ਪੁਲਿਸ ‘ਤੇ ਲੱਗੇ ਨਾਜਾਇਜ਼ ਕੁੱਟਮਾਰ ਦੇ ਇਲਜ਼ਾਮ !

author img

By

Published : Sep 8, 2021, 9:08 PM IST

ਪੁਲਿਸ ‘ਤੇ ਲੱਗੇ ਨਾਜਾਇਜ਼ ਕੁੱਟਮਾਰ ਦੇ ਇਲਜ਼ਾਮ

ਸ੍ਰੀ ਮੁਕਤਸਰ ਸਾਹਿਬ ਦੇ ਸਿਟੀ ਥਾਣਾ ਦੀ ਪੁਲਿਸ ‘ਤੇ ਕੁੱਟਮਾਰ ਦੇ ਇਲਜ਼ਾਮ (Allegations) ਲਗਾਏ ਹਨ। ਉਧਰ ਪੁਲਿਸ ਵੱਲੋਂ ਇਨ੍ਹਾਂ ਇਲਜ਼ਾਮਾਂ (Allegations) ਨੂੰ ਬੇਬੁਨਿਆਦ ਦੱਸਿਆ ਜਾ ਰਿਹਾ ਹੈ।

ਸ੍ਰੀ ਮੁਕਤਸਰ ਸਾਹਿਬ: ਪੰਜਾਬ ਪੁਲਿਸ (Punjab Police) ਆਏ ਦਿਨ ਕਿਸੇ ਨਾ ਕਿਸੇ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ, ਉੱਥੇ ਹੀ ਅੱਜ ਸ਼ਹਿਰ ਦੇ ਸਿਟੀ ਥਾਣਾ ਤੋਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮੁਲਾਜ਼ਮ 2 ਭਰਾਵਾਂ ਦੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਵਿਚੋਲੀਏ ਦਾ ਕੰਮ ਕਰ ਰਹੀ ਸੀ। ਜਾਣਕਾਰੀ ਮੁਤਾਬਿਕ ਸਿਟੀ ਥਾਣਾ ਦੇ ਵਿੱਚ ਸਾਹਿਲ ਕਟਾਰੀਆ ਨਾਮ ਦੇ ਨੌਜਵਾਨ ਨਾਲ ਥਾਣੇ ਵਿੱਚ ਨਾਜਾਇਜ਼ ਕੁੱਟਮਾਰ ਕੀਤੀ ਗਈ ਹੈ। ਪੀੜਤ ਨੌਜਵਾਨ ਨੇ ਦੱਸਿਆ, ਉਹ ਥਾਣੇ ਵਿੱਚ ਦਰਖਾਸਤ ਦੇਣ ਲਈ ਆਇਆ ਸੀ।

ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਨੌਜਵਾਨ ਨੇ ਕਿਹਾ, ਕਿ ਸਾਡੇ ਭਰਾਵਾਂ ‘ਚ ਪੈਸੇ ਦਾ ਲੈਣ-ਦੇਣ ਸੀ, ਜੋ ਕਾਨੂੰਨ ਦੇ ਮੁਤਾਬਿਕ ਪੁਲਿਸ ਪੈਸੇ ਦਾ ਲੈਣ-ਦੇਣ ਨਹੀਂ ਕਰਾ ਸਕਦੀ। ਪੀੜਤ ਨੌਜਵਾਨ ਨੇ ਏ.ਐੱਸ.ਆਈ. ਸੁਖਪਾਲ ਸਿੰਘ ਮੱਕੜ (A.S.I. Sukhpal Singh Makkar) ‘ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ। ਪੀੜਤ ਮੁਤਾਬਿਕ ਕੁੱਟਮਾਰ ਦੌਰਾਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜਿਸ ਕਾਰਨ ਇਲਾਜ ਲਈ ਉਹ ਹਸਪਤਾਲ ਭਰਤੀ ਹੋਏ ਹਨ।

ਪੁਲਿਸ ‘ਤੇ ਲੱਗੇ ਨਾਜਾਇਜ਼ ਕੁੱਟਮਾਰ ਦੇ ਇਲਜ਼ਾਮ

ਪੀੜਤ ਨੇ ਦੱਸਿਆ, ਕਿ ਥਾਣੇ ਅੰਦਰ ਉਸ ਨਾਲ ਕੀਤੀ ਕੁੱਟਮਾਰ ਥਾਣੇ ਦੇ ਸੀਸੀਟੀਵੀ ਕੈਮਰੇ (CCTV cameras) ਵਿੱਚ ਕੈਦ ਹੋ ਗਈ ਹੈ। ਆਪਣੇ ਤੇ ਹੋਏ ਇਸ ਤਸ਼ੱਦਦ ਲਈ ਉਨ੍ਹਾਂ ਨੇ ਉੱਚ ਅਫ਼ਸਰਾਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਤੇ ਨਾਲ ਹੀ ਏ.ਐੱਸ.ਆਈ. ਸੁਖਪਾਲ ਸਿੰਘ ‘ਤੇ ਕਾਨੂੰਨ ਤਹਿਤ ਕਾਰਵਾਈ ਕਰਕੇ ਬਣਦੀ ਸਜ਼ਾ ਦੀ ਵੀ ਮੰਗ ਕੀਤੀ ਹੈ। ਪੀੜਤ ਨੇ ਕਿਹਾ, ਕਿ ਜੇ ਅਸੀਂ ਇਨਸਾਫ਼ ਲਈ ਪੁਲਿਸ ਕੋਲ ਜਾਦੇ ਹਾਂ, ਤਾਂ ਪੁਲਿਸ ਸਾਡੇ ਨਾਲ ਨਾਜਾਇਜ਼ ਕੁੱਟਮਾਰ ਕਰਦੀ ਹੈ।

ਉਧਰ ਜਦੋਂ ਇਸ ਮਾਮਲੇ ਬਾਰੇ ਏ.ਐੱਸ.ਆਈ. ਸੁਖਪਾਲ ਸਿੰਘ ਮੱਕੜ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਆਪਣੇ ‘ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਨੇ ਕਿਹਾ, ਕਿ ਸਾਹਿਲ ਨਾਮ ਦੇ ਨੌਜਵਾਨ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ, ਕਿ ਜਦੋਂ ਸਾਹਿਲ ਨਾਮ ਦਾ ਨੌਜਵਾਨ ਪੈਸੇ ਲੈਣ ਲਈ ਬੇਬੁਨਿਆਦ ਇਲਜ਼ਾਮ ਲਗਾ ਰਿਹਾ ਹੈ, ਪਰ ਜਦੋਂ ਏ.ਐੱਸ.ਆਈ. ਸੁਖਪਾਲ ਸਿੰਘ ਮੱਕੜ ਨੂੰ ਥਾਣੇ ‘ਚ ਲੱਗੇ ਸੀਸੀਟੀਵੀ ਦੀ ਫੋੋਟੋਜੋ ਬਾਰੇ ਪੁੱਛਿਆ ਗਿਆ, ਤਾਂ ਉਹ ਗੱਲ ਗੋਲ ਮੋਲ ਕਰਦੇ ਨਜ਼ਰ ਆਏ।

ਉਧਰ ਪੀੜਤ ਨੌਜਵਾਨ ਨੇ ਸੀਸੀਟੀਵੀ ‘ਚ ਸਾਰੀ ਘਟਨਾ ਕੈਦ ਹੋਣ ਦਾ ਦਾਆਵਾ ਕੀਤਾ ਸੀ।

ਇਹ ਵੀ ਪੜ੍ਹੋ:ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਲੱਗਿਆ ਵੱਡਾ ਝਟਕਾ

ETV Bharat Logo

Copyright © 2024 Ushodaya Enterprises Pvt. Ltd., All Rights Reserved.