ਕਿਸਾਨ ਆਗੂਆਂ ਨੇ ਨਰਮੇ ਦੀ ਰੁਕਵਾਈ ਬੋਲੀ

author img

By

Published : Sep 23, 2021, 5:49 PM IST

ਕਿਸਾਨ ਆਗੂਆਂ ਨੇ ਨਰਮੇ ਦੀ ਰੁਕਵਾਈ ਬੋਲੀ

ਸ੍ਰੀ ਮੁਕਤਸਰ ਸਾਹਿਬ (shri Muktsar Sahib) ਦੀ ਦਾਣਾ ਮੰਡੀ ਵਿੱਚ ਨਰਮੇ ਦੀ ਬੋਲੀ (Cotton bid) ਨੂੰ ਮੌਕੇ 'ਤੇ ਪਹੁੰਚ ਕੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਰੁੱਕਵਾ ਦਿੱਤਾ ਗਿਆ। ਕਿਸਾਨ ਜਥੇਬੰਦੀਆਂ (Farmers organizations) ਦੇ ਆਗੂਆਂ ਦਾ ਦੋਸ਼ ਸੀ ਕਿ ਨਰਮੇ ਦੀ ਬੋਲੀ ਦਾ ਰੇਟ ਸ੍ਰੀ ਮੁਕਤਸਰ ਸਾਹਿਬ (shri Muktsar Sahib) ਮੰਡੀ ਵਿੱਚ ਨੇੜਲੀਆਂ ਮੰਡੀਆਂ ਨਾਲ ਪ੍ਰਤੀ ਕੁਇੰਟਲ 600-700 ਰੁਪਏ ਘੱਟ ਦਿੱਤਾ ਜਾ ਰਿਹਾ ਹੈ।

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ (shri Muktsar Sahib) ਦਾਣਾ ਮੰਡੀ ਵਿੱਚ ਨਰਮੇ ਦੀ ਆਮਦ (Cotton bid) ਸ਼ੁਰੂ ਹੋ ਗਈ ਹੈ। ਪਰ ਮੰਡੀ ਵਿੱਚ 2 ਹੀ ਖਰੀਦਦਾਰ ਪਹੁੰਚਣ ਕਾਰਨ ਕਿਸਾਨਾਂ ਨੂੰ ਨਰਮੇ ਦਾ ਭਾਅ ਨੇੜਲੀਆਂ ਮੰਡੀਆਂ ਤੋਂ ਕਰੀਬ 600-700 ਰੁਪਏ ਪ੍ਰਤੀ ਕੁਇੰਟਲ ਘੱਟ ਮਿਲ ਰਿਹਾ ਹੈੈ। ਇਸ ਦੌਰਾਨ ਨਰਮੇ ਦੀ ਬੋਲੀ ਦੌਰਾਨ ਮੌਕੇ ਤੇ ਪਹੁੰਚ ਕਿਸਾਨ ਜਥੇਬੰਦੀਆਂ (Farmers organizations) ਦੇ ਆਗੂਆਂ ਨੇ ਨਰਮੇ ਦੀ ਬੋਲੀ ਰੁਕਵਾ ਦਿੱਤੀ ਅਤੇ ਕਿਸਾਨ ਨਰਮੇ ਨੂੰ ਵਾਪਿਸ ਹੀ ਟਰਾਲੀ 'ਤੇ ਲੱਦ ਕੇ ਲੈ ਗਏ। ਕਿਸਾਨ ਜਥੇਬੰਦੀਆਂ (Farmers organizations) ਦੇ ਆਗੂਆਂ ਦਾ ਕਹਿਣਾ ਹੈ ਕਿ ਮਲੋਟ ਅਤੇ ਗਿੱਦੜਬਾਹਾ ਵਿੱਚ ਨਰਮੇ ਦਾ ਭਾਅ 7000 ਰੁਪਏ ਪ੍ਰਤੀ ਕੁਇੰਟਲ ਤੋਂ ਉਪਰ ਹੈ।

ਕਿਸਾਨ ਆਗੂਆਂ ਨੇ ਨਰਮੇ ਦੀ ਰੁਕਵਾਈ ਬੋਲੀ

ਜਦਕਿ ਸ੍ਰੀ ਮੁਕਤਸਰ ਸਾਹਿਬ (shri Muktsar Sahib) ਵਿਖੇ ਕੁੱਝ ਪ੍ਰਾਈਵੇਟ ਵਪਾਰੀ (Private merchant) ਆਪਸ ਵਿੱਚ ਮਿੱਥ ਕੇ ਨਰਮੇ ਦਾ ਭਾਅ 6400- 6500 ਰੁਪਏ ਪ੍ਰਤੀ ਕੁਇੰਟਲ ਦੇ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਜਾਨ ਬੁੱਝ ਕੀਤਾ ਜਾ ਰਿਹਾ ਹੈ। ਜੇਕਰ ਅਜਿਹਾ ਹੀ ਹੋਇਆ ਤਾਂ ਉਹ ਨਰਮੇ ਦੀ ਬੋਲੀ ਮੰਡੀ ਵਿੱਚ ਨਹੀਂ ਲੱਗਣ ਦੇਣਗੇ। ਕਿਉਕਿ ਇਸ ਮੰਡੀ ਵਿੱਚ ਵੀ ਭਾਅ ਨੇੜਲੀਆਂ ਮੰਡੀਆਂ ਦੇ ਬਰਾਬਰ ਮਿਲਣਾ ਚਾਹੀਦਾ ਹੈ। ਉਧਰ ਇਸ ਮਾਮਲੇ ਵਿੱਚ ਮਾਰਕਿਟ ਕਮੇਟੀ ਸਕੱਤਰ ਬਲਕਾਰ ਸਿੰਘ ਇਸ ਗੱਲ ਨੂੰ ਤਾਂ ਮੰਨਦੇ ਹਨ, ਕਿ ਨੇੜਲੀਆਂ ਮੰਡੀਆਂ ਤੋਂ ਘੱਟ ਭਾਅ ਸ੍ਰੀ ਮੁਕਤਸਰ ਸਾਹਿਬ (shri Muktsar Sahib) ਵਿਖੇ ਲੱਗ ਰਿਹਾ ਹੈ।

ਪਰ ਉਹਨਾਂ ਦਾ ਕਹਿਣਾ ਕਿ ਇਹ ਇਸ ਲਈ ਹੋ ਰਿਹਾ ਕਿਉਂਕਿ ਸ੍ਰੀ ਮੁਕਤਸਰ ਸਾਹਿਬ (shri Muktsar Sahib) ਮੰਡੀ ਵਿੱਚ ਨਰਮੇ ਦੇ ਵਪਾਰੀ ਨਰਾਤਿਆਂ ਤੋਂ ਬਾਅਦ ਆਉਣਗੇ ਅਤੇ ਹੁਣ ਖਰੀਦ ਕਰਨ ਵਾਲੇ ਇੱਕ ਦੋ ਘਰ ਹਨ, ਜ਼ੋ ਮਰਜ਼ੀ ਦਾ ਰੇਟ ਲਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਇਹ ਰੇਟ ਐਮ.ਐਸ.ਪੀ ਤੋਂ ਘੱਟ ਹੁੰਦਾ ਤਾਂ ਮਾਰਕਿਟ ਕਮੇਟੀ ਕਾਰਵਾਈ ਕਰ ਸਕਦੀ ਸੀ। ਪਰ ਕਿਉਂਕਿ ਇਹ ਰੇਟ ਐਮ.ਐਸ.ਪੀ ਤੋਂ ਵੱਧ ਹੈ। ਇਸ ਲਈ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਸ੍ਰੀ ਮੁਕਤਸਰ ਸਾਹਿਬ (shri Muktsar Sahib) ਮੰਡੀ ਵਿੱਚ ਰੇਟ ਘੱਟ ਹੋਣ ਦਾ ਅਸਲ ਕਾਰਨ ਮੰਡੀ ਵਿੱਚ ਨਰਮੇ ਦੇ ਵਪਾਰੀਆਂ ਦਾ ਅਜੇ ਨਾ ਆਉਣਾ ਹੈ।

ਇਹ ਵੀ ਪੜ੍ਹੋ :- ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਲਈ SC ਐਕਸਪਰਟ ਕਮੇਟੀ ਦਾ ਕਰੇਗਾ ਗਠਨ

ETV Bharat Logo

Copyright © 2024 Ushodaya Enterprises Pvt. Ltd., All Rights Reserved.