Sri Muktsar Sahib Farmers: ਕਿਸਾਨ ਨੇ ਦਿਖਾਇਆ ਪਹਾੜ ਜਿੱਡਾ ਜਿਗਰਾ, ਖੇਤ ਕਾਮਿਆਂ ਦੇ ਨਾਂ ਕਰ ਦਿੱਤੀ ਸਾਰੀ ਜ਼ਮੀਨ ਜਾਇਦਾਦ, ਪੜ੍ਹੋ ਕਿਉਂ ਲਿਆ ਇਹ ਫੈਸਲਾ

author img

By

Published : Feb 16, 2023, 7:56 PM IST

Updated : Feb 17, 2023, 6:51 AM IST

After the death of wife, farmer of Sri Muktsar Sahib gave the land to servant

ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਬਾਮ ਦੇ ਇਕ ਕਿਸਾਨ ਨੇ ਆਪਣੀ 30 ਏਕੜ ਜਮੀਨ, ਇਕ ਆਲੀਸ਼ਾਨ ਕੋਠੀ ਆਪਣੇ ਕੋਲ ਕੰਮ ਕਰਦੇ ਕਾਮਿਆਂ ਦੇ ਨਾਂ ਲਗਵਾ ਦਿੱਤੀ ਹੈ। ਇਸ ਸਬੰਧੀ ਰਜਿਸਟਰੀਆਂ ਵੀ ਕਰਵਾ ਦਿੱਤੀਆਂ ਹਨ। ਜਾਣਕਾਰੀ ਮੁਤਾਬਿਕ ਕਿਸਾਨ ਦੀ ਪਤਨੀ ਦੀ ਮੌਤ ਹੋ ਗਈ ਸੀ, ਇਸ ਤੋਂ ਬਾਅਦ ਉਸਨੇ ਇਹ ਫੈਸਲਾ ਲਿਆ ਹੈ।

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਮ ਦੇ ਰਹਿਣ ਵਾਲੇ ਬਜ਼ੁਰਗ ਬਲਜੀਤ ਸਿੰਘ ਮਾਨ ਸਬੰਧੀ ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆ ਰਹੀਆ ਹਨ। ਪਿੰਡ ਬਾਮ ਦੇ ਰਹਿਣ ਵਾਲੇ 87 ਸਾਲ ਦੇ ਬਲਜੀਤ ਸਿੰਘ ਨੇ ਦੱਸਿਆ ਹੈ ਕਿ 2011 ਵਿਚ ਉਸਦੀ ਪਤਨੀ ਦੀ ਮੌਤ ਹੋ ਗਈ ਸੀ। ਉਸਦੀ ਪਤਨੀ ਜਦੋਂ ਜਿਉਂਦੀ ਸੀ ਤਾਂ ਉਸਨੇ ਫੈਸਲਾ ਲਿਆ ਸੀ ਕਿ ਆਪਣੀ ਪ੍ਰਾਪਰਟੀ ਕਿਸੇ ਵੀ ਤਰ੍ਹਾਂ ਸ਼ਰੀਕਾਂ ਨੂੰ ਨਹੀਂ ਦੇਣਗੇ। ਉਹ ਜ਼ਮੀਨ ਦਾਨ ਦੇਣਗੇ।


ਇਨ੍ਹਾਂ ਨੂੰ ਮਿਲੀ ਜ਼ਮੀਨ ਅਤੇ ਕੋਠੀ: ਉਨ੍ਹਾਂ ਦੱਸਿਆ ਕਿ ਆਪਣੀ ਔਲਾਦ ਨਾ ਹੋਣ ਦੇ ਕਾਰਨ ਬਲਜੀਤ ਸਿੰਘ ਨੇ ਪਿੰਡ ਬਾਮ ਵਿਖੇ ਸਥਿਤ ਆਪਣੀ ਕਰੀਬ 30 ਏਕੜ ਜ਼ਮੀਨ ਉਹਨਾਂ ਵਿਅਕਤੀਆਂ ਨੂੰ ਦਾਨ ਦਿੱਤੀ ਜੋ ਉਹਨਾਂ ਕੋਲ ਕੰਮ ਕਰਦੇ ਸਨ। ਬਲਜੀਤ ਸਿੰਘ ਅਨੁਸਾਰ ਉਹਨਾਂ ਕੋਲ ਬਠਿੰਡੇ ਪੈਟਰੋਲ ਪੰਪ ਉੱਤੇ ਕੰਮ ਕਰਦੇ ਇਕਬਾਲ ਸਿੰਘ ਦੇ ਨਾਂ 19 ਏਕੜ ਜ਼ਮੀਨ ਲਗਵਾਈ ਗਈ ਹੈ। ਦੋ ਹੋਰਾਂ ਦੇ ਨਾਮ ਛੇ ਅਤੇ ਚਾਰ ਏਕੜ ਜਮੀਨ ਕਰਵਾਈ ਗਈ ਹੈ। ਉਧਰ ਜਮੀਨ ਦਾਨ ਵਿਚ ਮਿਲਣ ਉੱਤੇ ਇਕਬਾਲ ਸਿੰਘ ਨੇ ਖੁਸ਼ੀ ਮਹਿਸੂਸ ਕੀਤੀ ਅਤੇ ਕਿਹਾ ਕਿ ਉਸਨੇ ਖੂਬ ਮਿਹਨਤ ਨਾਲ ਕੰਮ ਕੀਤਾ ਹੈ। ਜਮੀਨ ਵਿਚ ਬਣੀ ਆਲੀਸ਼ਾਨ ਕੋਠੀ ਵੀ ਕਾਮੇ ਇਕਬਾਲ ਸਿੰਘ ਨੂੰ ਦਾਨ ਦਿੱਤੀ ਗਈ ਹੈ ਅਤੇ ਬਲਜੀਤ ਸਿੰਘ ਆਪ ਦੋ ਕਮਰਿਆਂ ਦੇ ਖੇਤ ਵਿਚ ਬਣੇ ਮਕਾਨ ਵਿਚ ਹੀ ਰਹਿ ਰਿਹਾ ਹੈ।

ਇਹ ਵੀ ਪੜ੍ਹੋ: Shaheed Kartar Singh Sarabha Marg: ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਦਾ ਮੰਤਰੀ ਹਰਭਜਨ ਈਟੀਓ ਨੇ ਕੀਤਾ ਉਦਘਾਟਨ, ਕਿਹਾ- ਰਿਵਾਇਤੀ ਪਾਰਟੀਆਂ ਨੇ ਰੋਕੀ ਵਿਕਾਸ ਦੀ ਰਫ਼ਤਾਰ

ਬਲਜੀਤ ਸਿੰਘ ਦੇ ਆਪਣਿਆਂ ਜਾ ਹੋਰਾਂ ਨਾਲ ਪੈਸੇ ਦੇ ਲੈਣ-ਦੇਣ ਸਬੰਧੀ ਚਲਦੇ ਮਾਮਲਿਆਂ ਸਬੰਧੀ ਇਕਬਾਲ ਸਿੰਘ ਦਾ ਕਹਿਣਾ ਕਿ ਜਮੀਨ ਸਬੰਧੀ ਕੋਈ ਅਜਿਹਾ ਮਾਮਲਾ ਨਹੀਂ ਹੈ। ਉਧਰ ਭਾਵੇ ਇਸ ਬਜੁਰਗ ਸਬੰਧੀ ਇਲਾਕੇ ਵਿੱਚ ਵੱਖ ਵੱਖ ਚਰਚਾਵਾਂ ਦਾ ਬਜਾਰ ਗਰਮ ਹੈ ਪਰ ਕਾਗਜ ਜੋ ਬਿਆਨ ਕਰਦੇ ਹਨ, ਉਸਦੀ ਸੱਚਾਈ ਇਹ ਹੀ ਹੈ ਕਿ ਇਸ ਬਜੁਰਗ ਨੇ ਕਰੀਬ 30 ਏਕੜ ਜਮੀਨ ਆਪਣੇ ਕਾਮਿਆਂ ਨੂੰ ਦਾਨ ਕੀਤੀ ਹੈ ਅਤੇ ਉਨ੍ਹਾਂ ਜ਼ਮੀਨ ਦੀਆਂ ਰਜਿਸਟਰੀਆਂ ਤੱਕ ਕਾਮਿਆਂ ਦੇ ਨਾਂ ਕਰਵਾ ਦਿੱਤੀਆ ਹਨ।

Last Updated :Feb 17, 2023, 6:51 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.