ਕਿਸਾਨ ਯੂਨੀਅਨ ਵੱਲੋਂ ਐਸਐਸਪੀ ਦਫ਼ਤਰ ਮੂਹਰੇ ਧਰਨਾ ਜਾਰੀ, ਕਿਸਾਨ ਦੀ ਜ਼ਮੀਨ ਜ਼ਬਰੀ ਨੱਪਣ ਦਾ ਧਨਾਢਾ ਉੱਤੇ ਲਾਇਆ ਇਲਜ਼ਾਮ

author img

By

Published : May 22, 2023, 10:30 PM IST

Farmers' sit-in continues in front of the SSP office in Sangrur

ਸੰਗਰੂਰ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਿਸਾਨਾਂ ਦੀ ਜ਼ਮੀਨ ਉੱਤੇ ਹੋ ਰਹੇ ਕਬਜ਼ੇ ਦਾ ਵਿਰੋਧ ਕਰਦਿਆਂ ਐੱਸਐੱਸਪੀ ਦਫ਼ਤਰ ਅੱਗੇ 8 ਦਿਨਾਂ ਤੋਂ ਧਰਨਾ ਜਾਰੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਧੱਕੇ ਨਾਲ ਕਿਸਾਨਾਂ ਤੋਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ ਅਤੇ ਧਨਾਢਾ ਨੂੰ ਉਨ੍ਹਾਂ ਦੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

ਕਿਸਾਨ ਯੂਨੀਅਨ ਵੱਲੋਂ ਐਸਐਸਪੀ ਦਫ਼ਤਰ ਮੂਹਰੇ ਧਰਨਾ ਜਾਰੀ, ਕਿਸਾਨ ਦੀ ਜ਼ਮੀਨ ਜ਼ਬਰੀ ਨੱਪਣ ਦਾ ਧਨਾਢਾ ਉੱਤੇ ਲਾਇਆ ਇਲਜ਼ਾਮ

ਸੰਗਰੂਰ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਮੀਨਾਂ ਬਚਾਉਣ ਲਈ ਜ਼ਿਲ੍ਹਾ ਸੰਗਰੂਰ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆ ਦੀ ਅਗਵਾਈ ਹੇਠ ਸੰਗਰੂਰ ਦੇ ਐਸ ਐਸ ਪੀ ਦਫਤਰ ਅੱਗੇ ਪੱਕਾ ਮੋਰਚਾ ਲਗਾਇਆ ਗਿਆ ਹੈ। ਸੋਮਵਾਰ ਨੂੰ ਐਸ ਐਸ ਪੀ ਦਫ਼ਤਰ ਅੱਗੇ ਪੱਕੇ ਮੋਰਚੇ ਦੋਰਾਨ ਹਜ਼ਾਰਾਂ ਦਾ ਇਕੱਠ ਹੋ ਗਿਆ। ਇਸ ਇਕੱਠ ਵਿੱਚ ਵੱਡੀ ਗਿਣਤੀ ਅੰਦਰ ਮਾਵਾਂ-ਭੈਣਾਂ ਅਤੇ ਕਿਸਾਨ ਸ਼ਾਮਲ ਹੋਏ ।ਅੱਜ ਦੇ ਧਰਨੇ ਦੌਰਾਨ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਪਿੰਡ ਜੋਲੀਆ ਦੇ ਕਿਸਾਨ ਅਵਤਾਰ ਸਿੰਘ ਨੂੰ ਇੱਕ ਸੂਦਖੋਰ ਆੜ੍ਹਤੀਏ ਅਤੇ ਭੋਂ-ਮਾਫ਼ੀਏ ਵੱਲੋਂ ਸੋਚੀ-ਸਮਝੀ ਸਾਜ਼ਿਸ਼ ਨਾਲ ਕੁੱਟ ਮਾਰ ਕਰਕੇ ਖਾਲੀ ਕਾਗਜ਼ਾਂ ਉੱਤੇ ਅਗੁੰਠੇ ਲਗਵਾ ਕੇ ਜ਼ਮੀਨ ਆਪਣੇ ਨਾਂ ਕਰਵਾ ਲਈ ਗਈ।

ਸਰਕਾਰ ਨਾਲ ਮੱਥਾ ਲਾਉਣ ਲਈ ਕਿਸਾਨ ਤਿਆਰ: ਕਿਸਾਨਾਂ ਨੇ ਕਿਹਾ ਕਿ ਪੀੜਤ ਕਿਸਾਨ ਨੂੰ ਇਨਸਾਫ ਦਿਵਾਉਣ ਲਈ ਜਥੇਬੰਦੀ ਵੱਲੋਂ ਪੱਕਾ ਮੋਰਚਾ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧ ਵਿੱਚ ਲਾਇਆ ਗਿਆ ਇਹ ਪੱਕਾ ਮੋਰਚਾ ਪਿਛਲੇ 8 ਦਿਨਾਂ ਤੋਂ ਲਗਾਤਰ ਜਾਰੀ ਹੈ। ਉਨ੍ਹਾਂ ਕਿਹਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਪਰ ਅਜੇ ਤੱਕ ਵੀ ਪ੍ਰਸ਼ਾਸਨ ਦੇ ਕੰਨ ਉੱਤੇ ਜੂੰਅ ਨਹੀਂ ਸਰਕੀ। ਦੇਸ਼ ਦੇ ਅੰਨਦਾਤਾ ਆਪਣੀਆਂ ਜ਼ਮੀਨਾਂ ਬਚਾਉਣ ਲਈ ਤਪਦੀਆਂ ਸੜਕਾਂ ਉੱਤੇ ਗਰਮੀ ਵਿੱਚ ਪੰਜ ਦਿਨਾਂ ਤੋਂ ਐਸਐਸਪੀ ਦੇ ਗੇਟ ਅੱਗੇ ਬੇਠੇ ਹਨ। ਪ੍ਰਸ਼ਾਸਨ ਅਤੇ ਸਰਕਾਰ ਨੂੰ ਭੁਲੇਖਾ ਹੈ ਕਿ ਕਿਸਾਨ ਇੱਕ ਦੋ ਦਿਨ ਬੈਠਕੇ ਮੁੜ ਜਾਣਗੇ ਪਰ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਲਈ ਚਾਹੇ ਜਾਨਾਂ ਵਾਰਨੀਆ ਪੈਅ ਜਾਣ ਤਾਂ ਵੀ ਪਿੱਛੇ ਨਹੀਂ ਮੁੜਾਂਗੇ ।

  1. ਬਰਨਾਲਾ 'ਚ ਪਹੁੰਚੀ "ਮੇਰਾ ਬਾਬਾ ਨਾਨਕ" ਪੰਜਾਬੀ ਫਿਲਮ ਦੀ ਟੀਮ, ਦਰਸ਼ਕਾਂ ਨੇ ਫਿਲਮ ਦੇਖ ਕੇ ਭਰਿਆ ਹੁੰਗਾਰਾ
  2. ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ, ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਉੱਤੇ ਕੀਤਾ ਦੁੱਖ ਦਾ ਪ੍ਰਗਟਾਅ
  3. ਸਲਮਾਨ ਖਾਨ ਤੇ ਸਿੱਧੂ ਮੂਸੇਵਾਲਾ ਦਾ ਮੈਨੇਜਰ ਵੀ ਸੀ ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇਂ 'ਤੇ, NIA ਅੱਗੇ ਕੀਤੇ ਬਿਸ਼ਨੋਈ ਨੇ ਹੋਰ ਵੀ ਅਹਿਮ ਖੁਲਾਸੇ

ਤਿੰਨ ਮੀਟਿੰਗਾਂ ਬੇਸਿੱਟਾ: ਇਸ ਮੌਕੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਨਾਲ ਹੋਈਆਂ ਹੁਣ ਤੱਕ ਦੀਆਂ ਤਿੰਨ ਮੀਟਿੰਗਾਂ ਬੇਸਿੱਟਾ ਰਹੀਆਂ। ਇਸ ਲਈ 22 ਮਈ ਦਿਨ ਸੋਮਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਵੱਡਾ ਇਕੱਠ ਕਰਕੇ ਸੰਘਰਸ਼ ਹੋਰ ਵੀ ਤਿੱਖਾ ਕੀਤਾ ਗਿਆ। ਦੱਸਣਾ ਚਾਹਾਂਗੇ ਦੋਹਾਂ ਪਾਸੇ ਸੜਕ ਨੂੰ ਬੰਦ ਕਰਕੇ ਪ੍ਰਦਰਸ਼ਨ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਵਜ੍ਹਾ ਨਹੀਂ ਜਗ੍ਹਾ ਦੀ ਲੋੜ ਹੈ। ਇਸ ਬਿਆਨ ਉੱਤੇ ਬੋਲਦਿਆਂ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਧਰਨਾ ਦੇਣਾ ਉਨ੍ਹਾਂ ਦਾ ਸ਼ੌਂਕ ਨਹੀਂ ਮਜ਼ਬੂਰੀ ਹੈ। ਜਿਸ ਜਗ੍ਹਾ ਉੱਤੇ ਕਿਸਾਨ ਬੈਠੇ ਹਨ, ਕੋਈ ਬਹੁਤ ਵਧੀਆ ਜਗ੍ਹਾ ਨਹੀਂ ਹੈ ਅਤੇ ਸੜਕ ਦੇ ਉੱਤੇ ਤੰਬੂ ਲਗਾਕੇ ਬੈਠਣਾ ਸਾਡੀ ਮਜਬੂਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.