ਰੰਜਿਸ਼ ਦੇ ਚੱਲਦਿਆ ਸੰਗਰੂਰ ਦੇ ਕੌਮੀ ਪੱਧਰ ਦੇ ਮੁੱਕੇਬਾਜ਼ 'ਤੇ ਹੋਇਆ ਜਾਨਲੇਵਾ ਹਮਲਾ

author img

By

Published : May 24, 2023, 5:55 PM IST

Updated : May 24, 2023, 7:48 PM IST

The attack on the National Boxer of Sangrur

ਸੰਗਰੂਰ ਬੌਕਸਿੰਗ ਦੇ ਕੌਮੀ ਪੱਧਰ ਦੇ ਖਿਡਾਰੀ ਅਮਨਦੀਪ ਨੂੰ ਆਪਸੀ ਰੰਜਿਸ਼ ਦੇ ਕਾਰਣ ਕੁਝ ਲੋਕਾਂ ਨੇ ਸੱਟਾਂ ਮਾਰੀਆਂ ਹਨ। ਖਿਡਾਰੀ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਕੌਮੀ ਪੱਧਰ ਦੇ ਖਿਡਾਰੀ ਅਮਨਦੀਪ ਨੇ ਘਟਨਾ ਬਾਰੇ ਦੱਸਿਆ

ਸੰਗਰੂਰ : ਸੰਗਰੂਰ ਵਿਖੇ ਨੈਸ਼ਨਲ ਲੈਵਲ ਦੇ ਬੌਕਸਿੰਗ ਖਿਡਾਰੀ ਅਮਨਦੀਪ ਨੂੰ ਕੁੱਝ ਅਣਪਛਾਤੇ ਲੋਕਾਂ ਨੇ ਬੇਰਹਿਮੀ ਦੇ ਨਾਲ ਕੁੱਟ ਮਾਰ ਕੀਤੀ ਹੈ। ਕੁੱਟਮਾਰ ਤੋਂ ਬਾਅਦ ਜ਼ਖਮੀ ਅਮਨਦੀਪ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿਸਤੋਂ ਬਾਅਦ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਓਥੇ ਹੀ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਮਨਦੀਪ ਦੀ ਹਾਲਤ ਸਥਿਰ ਹੈ ਪਰ ਉਸਦੇ ਕਾਫੀ ਡੂੰਘੀਆਂ ਸੱਟਾਂ ਲੱਗੀਆਂ ਹਨ।

ਰੰਜਿਸ਼ ਦੇ ਕਾਰਣ ਕੀਤਾ ਹਮਲਾ : ਦੂਜੇ ਪਾਸੇ ਜਦੋਂ ਇਸਦੇ ਬਾਰੇ ਅਮਨਦੀਪ ਨਾਲ ਗੱਲ ਹੋਈ ਤਾਂ ਉਹਨਾਂ ਦੱਸਿਆਂ ਕਿ ਉਹ ਆਪਣੀ ਬਾਕਸਿੰਗ ਖੇਡ ਦੇ ਲਈ ਗ੍ਰਾਉੰਡ ਨੂੰ ਜਾ ਰਿਹਾ ਸੀ ਅਤੇ ਉਸਨੂੰ ਰਾਹ ਵਿੱਚ ਘੇਰਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਕੁੱਟਮਾਰ ਪਿੱਛੇ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਇਸੇ ਕਰਕੇ ਖਿਡਾਰੀ ਉਪਰ ਹਮਲਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਕਿਸੇ ਨਾਲ ਕੋਈ ਪੁਰਾਣਾ ਮਸਲਾ ਸੀ, ਜਿਸ ਵਿੱਚ ਇਹ ਹਮਲਾ ਕੀਤਾ ਗਿਆ ਹੈ। ਖਿਡਾਰੀ ਨੇ ਕਿਹਾ ਕਿ ਉਸਨੂੰ ਜਾਨੋਂ ਮਾਰਨ ਲਈ ਇਹ ਹਮਲਾ ਕੀਤਾ ਗਿਆ ਹੈ। ਉਨ੍ਹਾਂ ਪੁਲਿਸ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ।

  1. PSEB ਨੇ ਐਲਾਨੇ 12ਵੀਂ ਦੇ ਨਤੀਜੇ, ਤੀਜੇ ਸਥਾਨ 'ਤੇ ਲੁਧਿਆਣਾ ਦੀ ਨਵਪ੍ਰੀਤ ਕੌਰ,ਜਾਣੋ ਕਿੰਨੇ ਅੰਕ ਲਏ
  2. Punjab Board 12th Result 2023: ਪੰਜਾਬ ਬੋਰਡ 12ਵੀਂ ਦੇ ਨਤੀਜੇ ਦਾ ਐਲਾਨ, ਇਸ ਤਰ੍ਹਾਂ ਕਰੋ ਚੈੱਕ
  3. ਵਿਧਾਇਕ ਨੇ ਰਾਤ ਨੂੰ ਰੇਡ ਮਾਰ ਕੇ ਫੜੀ ਨਾਜਾਇਜ਼ ਮਾਈਨਿੰਗ, ਮੌਕੇ ਉੱਤੇ ਟਰਾਲੀਆਂ ਛੱਡ ਫਰਾਰ ਹੋਏ ਮੁਲਜ਼ਮ

ਇਸਦੇ ਨਾਲ ਹੀ ਅਮਨਦੀਪ ਦੀ ਪਤਨੀ ਨੇ ਵੀ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਹਰਦਿਤ ਅਤੇ ਗੁਰਦਿੱਤ ਪੁਰੀ ਵੱਲੋਂ ਉਸਦੇ ਪਤੀ ਉੱਤੇ ਹਮਲਾ ਕੀਤਾ ਗਿਆ ਹੈ। ਉਹਨਾਂ ਵੱਲੋਂ ਪਹਿਲਾਂ ਵੀ ਉਸਦੇ ਪਤੀ ਉੱਤੇ ਜਾਣਬੁਝ ਕੇ ਰੰਜਿਸ਼ ਅਤੇ ਬਦਲਾਖੋਰੀ ਦੀ ਭਾਵਨਾ ਰੱਖੀ ਜਾ ਰਹੀ ਸੀ। ਹੁਣ ਵੀ ਉਹਨਾਂ ਵੱਲੋਂ ਮੇਰੇ ਪਤੀ ਉੱਤੇ ਹਥੌੜੇ ਅਤੇ ਰਾਡ ਨਾਲ ਹਮਲਾ ਕੀਤਾ ਹੈ।

Last Updated :May 24, 2023, 7:48 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.