Bank Loot in Sangrur: ਬੈਂਕ ਦਾ ਸਾਬਕਾ ਤੇ ਮੌਜੂਦਾ ਮੁਲਾਜ਼ਮ ਨਿਕਲਿਆ ਲੁਟੇਰਾ, ਸਰਪੰਚ ਵੀ ਆਇਆ ਕਾਬੂ

Bank Loot in Sangrur: ਬੈਂਕ ਦਾ ਸਾਬਕਾ ਤੇ ਮੌਜੂਦਾ ਮੁਲਾਜ਼ਮ ਨਿਕਲਿਆ ਲੁਟੇਰਾ, ਸਰਪੰਚ ਵੀ ਆਇਆ ਕਾਬੂ
ਸੰਗਰੂਰ ਵਿੱਚ ਬੈਂਕ ਮੁਲਾਜ਼ਮ ਕੋਲੋਂ 2 ਲੱਖ 83 ਹਜ਼ਾਰ ਰੁਪਏ ਪੁਲਿਸ ਨੇ ਚਾਰ ਮੁਲਜ਼ਮ ਕਾਬੂ ਹਨ। ਫੜ੍ਹੇ ਗਏ ਮੁਲਜ਼ਮਾਂ ਵਿੱਚ ਇੱਕ ਸਰਪੰਚ, ਬੈਂਕ ਦਾ ਮੌਜੂਦਾ ਬੈਂਕ ਮੁਲਾਜ਼ਮ ਤੇ ਇੱਕ ਸਾਬਕਾ ਬੈਂਕ ਮੁਲਾਜ਼ਮ ਵੀ ਹੈ। ਇਨ੍ਹਾਂ ਕੋਲੋਂ ਪੁਲਿਸ ਨੇ 1 ਲੱਖ 14 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੰਗਰੂਰ: ਸਥਾਨਕ ਪੁਲਿਸ ਨੇ ਪਿਛਲੇ ਦਿਨੀਂ ਇੱਕ ਨਿੱਜੀ ਬੈਂਕ ਦੇ ਮੁਲਾਜ਼ਮ ਕੋਲੋਂ ਹੋਈ 2 ਲੱਖ 83 ਹਜ਼ਾਰ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦਿਆਂ ਇਸ ਵਿੱਚ ਸ਼ਾਮਲ ਪਿੰਡ ਰਟੌਲਾਂ ਦੇ ਮੌਜੂਦਾ ਸਰਪੰਚ, ਇੱਕ ਮੌਜੂਦਾ ਬੈਂਕ ਮੁਲਾਜ਼ਮ ਤੇ ਇੱਕ ਸਾਬਕਾ ਬੈਂਕ ਮੁਲਾਜ਼ਮ ਸਣੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 1 ਲੱਖ 14 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ।
'ਬੈਗ ਵਿੱਚ ਸਨ ਤਕਰੀਬਨ 2 ਲੱਖ 83 ਹਜ਼ਾਰ ਰੁਪਏ': ਸੰਗਰੂਰ ਦੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ 18 ਜਨਵਰੀ ਨੂੰ ਤੇਜਿੰਦਰ ਸਿੰਘ ਵਾਸੀ ਟਿੱਬੀ ਰਵਿਦਾਸਪੁਰਾ, ਸੁਨਾਮ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਇਕ ਫਾਇਨਾਂਸ ਬੈਂਕ ਵਿੱਚ ਨੌਕਰੀ ਕਰਦਾ ਹੈ ਤੇ ਗਾਹਕਾਂ ਨੂੰ ਲੋਨ ਦਿੰਦਾ ਹੈ। ਉਸ ਦਿਨ ਉਹ ਪਿੰਡ ਭਲਵਾਨ ਦੇ ਗਾਹਕਾਂ ਤੋਂ ਕਰਜ਼ੇ ਦੀਆਂ ਕਿਸ਼ਤਾਂ ਇਕੱਠੀਆਂ ਕਰ ਕੇ ਲਿਆ ਰਿਹਾ ਸੀ ਕਿ ਹਾਊਸਿੰਗ ਬੋਰਡ ਦੇ ਕੁਆਰਟਰਾਂ ਕੋਲ ਇੱਕ ਕਾਰ ਨੇ ਉਸਨੂੰ ਟੱਕਰ ਮਾਰੀ ਤੇ ਜਦੋਂ ਉਹ ਡਿੱਗਿਆ ਤਾਂ ਗੱਡੀ ਵਿੱਚੋਂ ਨਿਕਲੇ ਤਿੰਨ-ਚਾਰ ਅਣਪਛਾਤੇ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਪੈਸਿਆਂ ਵਾਲਾ ਬੈਗ ਖੋਹ ਲਿਆ। ਬੈਗ ਵਿੱਚ ਤਕਰੀਬਨ 2 ਲੱਖ 83 ਹਜ਼ਾਰ ਰੁਪਏ ਸਨ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਰਟੌਲਾਂ ਦੇ ਮੌਜੂਦਾ ਸਰਪੰਚ ਗਗਨਦੀਪ ਸਿੰਘ ਉਰਫ ਗਗਨ, ਬੈਂਕ ਮੁਲਾਜ਼ਮ ਗੁਰਵਿੰਦਰ ਸਿੰਘ, ਬੈਂਕ ਦੇ ਸਾਬਕਾ ਮੁਲਾਜ਼ਮ ਜਗਸੀਰ ਸਿੰਘ, ਕਰਨ ਸਿੰਘ, ਲਖਵਿੰਦਰ ਸਿੰਘ, ਯੋਗੇਸ਼ ਉਰਫ ਦੱਦੂ, ਸਿਮਰਜੀਤ ਸਿੰਘ ਉਰਫ ਸਿਮਰ ਖ਼ਿਲਾਫ਼ ਕੇਸ ਦਰਜ ਕਰਕੇ ਇਨ੍ਹਾਂ ਵਿੱਚੋਂ ਸਰਪੰਚ ਗਗਨਦੀਪ ਸਿੰਘ, ਗੁਰਵਿੰਦਰ ਸਿੰਘ, ਸਾਬਕਾ ਬੈਂਕ ਮੁਲਾਜ਼ਮ ਜਗਸੀਰ ਸਿੰਘ ਤੇ ਸਿਮਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਸਰਪੰਚ ਗਗਨਦੀਪ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਦਰਜ ਹਨ ਅਤੇ ਉਹ ਪਟਿਆਲਾ ਜੇਲ੍ਹ ਵਿੱਚ ਰਹਿ ਕੇ ਆਇਆ ਹੈ। ਜੇਲ੍ਹ ਵਿੱਚ ਹੀ ਗਗਨਦੀਪ ਦੀ ਮੁਲਾਕਾਤ ਲਖਵਿੰਦਰ ਸਿੰਘ ਨਾਲ ਹੋਈ। ਜੇਲ੍ਹ ’ਚੋਂ ਬਾਹਰ ਆਉਣ ਤੋਂ ਬਾਅਦ ਵੀ ਇਹ ਆਪਸ ਵਿੱਚ ਮਿਲਦੇ ਰਹੇ। ਇਸੇ ਦੌਰਾਨ ਉਨ੍ਹਾਂ ਲੁੱਟ ਦੀ ਯੋਜਨਾ ਬਣਾਈ ਸੀ।
