮੌਜੂਦ ਸੀ।
ਮਾਂ ਦੀ ਖ਼ਰਾਬ ਸਿਹਤ ਦਾ ਹਵਾਲਾ: ਦੱਸ ਦਈਏ ਬੀਤੇ ਦਿਨੀ ਹਾਈਕੋਰਟ ਨੇ ਜਗਦੀਸ਼ ਭੋਲੇ ਨੂੰ ਇੱਕ ਦਿਨ ਦੀ ਜ਼ਮਾਨਤ ਦਿੱਤੀ ਸੀ ਅਤੇ ਇਹ ਜ਼ਮਾਨਤ ਉਸ ਦੀ ਮਾਂ ਦੀ ਖਰਾਬ ਸਿਹਤ ਨੂੰ ਦੇਖਦੇ ਹੋਏ ਦਿੱਤੀ ਗਈ ਸੀ। ਇਸ ਦੌਰਾਨ ਕੋਰਟ ਨੇ ਜਗਦੀਸ਼ ਬੋਲਾ ਨੂੰ 17 ਮਾਰਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣੀ ਮਾਂ ਨੂੰ ਮਿਲਣ ਦੀ ਇਜਾਜ਼ਤ ਵੀ ਦਿੱਤੀ ਸੀ ਅਤੇ ਅੱਜ ਉਹ 6 ਘੰਟਿਆਂ ਦੀ ਪੈਰੋਲ ਉੱਤੇ ਆਪਣੀ ਮਾਂ ਨੂੰ ਮਿਲਣ ਹਸਪਤਾਲ ਪਹੁੰਚਿਆ। ਦੱਸ ਦਈਏ ਕਿ ਮਾਂ ਦੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਜਗਦੀਸ਼ ਭੋਲਾ ਵੱਲੋਂ ਜ਼ਮਾਨਤ ਦੀ ਮੰਗ ਕੀਤੀ ਗਈ ਸੀ। ਭੋਲੇ ਨੂੰ 700 ਕਰੋੜ ਰੁਪਏ ਦੇ ਡਰੱਗ ਰੈਕੇਟ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਗਦੀਸ਼ ਭੋਲਾ ਕੋਲੋਂ ਡਰੱਗ, ਹੈਰੋਇਨ, ਵਿਦੇਸ਼ੀ ਕਰੰਸੀ, ਹਥਿਆਰ ਤੇ ਲਗਜ਼ਰੀ ਕਾਰਾਂ ਬਰਾਮਦ ਹੋਈਆਂ ਸਨ। ਜਗਦੀਸ਼ ਭੋਲਾ ਨੂੰ 2012 'ਚ ਪੰਜਾਬ ਪੁਲਿਸ ਦੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।
ਕੌਣ ਹੈ ਜਗਦੀਸ਼ ਭੋਲਾ : ਜਗਦੀਸ਼ ਭੋਲਾ ਇੱਕ ਅੰਤਰਰਾਸ਼ਟਰੀ ਪਹਿਲਵਾਨ ਰਿਹਾ ਹੈ ਅਤੇ ਅਰਜੁਨ ਅਵਾਰਡ ਜੇਤੂ ਹੈ। ਉਹ ਪੰਜਾਬ ਪੁਲਿਸ ਵਿੱਚ ਡੀਐਸਪੀ ਵਜੋਂ ਤਾਇਨਾਤ ਸੀ। ਭੋਲਾ ਖ਼ਿਲਾਫ਼ 2013 ਵਿੱਚ ਡਰੱਗਜ਼ ਕੇਸ ਦਾ ਪਰਦਾਫਾਸ਼ ਹੋਇਆ ਸੀ। ਇਹ ਖੁਲਾਸਾ ਹੋਇਆ ਸੀ ਕਿ ਉਹ ਇਸ ਡਰੱਗਜ਼ ਕੇਸ ਦਾ ਮਾਸਟਰ ਮਾਈਂਡ ਸੀ। ਭੋਲਾ ਨੂੰ ਡਰੱਗਜ਼ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਗਦੀਸ਼ ਭੋਲਾ ਨੇ ਡਰੱਗਜ਼ ਮਾਮਲੇ 'ਚ ਫਸੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਵੀ ਲਿਆ ਸੀ। ਕੋਰਟ ਵਿੱਚ ਪੇਸ਼ੀ ਦੌਰਾਨ ਜਗਦੀਸ਼ ਭੋਲਾ ਨੇ ਇਹ ਕਿਹਾ ਸੀ ਕਿ ਬਿਕਰਮ ਮਜੀਠੀਆ ਨਸ਼ਿਆਂ ਦੇ ਕਾਰੋਬਾਰ ਨੂੰ ਵਧਾ ਦੇ ਰਿਹਾ ਹੈ। ਇਸ ਮਗਰੋਂ ਈਡੀ ਨੇ ਸਾਬਕਾ ਮੰਤਰੀ ਕੋਲੋਂ ਪੁੱਛਗਿੱਛ ਕੀਤੀ ਸੀ। ਇਸ ਜਾਂਚ ਮਗਰੋਂ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਬਿਕਰਮ ਮਜੀਠੀਆ ਖਿਲਾਫ ਕੇਸ ਦਰਜ ਕੀਤਾ ਸੀ, ਜਿਸ ਵਿਚ ਮਜੀਠੀਆ ਨੂੰ ਸਜ਼ਾ ਵੀ ਹੋਈ ਸੀ।
ਇਹ ਵੀ ਪੜ੍ਹੋ: Child's Murder : ਪਿਤਾ ਸਾਹਮਣੇ ਹਮਲਾਵਰਾਂ ਨੇ 6 ਸਾਲਾ ਮਾਸੂਮ ਨੂੰ ਮਾਰੀਆਂ ਗੋਲੀਆਂ
