ਗਰੀਬੀ ਦੇ ਹਨ੍ਹੇਰੇ 'ਚ ਚਮਕ ਰਿਹੈ ਧੂਰੀ ਦਾ 'ਦਲਜੀਤ', ਆਵਾਜ਼ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

author img

By

Published : Nov 30, 2022, 12:48 PM IST

Updated : Nov 30, 2022, 2:29 PM IST

Daljit Singh from dhuri Sangrur

ਤੁਹਾਨੂੰ ਧੂਰੀ ਦੇ ਰਹਿਣ ਵਾਲੇ ਇੱਕ ਅਜਿਹੇ ਪਰਿਵਾਰ ਨਾਲ ਜਾਣੂ ਕਰਵਾਉਂਦੇ ਹਾਂ, ਜੋ ਗਰੀਬੀ ਨਾਲ ਜੂਝ ਰਿਹਾ ਹੈ, ਉਸ ਪਰਿਵਾਰ ਦਾ ਇੱਕ ਚਿਰਾਗ ਜੋ ਗਰੀਬੀ ਵਿੱਚ ਬਲ ਰਿਹਾ ਹੈ, ਜਿਸਦਾ ਨਾਮ ਹੈ ਦਲਜੀਤ ਸਿੰਘ, ਜਿਸ ਦੀ ਆਵਾਜ਼ ਬਹੁਤ ਹੀ ਸੁਰੀਲੀ ਹੈ, ਜਿਸ ਗ਼ਰੀਬੀ ਤੁਹਾਡੇ ਹੁਨਰ ਨੂੰ ਛੁਪਾ ਜ਼ਰੂਰ ਸਕਦੀ ਹੈ, ਪਰ ਉਸ ਨੂੰ ਮਿਟਾ ਨਹੀਂ ਸਕਦੀ।

ਸੰਗਰੂਰ: ਅਜਿਹਾ ਹੀ ਇੱਕ ਗ਼ਰੀਬ ਪਰਿਵਾਰ ਨਾਲ ਸਬੰਧਤ ਸੰਗਰੂਰ ਜ਼ਿਲ੍ਹੇ ਦੇ ਧੂਰੀ ਦਾ ਨੌਜਵਾਨ ਦਲਜੀਤ ਸਿੰਘ ਹੈ ਜਿਸ ਦੀ ਆਵਾਜ਼ ਦਾ ਆਪਣਾ ਹੀ ਅਨੋਖਾ ਜਾਦੂ ਹੈ। ਘਰ ਵਿੱਚ ਗਰੀਬੀ ਤਾਂ ਭਰੀ ਪਈ ਹੈ, ਪਰ ਇਸ ਹੀਰੇ ਦੀ ਚਮਕ ਨੂੰ ਛੁਪਾ ਨਹੀਂ ਸਕੀ। 15 ਸਾਲ ਦੇ ਮੁੰਡੇ ਦੀ ਆਵਾਜ਼ ਸੁਣ ਕੇ ਕੇਰਾਂ ਤਾਂ ਰਾਹਤ ਫਤਿਹ ਅਲੀ ਖਾਨ ਚੇਤੇ ਆ ਜਾਂਦਾ ਹੈ। ਉਸ ਦਾ ਮਜ਼ਦੂਰ ਪਿਤਾ ਵੀ ਗਾਇਕੀ ਦਾ ਸ਼ੌਕੀਨ ਸੀ, ਪਰ ਗਰੀਬੀ ਕਾਰਨ ਗਾਇਕੀ ਦਾ ਸੁਪਨਾ ਪੂਰਾ ਹੁੰਦਾ ਵਿਖਾਈ ਨਹੀਂ ਦੇ ਰਿਹਾ।

ਗਰੀਬੀ ਦੇ ਹਨ੍ਹੇਰੇ 'ਚ ਚਮਕ ਰਿਹੈ ਧੂਰੀ ਦਾ 'ਦਲਜੀਤ', ਆਵਾਜ਼ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਪਿਉ-ਪੁੱਤ ਦੋਨਾਂ ਨੂੰ ਗਾਉਣ ਦਾ ਸ਼ੌਂਕ: ਦਲਜੀਤ ਦੀ ਮਾਤਾ ਬਿਮਾਰ ਹੋਣ ਕਾਰਨ ਪਿਤਾ ਦੀ ਮਜਦੂਰੀ ਦੇ ਪੈਸੇ ਜ਼ਿਆਦਾਤਰ ਬਿਮਾਰੀ 'ਤੇ ਹੀ ਖ਼ਰਚ ਹੋ ਜਾਂਦੇ ਹਨ, ਜਿਸ ਕਾਰਨ ਨਾ ਤਾਂ ਉਹ ਚੰਗੇ ਸਕੂਲ ਵਿੱਚ ਪੜ੍ਹ ਸਕਿਆ ਹੈ ਅਤੇ ਨਾ ਹੀ ਆਪਣੇ ਸ਼ੌਕ ਨੂੰ ਪੂਰਾ ਕਰ ਸਕਦਾ ਹੈ। ਦਲਜੀਤ ਨੇ ਆਪਣੇ ਪਿਤਾ ਤੋਂ ਹੀ ਗਾਉਣਾ ਸਿੱਖਆ ਹੈ, ਜੋ ਕਿ ਮਜ਼ਦੂਰੀ ਦਾ ਕੰਮ ਕਰਦੇ ਹਨ। ਜਦੋਂ ਦੋਵੇਂ ਪਿਉ ਪੁੱਤ ਗੀਤ ਗਾਉਂਦੇ ਹਨ ਤਾਂ ਹਵਾ ਮਹਿਕ ਉਠਦੀ ਹੈ, ਪਰ ਗਰੀਬੀ ਨੇ ਇਥੇ ਆਪਣਾ ਘਰ ਬਣਾ ਰੱਖਿਆ ਹੈ।



ਗਰੀਬੀ ਦਾ ਸਾਇਆ, ਪਰ ਚੰਗੇ ਦਿਨਾਂ ਦੀ ਉਮੀਦ: ਦਲਜੀਤ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਪਰ, ਗਰੀਬੀ ਨੇ ਉਨ੍ਹਾਂ ਨੂੰ ਆਪਣਾ ਗੁਲਾਮ ਬਣਾ ਦਿੱਤਾ ਹੈ। ਪਿਤਾ ਨੂੰ ਗਾਉਣ ਦਾ ਸ਼ੌਕ ਸੀ, ਪਰ ਗਰੀਬੀ ਕਾਰਨ ਉਸ ਦੇ ਸੁਪਨੇ ਚਕਨਾਚੂਰ ਹੋ ਗਏ ਹਨ, ਪਰੰਤੂ ਹੁਣ ਉਹ ਨਹੀਂ ਚਾਹੁੰਦਾ ਕਿ ਉਸਦੇ ਪੁੱਤ ਨਾਲ ਵੀ ਅਜਿਹਾ ਹੀ ਹੋਵੇ। ਇਸ ਲਈ ਉਹ ਇਸ ਪ੍ਰਤਿਭਾ ਨੂੰ ਅੱਗੇ ਵਧਾਉਣ ਲਈ ਬੇਨਤੀ ਕਰ ਰਿਹਾ ਹੈ। ਦਲਜੀਤ ਦੇ ਪਿਤਾ ਨੂੰ ਚੰਗੇ ਦਿਨਾਂ ਦੀ ਉਮੀਦ ਹੈ।




ਇਹ ਵੀ ਪੜ੍ਹੋ: ਅਡਾਨੀ ਗਰੁੱਪ ਨੂੰ ਮਿਲਿਆ ਧਾਰਾਵੀ ਦਾ ਪੁਨਰ ਵਿਕਾਸ ਪ੍ਰੋਜੈਕਟ, 5069 ਕਰੋੜ 'ਚ ਦੁਨੀਆ ਦੇ ਸਭ ਤੋਂ ਵੱਡੇ ਸਲਮ ਏਰੀਆ ਦੀ ਬਦਲੇਗੀ ਨੁਹਾਰ

Last Updated :Nov 30, 2022, 2:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.