ਭਾਰਤ ਬੰਦ ਦੇ ਸੱਦੇ 'ਚ ਵਪਾਰੀ ਵਰਗ ਵੀ ਦੁਕਾਨਾਂ 'ਤੇ ਤਾਲੇ ਜੜ ਕਰੇਗਾ ਵਿਰੋਧ ਪ੍ਰਦਰਸ਼ਨ

author img

By

Published : Sep 24, 2021, 6:53 PM IST

ਭਾਰਤ ਬੰਦ ਦੇ ਸੱਦੇ 'ਚ ਵਪਾਰੀ ਵਰਗ ਵੀ ਦੁਕਾਨਾਂ 'ਤੇ ਤਾਲੇ ਜੜ ਕਰੇਗਾ ਵਿਰੋਧ ਪ੍ਰਦਰਸ਼ਨ

ਕਿਸਾਨਾਂ ਦਾ ਕਹਿਣਾ ਕਿ ਕੇਂਦਰ ਸਰਕਾਰ(Central Government) ਕਿਸਾਨਾਂ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੈ। ਜਿਸ ਦੇ ਚੱਲਦਿਆਂ ਕਿਸਾਨਾਂ ਵਲੋਂ ਕੇਂਦਰ ਖਿਲਾਫ਼ ਵਿਰੋਧ ਪ੍ਰਦਰਸ਼ਨ(Protest) ਕਰਨ ਦੇ ਹਿੱਤ ਸੰਯੁਕਤ ਕਿਸਾਨ ਮੋਰਚਾ(Sanyukt Kisan Morcha) ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਿਸਾਨ ਆਗੂ ਜਸਪਾਲ ਸਿੰਘ ਨਿਆਮੀਆਂ ਦਾ ਕਹਿਣਾ ਕਿ ਭਾਰਤ ਨੂੰ ਪੂਰਨ ਤੌਰ 'ਤੇ ਬੰਦ ਕਰਕੇ ਉਨ੍ਹਾਂ ਵਲੋਂ ਇਸ ਸੱਦੇ ਨੂੰ ਸਫ਼ਲ ਕਰਨ ਦੇ ਯਤਨ ਕੀਤੇ ਜਾਣਗੇ। ਕਿਸਾਨ ਆਗੂ ਜਸਪਾਲ ਸਿੰਘ ਦਾ ਕਹਿਣਾ ਕਿ ਜ਼ਰੂਰੀ ਵਸਤਾਂ ਤੋਂ ਇਲਾਵਾ ਬਾਕੀ ਸਭ ਚੀਜਾਂ 'ਤੇ ਰੋਕ ਹੋਵੇਗੀ।

ਮੋਹਾਲੀ: ਖੇਤੀ ਕਾਨੂੰਨਾਂ ਦੇ ਵਿਰੋਧ(Opposition to agricultural laws) 'ਚ ਕਿਸਾਨਾਂ ਵਲੋਂ ਵਿਰੋਧ ਪ੍ਰਦਰਸ਼ਨ(Protest) ਜਾਰੀ ਹੈ। ਇਸ ਵਿਚਾਲੇ ਸੰਯੁਕਤ ਕਿਸਾਨ ਮੋਰਚਾ(Sanyukt Kisan Morcha) ਵਲੋਂ 27 ਸਤੰਬਰ ਨੂੰ ਭਾਰਤ ਬੰਦ(Bharat Band) ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਚੱਲਦਿਆਂ ਕਿਸਾਨ ਆਗੂਆਂ ਵਲੋਂ ਵਪਾਰ ਮੰਡਲ ਮੋਹਾਲੀ ਦੇ ਦਫ਼ਤਰ 'ਚ ਵਪਾਰੀ ਵਰਗ ਨਾਲ ਮੀਟਿੰਗ ਕੀਤੀ ਗਈ। ਜਿਸ 'ਚ ਕਿਸਾਨਾਂ ਵਲੋਂ ਵਪਾਰੀ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਕਿਸਾਨਾਂ ਦਾ ਪੂਰਨ ਤੌਰ 'ਤੇ ਸਾਥ ਦੇ ਕੇ ਇਸ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਕਰਨ।

ਇਸ ਸਬੰਧੀ ਕਿਸਾਨਾਂ ਦਾ ਕਹਿਣਾ ਕਿ ਕੇਂਦਰ ਸਰਕਾਰ(Central Government) ਕਿਸਾਨਾਂ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੈ। ਜਿਸ ਦੇ ਚੱਲਦਿਆਂ ਕਿਸਾਨਾਂ ਵਲੋਂ ਕੇਂਦਰ ਖਿਲਾਫ਼ ਵਿਰੋਧ ਪ੍ਰਦਰਸ਼ਨ(Protest) ਕਰਨ ਦੇ ਹਿੱਤ ਸੰਯੁਕਤ ਕਿਸਾਨ ਮੋਰਚਾ(Sanyukt Kisan Morcha) ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਿਸਾਨ ਆਗੂ ਜਸਪਾਲ ਸਿੰਘ ਨਿਆਮੀਆਂ ਦਾ ਕਹਿਣਾ ਕਿ ਪੰਜਾਬ ਨੂੰ ਪੂਰਨ ਤੌਰ 'ਤੇ ਬੰਦ ਕਰਕੇ ਉਨ੍ਹਾਂ ਵਲੋਂ ਇਸ ਸੱਦੇ ਨੂੰ ਸਫ਼ਲ ਕਰਨ ਦੇ ਯਤਨ ਕੀਤੇ ਜਾਣਗੇ। ਕਿਸਾਨ ਆਗੂ ਜਸਪਾਲ ਸਿੰਘ ਦਾ ਕਹਿਣਾ ਕਿ ਜ਼ਰੂਰੀ ਵਸਤਾਂ ਤੋਂ ਇਲਾਵਾ ਬਾਕੀ ਸਭ ਚੀਜਾਂ 'ਤੇ ਰੋਕ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ 'ਚ ਮੈਡੀਕਲ ਸਟੋਰ ਖੁੱਲ੍ਹੇ ਰੱਖੇ ਜਾਣਗੇ। ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਕਿ ਇਸ ਬੰਦ ਦੇ ਸੱਦੇ ਦੌਰਾਨ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਅਤੇ ਭਾਰਤ ਬੰਦ ਬਿਲਕੁਲ ਸ਼ਾਂਤਮਈ ਹੋਵੇਗਾ।

ਭਾਰਤ ਬੰਦ

ਉਧਰ ਇਸ ਸਬੰਧੀ ਮੋਹਾਲੀ ਵਪਾਰ ਮੰਡਲ(Mohali Chamber of Commerce) ਦੇ ਪ੍ਰਧਾਨ ਵਿਨੀਤ ਵਰਮਾ ਨੇ ਦੱਸਿਆ ਕਿ ਵਾਪਰ ਮੰਡਲ ਵਲੋਂ ਕਿਸਾਨਾਂ ਨੂੰ ਪੂਰਨ ਤੌਰ 'ਤੇ ਸਾਥ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਵਪਾਰ ਮੰਡਲ ਵਲੋਂ ਕਿਸਾਨਾਂ ਦੇ ਹਰ ਫੈਂਸਲੇ ਨੂੰ ਅੱਗੇ ਹੋ ਕੇ ਮੰਨਿਆ ਹੈ। ਉਨ੍ਹਾਂ ਦੱਸਿਆ ਕਿ 27 ਸਤੰਬਰ ਨੂੰ ਕਿਸਾਨਾਂ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ 'ਚ ਵਪਾਰ ਮੰਡਲ ਮੋਹਾਲੀ ਕਿਸਾਨਾਂ ਦਾ ਸਾਥ ਦਿੰਦੇ ਹੋਏ ਵਿਰੋਧ ਵਜੋਂ ਦੁਕਾਨਾਂ ਬੰਦ ਰੱਖੇਗਾ। ਵਪਾਰ ਮੰਡਲ ਦੇ ਪ੍ਰਧਾਨ ਦਾ ਕਹਿਣਾ ਕਿ ਕਿਸਾਨਾਂ ਦੇ ਨਾਲ ਹੀ ਵਪਾਰੀ ਵਰਗ ਹੈ ਅਤੇ ਜੇਕਰ ਕਿਸਾਨ ਨਹੀਂ ਹੋਣਗੇ ਤਾਂ ਵਪਾਰੀ ਵੀ ਨਹੀਂ ਹੋਣਗੇ। ਇਸ ਲਈ ਵਪਾਰ ਮੰਡਲ ਮੋਹਾਲੀ ਵਲੋਂ 27 ਸਤੰਬਰ ਨੂੰ ਆਪਣਾ ਵਪਾਰ ਬੰਦ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ:'ਅਫਸਰਾਂ ਅੱਗੇ ਸਰਕਾਰ ਦੀ ਸ਼ਰਤ, ਅਕਾਲੀਆਂ ਨੂੰ ਕਰੋ ਅੰਦਰ'

ਇਸ ਦੇ ਨਾਲ ਹੀ ਵਪਾਰੀ ਸਰਬਜੀਤ ਸਿੰਘ ਦਾ ਕਹਿਣਾ ਕਿ ਕਿਸਾਨਾਂ ਦੀ ਹਮਾਇਤ ਉਨ੍ਹਾਂ ਵਲੋਂ ਕੀਤੀ ਜਾਵੇਗੀ, ਜਿਸ 'ਚ ਉਹ 27 ਸਤੰਬਰ ਨੂੰ ਆਪਣਾ ਵਪਾਰ ਬੰਦ ਰੱਖਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਜੇਕਰ ਕੋਈ ਜ਼ਰੂਰੀ ਕੰਮ ਲਈ ਜਾਂਦਾ ਹੈ ਤਾਂ ਉਸ ਨੂੰ ਜ਼ਰੂਰ ਜਾਣ ਦਿੱਤਾ ਜਾਵੇ।

ਉਧਰ ਇਸ ਸਬੰਧੀ ਮੋਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ(Property Consultants Association) ਦੇ ਮੌਜੂਦਾ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ ਨੇ ਕਿਹਾ ਕਿ ਇਹ ਸਾਡਾ ਧਰਮ ਬਣਦਾ ਹੈ ਕਿ ਅਸੀਂ ਕਿਸਾਨਾਂ ਦੀ ਹਮਾਇਤ ਵਜੋਂ ਇੱਕ ਦਿਨ ਲਈ ਆਪਣਾ ਕਾਰੋਬਾਰ ਬੰਦ ਰੱਖੀਏ। ਉਨ੍ਹਾਂ ਕਿਹਾ ਕਿ ਜੇਕਰ ਖੇਤੀ ਕਾਨੂੰਨਾਂ ਤੋਂ ਕਿਸਾਨ ਪ੍ਰਭਾਵਿਤ ਹੁੰਦੇ ਹਨ ਤਾਂ ਇਸ ਦਾ ਅਸਰ ਸਿੱਧੇ ਤੌਰ 'ਤੇ ਆਮ ਵਰਗ 'ਤੇ ਵੀ ਪੈਂਦਾ ਹੈ। ਇਸ ਲਈ ਉਹ ਸਾਰਿਆਂ ਨੂੰ ਅਪੀਲ ਕਰਦੇ ਹਨ ਕਿ 27 ਸਤੰਬਰ ਨੂੰ ਕਿਸਾਨਾਂ ਦੀ ਹਮਾਇਤ ਵਜੋਂ ਕਾਰੋਬਾਰ ਬੰਦ ਕਰਕੇ ਭਾਰਤ ਬੰਦ ਨੂੰ ਸਫ਼ਲ ਬਣਾਉਣ।

ਹੁਣ ਦੇਖਣਾ ਇਹ ਹੋਵੇਗਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਇਸ ਸੱਦੇ ਨੂੰ ਆਮ ਵਰਗ ਕਿਸ ਤਰ੍ਹਾਂ ਲੈਂਦਾ ਹੈ, ਕਿਉਂਕਿ ਕਿਸਾਨਾਂ ਵਲੋਂ ਪੰਜਾਬ 'ਚ ਭਾਰਤ ਬੰਦ ਨੂੰ ਸਫ਼ਲ ਕਰਨ ਲਈ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ, ਤਾਂ ਜੋ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਕੀਤਾ ਜਾਵੇ।

ਇਹ ਵੀ ਪੜ੍ਹੋ:ਕੈਪਟਨ ਦੇ ਬਿਆਨ 'ਤੇ ਭੜਕੀ ਸਿੱਧੂ ਦੀ ਪਤਨੀ, ਸੁਣਕੇ ਕੈਪਟਨ ਵੀ ਪਾਉ ਕੰਨਾਂ 'ਚ ਉਂਗਲਾਂ !

ETV Bharat Logo

Copyright © 2024 Ushodaya Enterprises Pvt. Ltd., All Rights Reserved.