Gurudwara Rath Sahib : ਗੁਰਦੁਆਰਾ ਸ੍ਰੀ ਰੱਥ ਸਾਹਿਬ ਦਾ ਇਤਿਹਾਸ, ਜਾਣੋ ਕਿੱਥੇ ਸੁਸ਼ੋਭਿਤ ਹੈ ਇਹ ਗੁਰੂ ਘਰ

author img

By

Published : Feb 17, 2023, 9:01 AM IST

Updated : Feb 17, 2023, 2:08 PM IST

History of Gurudwara Rath Sahib

ਸ੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ ਉੱਤੇ ਬਹੁਤ ਇਤਿਹਾਸਿਕ ਪਲ ਸੰਜੋਏ ਹੋਏ ਹਨ। ਇਸ ਧਰਤੀ ਨੂੰ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨਾਲ ਜਾਣਿਆ ਜਾਂਦਾ ਹੈ, ਉੱਥੇ ਹੀ ਇਸ ਇਤਿਹਾਸਕ ਧਰਤੀ 'ਤੇ ਗੁਰਦੁਆਰਾ ਸ੍ਰੀ ਰੱਥ ਸਾਹਿਬ ਸੁਸ਼ੋਭਿਤ ਹੈ ਜਿਸ ਦੇ ਇਤਿਹਾਸ ਤੋਂ ਅੱਜ ਅਸੀਂ ਤੁਹਾਨੂੰ ਜਾਣੂ ਕਰਾਵਾਂਗੇ।

ਸ੍ਰੀ ਫਤਿਹਗੜ੍ਹ ਸਾਹਿਬ: ਸ੍ਰੀ ਫਤਹਿਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਗੁਰਦੁਆਰਾ ਸ੍ਰੀ ਰੱਥ ਸਾਹਿਬ ਸੁਸ਼ੋਭਿਤ ਹੈ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੁੰਦੀ ਹੈ। ਜਦੋਂ ਮੋਰਿੰਡਾ ਦੇ ਥਾਣਾ ਕੋਤਵਾਲੀ ਤੋਂ ਗੱਡੇ ਵਿੱਚ ਸਵਾਰ ਕਰਕੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਨੂੰ ਸਰਹਿੰਦ ਲਿਜਾਇਆ ਜਾ ਰਿਹਾ ਸੀ, ਤਾਂ ਰਾਹ ਵਿੱਚ ਗੱਡੇ ਨੂੰ ਖੜ੍ਹਾ ਕਰਕੇ ਥਾਣਾ ਕੋਤਵਾਲੀ ਦੇ ਥਾਣੇਦਾਰ ਜਾਨੀ ਖਾਂ ਤੇ ਮਾਨੀ ਖ਼ਾਂ ਨੇ ਨਵਾਬ ਵਜ਼ੀਰ ਖਾਂ ਨੂੰ ਸੂਚਨਾ ਦਿੱਤੀ ਸੀ। ਅੱਜ ਇਸ ਸਥਾਨ ਉੱਤੇ ਗੁਰਦੁਆਰਾ ਸ੍ਰੀ ਰੱਥ ਸਾਹਿਬ ਬਣਿਆ ਹੋਇਆ ਹੈ।


ਹੈੱਡ ਗ੍ਰੰਥੀ ਹਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਥਾਣਾ ਕੋਤਵਾਲੀ ਤੋਂ ਸਰਹੰਦ ਲਿਜਾਣ ਵੇਲੇ ਰਾਹ ਵਿੱਚ ਗੱਡਾ ਰੋਕਿਆ ਸੀ, ਤਾਂ ਉਸ ਵੇਲੇ ਵੱਡੀ ਗਿਣਤੀ ਵਿੱਚ ਲੋਕ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਦਰਸ਼ਨ ਕਰਨ ਲਈ ਪਹੁੰਚ ਗਏ ਸਨ। ਇਸ ਸਥਾਨ ਨੂੰ ਅੱਜ ਲੋਕ ਗੁਰਦੁਆਰਾ ਰੱਥ ਸਾਹਿਬ ਦੇ ਨਾਂਅ ਨਾਲ ਜਾਣਦੇ ਹਨ।

ਗੁਰਦੁਆਰਾ ਰੱਥ ਸਾਹਿਬ ਦਾ ਇਤਿਹਾਸ : ਇਸ ਅਸਥਾਨ ਉੱਤੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਦੀ ਸਵਾਰੀ ਮੋਰਿੰਡਾ ਤੋਂ ਲਿਆਂਦੇ ਸਮੇਂ ਰੋਕੀ ਗਈ ਸੀ, ਤਾਂ ਜੋ ਨਵਾਬ ਵਜੀਦ ਖਾਂ ਨੂੰ ਇਤਲਾਹ ਭੇਜੀ ਜਾ ਸਕੇ। ਬੰਦੀ ਬਣਾ ਕੇ ਲਿਆਂਦੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਦਰਸ਼ਨਾਂ ਲਈ ਸੈਂਕੜੇ ਲੋਕ ਇਸ ਸਥਾਨ ਉੱਤੇ ਪਹੁੰਚੇ। ਫਿਰ ਇਸ ਥਾਂ ਤੋਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਠੇੰਡੇ ਬੁਰਜ ਵਿੱਚ ਭੇਜਿਆ ਗਿਆ ਸੀ।

ਰੱਥ ਸਾਹਿਬ ਗੁਰਦੁਆਰਾ ਦੇ ਹੈੱਡ ਗ੍ਰੰਥੀ ਹਰਪਾਲ ਸਿੰਘ ਨੇ ਦੱਸਿਆ ਕਿ ਹਰ ਸਾਲ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਯਾਦ ਵਿੱਚ ਇੱਥੇ ਸਭਾ ਲਾਈ ਜਾਂਦੀ ਹੈ ਜਿਸ ਵਿੱਚ ਵੱਡੀ ਗਿਣਤੀ 'ਚ ਸੰਗਤ ਸ਼ਾਮਲ ਹੁੰਦੀ ਹੈ।

ਇਹ ਵੀ ਪੜ੍ਹੋ : FIR Against Amritpal singh: ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਅਜਨਾਲਾ 'ਚ ਮਾਮਲਾ ਦਰਜ, ਨੌਜਵਾਨ ਨੂੰ ਅਗਵਾ ਕਰ ਕੇ ਕੁੱਟਮਾਰ ਕਰਨ ਦੇ ਦੋਸ਼

Last Updated :Feb 17, 2023, 2:08 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.