ਦਿੜ੍ਹਬਾ 'ਚ ਸਬ-ਤਹਿਸੀਲ ਦਾ ਰੱਖਿਆ ਨੀਂਹ ਪੱਥਰ, ਸੀਐਮ ਮਾਨ ਨੇ ਕਿਹਾ- "ਨੀਅਤ ਸਾਫ਼ ਹੋਵੇ, ਖਜ਼ਾਨਾ ਖਾਲੀ ਨਹੀਂ ਹੁੰਦਾ"

author img

By

Published : May 22, 2023, 1:13 PM IST

CM Bhagwant Maan laid the foundation stone of the sub-tehsil of Didhba

ਸੰਗਰੂਰ ਦੇ ਦਿੜ੍ਹਬਾ ਵਿਖੇ ਮੁੱਖ ਮਤੰਰੀ ਭਗਵੰਤ ਮਾਨ ਵੱਲੋਂ 9 ਏਕੜ ਵਿੱਚ ਸਬ-ਤਹਿਸੀਲ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਜਿਹੇ ਕੰਪਲੈਕਸ ਪੰਜਾਬ ਵਿੱਚ ਪਿੰਡ-ਪਿੰਡ ਖੋਲ੍ਹੇ ਜਾਣਗੇ। ਨਾਲ ਹੀ ਉਨ੍ਹਾਂ ਵਿਰੋਧੀਆਂ ਉਤੇ ਵੀ ਨਿਸ਼ਾਨੇ ਸਾਧੇ ਹਨ।

ਚੰਡੀਗੜ੍ਹ ਡੈਸਕ : ਦਿੜ੍ਹਬਾ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਸਬ-ਤਹਿਸੀਲ ਕੰਪਲੈਕਸ ਦਾ ਨੀਂਹ ਪੱਥਰ ਰਿੱਖਿਆ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਦਿੜ੍ਹਬਾ ਦੀ ਧਰਤੀ ਬੜੀ ਮੁਕੱਦਸ ਧਰਤੀ ਹੈ। ਇਹ ਬਾਬਾ ਬੈਰਸਿਆਣਾ ਦੀ ਧਰਤੀ ਹੈ। ਇਸ ਧਰਤੀ ਤੋਂ ਕਬੱਡੀ ਦੇ ਵੱਡੇ ਮੱਲ ਪੈਦਾ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਵੇਲੇ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਿਹਾ ਸੀ ਉਸ ਸਮੇਂ ਵੀ ਦਿੜ੍ਹਬਾ ਆਉਣਾ-ਜਾਣਾ ਬਣਿਆ ਰਹਿੰਦਾ ਸੀ।

5 ਮੰਜ਼ਲੀਂ ਕੰਪਲੈਕਸ ਦੀ ਇਕੋ ਛੱਤ ਥੱਲੇ ਹੋਣਗੇ ਸਾਰੇ ਸਰਕਾਰੀ ਕੰਮ : ਮੁੱਖ ਮੰਤਰੀ ਨੇ ਕਿਹਾ ਕਿ ਲਗਭਗ 9 ਏਕੜ ਵਿਚ 9 ਕਰੋੜ 6 ਲੱਖ ਰੁਪਏ ਦੀ ਲਾਗਤ ਨਾਲ ਤਹਿਸੀਲ ਕੰਪਲੈਕਸ ਬਣੇਗਾ। ਪੰਜਾਬ ਵਿੱਚ ਪਹਿਲੇ ਫੇਸ ਵਿੱਚ 95 ਕਰੋੜ ਦੀ ਲਾਗਤ ਨਾਲ 18 ਸਬ ਤਹਿਸੀਲ ਕੰਪਲੈਕਸ ਬਣਾਏ ਜਾਣਗੇ। ਇਸ ਮਗਰੋਂ ਹੁਣ ਚੀਮਾ ਮੰਡੀ ਵਿਖੇ ਸਬ-ਤਹਿਸੀਲ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਪੈਸਾ ਭਾਵੇਂ ਲੱਗ ਜਾਣ ਪਰ ਇਹ ਤਹਿਸੀਲ ਕੰਪਲੈਕਸ 30 ਸਾਲ ਤਕ ਚੱਲੇਗਾ। ਇਕੋ ਕੰਪਲੈਕਸ ਵਿੱਚ ਬੀਡੀਪੀਓ, ਐਸਡੀਐਮ ਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਇਕੋ ਛੱਤ ਥੱਲੇ ਰੱਖਿਆ ਜਾਵੇਗਾ ਤੇ ਇਹ ਕੰਪਲੈਕਸ 5 ਮੰਜ਼ਲੀ ਬਣਾਇਆ ਜਾ ਰਿਹਾ ਸੀ। 5 ਮੰਜ਼ਲੀ ਮਾਡਰਨ ਇਸ ਕੰਪਲੈਕਸ ਵਿੱਚ ਅਧਿਕਾਰੀਆਂ ਦੀ ਰਿਹਾਇਸ਼ ਵੀ ਇਥੇ ਹੀ ਰੱਖੀ ਜਾਵੇਗੀ। ਇਸ ਨਾਲ 95000 ਲੋਕਾਂ ਨੂੰ ਲਾਭ ਪਹੁੰਚੇਗਾ।

ਦਿੜ੍ਹਬਾ ਤੋਂ ਬਾਅਦ ਹੁਣ ਚੀਮਾ ਮੰਡੀ ਤੇ ਲਹਿਰਾਗਾਗਾ ਵਿਖੇ ਬਣਨਗੀਆਂ ਸਬ-ਤਹਿਸੀਲਾਂ : ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੱਜਲ ਹੋਣ ਦੀ ਲੋੜ ਨਹੀਂ ਪਵੇਗੀ। ਹੁਣ ਦਿੜ੍ਹਬਾ ਤੋਂ ਬਾਅਦ ਲਹਿਰਾਗਾਗ ਵਾਲਿਆਂ ਦੀ ਵਾਰੀ ਹੈ। ਉਥੇ ਵੀ ਸਬ-ਤਹਿਸੀਲ ਕੰਪਲੈਕਸ ਬਣਾਇਆ ਜਾਵੇਗਾ। ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਦੇ ਥਾਣੇ ਕਿਤੇ ਨੇ ਤੇ ਪਿੰਡ ਕਿਤੇ ਹੋਰ, ਪਰ ਹੁਣ ਪਿੰਡਾਂ ਦਾ ਥਾਣਾ ਉਨ੍ਹਾਂ ਦੇ ਹੀ ਖੇਤਰ ਵਿਚ ਹੋਣਗੇ। ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਨੂੰ ਡੀਐਸਪੀ ਹੋਰ ਪੈਂਦਾ ਹੈ, ਜੋ ਪਿੰਡ ਤੋਂ ਕਈ ਕਿਲੋਮੀਟਰ ਦੂਰ ਬੈਠੇ ਨੇ, ਪਰ ਸਭ ਕੁਝ ਹੁਣ ਥਾਂ ਸਿਰ ਕਰਾਂਗੇ।

  1. ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸੀਐਮ ਮਾਨ ਦੇ ਬਿਆਨ ਉੱਤੇ ਐਸਜੀਪੀਸੀ ਦਾ ਜਵਾਬ, ਕਿਹਾ- ਸਿੱਖ ਪੰਥ ਸਮਰਥ, ਤੁਹਾਡੇ ਪੈਸੇ ਦੀ ਲੋੜ ਨਹੀਂ
  2. Pathankot Crime News: 6 ਨੌਜਵਾਨਾਂ ਨੇ ਨਸ਼ੇ ਦੀ ਹਾਲਤ ਵਿੱਚ ਦੁਕਾਨਦਾਰ ਦਾ ਕੀਤਾ ਕਤਲ, ਘਟਨਾ ਸੀਸੀਟੀਵੀ ਵਿੱਚ ਕੈਦ
  3. Fire Crackers Factory Explosion: ਪੱਛਮੀ ਬੰਗਾਲ ਵਿਖੇ ਪਟਾਕਾ ਫੈਕਟਰੀ ਵਿੱਚ ਧਮਾਕਾ, ਤਿੰਨ ਦੀ ਮੌਤ

ਨੀਅਤ ਸਾਫ ਹੋਣੀ ਚਾਹੀਦੀ ਹੈ, ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ : ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦੇਣ ਵਾਸਤੇ ਸਭ ਕੁਝ ਹੈ, ਖਜ਼ਾਨਾ ਸਰਕਾਰ ਦਾ ਭਰਿਆ ਹੋਇਆ ਹੈ। ਨੀਅਤ ਸਾਫ ਹੋਣੀ ਚਾਹੀਦੀ ਹੈ, ਖਜ਼ਾਨਾ ਕਦੇ ਵੀ ਖਾਲੀ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਵਿਰੋਧੀ ਪੁੱਛਦੇ ਸੀ ਕਿ ਸਾਡੀ ਸਰਕਾਰ ਸਹੂਲਤਾਂ ਵਾਸਤੇ ਪੈਸੇ ਕਿਥੋਂ ਲੈ ਕੇ ਆਉਗੇ ਤੇ ਅਸੀਂ ਹੁਣ ਵਿਰੋਧੀਆਂ ਵੱਲੋਂ ਇਕੱਠੀ ਕੀਤੀ ਭ੍ਰਿਸ਼ਟਾਚਾਰ ਦੀ ਸੰਪਤੀ ਨੂੰ ਨਿਲਾਮ ਕਰ ਕੇ ਸਰਕਾਰ ਦੇ ਖਜ਼ਾਨੇ ਵਿੱਚ ਪਾਵਾਂਗੇ ਤੇ ਖਜ਼ਾਨੇ ਤੋਂ ਬਾਅਦ ਸਿੱਧਾ ਲੋਕਾਂ ਤਕ ਪਹੁੰਚੇਗਾ। ਉਨ੍ਹਾਂ ਕਿਹਾ ਕਿ ਇਹ ਸਬ-ਤਹਿਸੀਲ ਦੀ ਲਾਗਤ ਐਸਟੀਮੇਟ ਤੋਂ ਡੇਢ ਕਰੋੜ ਰੁਪਏ ਘੱਟ ਆਈ ਹੈ, ਪਰ ਇਹੀ ਜੇਕਰ ਦੂਜੀਆਂ ਸਰਕਾਰਾਂ ਹੁੰਦੀਆਂ ਉਨ੍ਹਾਂ ਨੇ ਕਦੇ ਨਹੀਂ ਸੀ ਦੱਸਣਾ ਕੇ ਇਹ ਡੇਢ ਕਰੋੜ ਰੁਪਿਆ ਬਚਿਆ ਹੈ। ਸਗੋਂ ਉਨ੍ਹਾਂ ਨੇ ਲਾਗਤ ਤੋਂ ਵੀ 2 ਗੁਣਾ ਜ਼ਿਆਦਾ ਦੱਸਣਾ ਸੀ।

ਪੰਜਾਬ ਨੂੰ ਮੁੜ ਪੈਰਾਂ 'ਤੇ ਖੜ੍ਹਾ ਕਰਾਂਗੇ : ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਪੈਰਾਂ 'ਤੇ ਖੜ੍ਹਾ ਕਰਾਂਗੇ। ਪੰਜਾਬ ਬਹੁਤ ਕਾਬਲ ਹੈ ਖੁਦ ਹੀ ਖੜ੍ਹਾ ਹੋ ਜਾਵੇਗਾ, ਕਿਸੇ ਦੀਆਂ ਮਿੰਨਤਾਂ ਕਰਨ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਆਰਡੀਐਫ ਦੇ ਪੈਸੇ ਨਾਲ ਪਿੰਡਾਂ ਦੀਆਂ ਸੜਕਾਂ ਬਣਾਵਾਂਗੇ, ਮੰਡੀਆਂ ਬਣਾਵਾਂਗੇ, ਪਰ ਕੇਂਦਰ ਨੇ ਇਹ ਫੰਡ ਰੋਕਿਆ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.