ਪੁਲਿਸ ਨੇ ਚੋਰ ਨੂੰ ਚੋਰੀ ਦੇ ਵਾਹਨਾਂ ਸਮੇਤ ਕੀਤਾ ਕਾਬੂ

author img

By

Published : Sep 19, 2021, 5:40 PM IST

ਪੁਲਿਸ ਨੇ ਵਾਹਨ ਚੋਰ ਵਾਹਨ ਸਹਿਤ ਕੀਤਾ ਕਾਬੂ

ਚੋਰ ਪਹਿਲਾਂ ਤੋਂ ਹੀ ਇਹ ਚੋਰੀ ਕਰਦਾ ਸੀ, ਪਰ ਪੁਲਿਸ ਨੇ ਇਸ ਦੇ ਇੱਕ ਪੁਰਾਣੇ ਸਿਮ ਨੂੰ ਟਰੈਕ ਤੇ ਲਾਇਆ ਹੋਇਆ ਸੀ, ਜਦੋਂ ਉਸ ਨੇ ਪੁਰਾਣੇ ਸਿਮ ਨਾਲ ਪੋਲੈਂਡ ਤੇ ਗੱਡੀ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਇਹ ਪੁਲਿਸ ਦੇ ਟਰੈਪ ਵਿੱਚ ਆ ਗਿਆ ਅਤੇ ਪੁਲੀਸ ਨੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮੋਹਾਲੀ: ਪੁਲੀਸ ਨੇ ਮੋਹਾਲੀ ਵਿੱਚ ਸ਼ਾਤਿਰ ਵਾਹਨ ਚੋਰ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ, ਅਤੇ ਇਸ ਦੇ ਨਾਲ ਨਾਲ ਚੋਰੀ ਕੀਤੀ, ਕਾਰ, ਇੱਕ ਮੋਟਰਸਾਈਕਲ, ਇਕ ਬੁਲੇਟ, ਕੇਟੀਐਮ ਮੋਟਰਸਾਈਕਲ, ਦੋ ਲੈਪਟਾਪ ਅਤੇ ਕਈ ਵਾਹਨਾਂ ਦੀਆਂ ਆਰਸੀਆਂ ਬਰਾਮਦ ਕੀਤੀਆਂ ਹਨ। ਦੋਸ਼ੀ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਐੱਸਐੱਚਓ ਰਾਜੇਸ਼ ਅਰੋੜਾ ਨੇ ਜਾਣਕਾਰੀ ਦਿੱਤੀ ਕਿ ਪਹਿਲਾਂ ਤੋਂ ਹੀ ਇਹ ਚੋਰੀ ਕਰਦਾ ਸੀ, ਪਰ ਪੁਲਿਸ ਨੇ ਇਸ ਦੇ ਇੱਕ ਪੁਰਾਣੇ ਸਿਮ ਨੂੰ ਟਰੈਕ ਤੇ ਲਾਇਆ ਹੋਇਆ ਸੀ, ਜਦੋਂ ਉਸ ਨੇ ਪੁਰਾਣੇ ਸਿਮ ਨਾਲ ਪੋਲੈਂਡ ਤੇ ਗੱਡੀ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਇਹ ਪੁਲਿਸ ਦੇ ਟਰੈਪ ਵਿੱਚ ਆ ਗਿਆ ਅਤੇ ਪੁਲੀਸ ਨੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਫੇਜ਼ ਅੱਠ ਦੇ ਥਾਣੇ ਪੁਲੀਸ ਸਟੇਸ਼ਨ ਦੇ ਐਸਐਚਓ ਰਾਜੇਸ਼ ਅਰੋੜਾ ਨੇ ਦੱਸਿਆ ਕਿ ਇਹ ਇੱਕ ਬੀਟੈੱਕ ਕੀਤਾ ਹੋਇਆ ਹੈ, ਮੈਂ ਜੋ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਤੇ ਇਸ ਦੇ ਪਿਤਾ ਸਰਕਾਰੀ ਟੀਚੇ ਰਿਟਾਇਰਡ ਨੇ ਤੇ ਇਹ ਗੱਡੀਆਂ ਚੋਰੀ ਕਰਨ ਦਾ ਕੰਮ ਕਰਦਾ ਸੀ। ਜਿਸ ਨੇ ਪਿਛਲੀ ਦਿਨੀਂ ਪੋਲੀਟਿਕਸ ਤੇ ਇਕ ਗੱਡੀ ਵੇਚਣ ਵਾਲੇ ਬੰਦੇ ਨਾਲ ਸੰਨੀ ਇਨਕਲੇਵ 'ਚ ਕੰਟੈਕਟ ਕੀਤਾ।

ਪੁਲਿਸ ਨੇ ਵਾਹਨ ਚੋਰ ਵਾਹਨ ਸਹਿਤ ਕੀਤਾ ਕਾਬੂ

ਉਸਤੋਂ ਸੰਨੀ ਇਨਕਲੇਵ ਤੋਂ ਗੱਡੀ ਚਲਾਉਂਦਾ ਹੋਇਆ ਮੋਹਾਲੀ ਦੇ ਪੀਸੀਏ ਤਹਿਤ ਲਿਆਇਆ ਉਸ ਤੋਂ ਬਾਅਦ ਆਪ ਚਲਾਉਣ ਦੇ ਬਹਾਨੇ ਗੱਡੀ ਲੈ ਕੇ ਟੈਸਟ ਗਾਇਕ ਕਰਾਉਣ ਦੇ ਬਹਾਨੇ ਗੱਡੀ ਲੈ ਕੇ ਫ਼ਰਾਰ ਹੋ ਗਿਆ ਤੇ ਉਸਦੀ ਗੱਡੀ ਚੋਰੀ ਕਰ ਲਈ ਸੀ ਤੇ ਉਸ ਦੀ ਗੱਡੀ ਤੇ ਜਾਅਲੀ ਨੰਬਰ ਲਗਾ ਕੇ ਮਯੰਕ ਸ਼ਰਮਾ ਜੋ ਕਿ ਅੱਜ ਪੁਲਿਸ ਦੀ ਗ੍ਰਿਫ਼ਤ ਵਿਚ ਹੈ ਆਪ ਹੀ ਚਲਾ ਰਿਹਾ ਸੀ।

ਜਿਸ ਦੀ ਗੁਪਤ ਸੂਚਨਾ ਮਿਲਣ ਤੇ ਮੋਹਾਲੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪੁਲਿਸ ਨੇ ਵਾਹਨ ਚੋਰ ਤੋਂ ਦੋ ਲੈਪਟਾਪ ਇਕ ਬੁਲੇਟ ਮੋਟਰਸਾਈਕਲ ਇੱਕ ਏਟੀਐਮ ਮੋਟਰਸਾਇਕਲ ਦੇ ਨਾਲ ਨਾਲ ਦੋ ਲੈਪਟਾਪ ਤੇ ਦਰਜਨ ਦੇ ਕਰੀਬ ਜਾਅਲੀ ਬਣਾਈ ਹੋਈ ਆਰ ਸੀ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ। ਐਸਐਚਓ ਨੇ ਦੱਸਿਆ ਕਿ ਆਰੋਪੀ ਬੇਟੇ ਕੀਤਾ ਹੈ ਇਸ ਕਰਕੇ ਉਹ ਆਪ ਹੀ ਕੰਪਿਊਟਰ ਦੀ ਮਦਦ ਨਾਲ ਜਾਅਲੀ ਆਈਡੀ ਤੇ ਹੋਰ ਗੱਡੀਆਂ ਦੇ ਨੰਬਰ ਚੇਂਜ ਕਰ ਕੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੰਦਾ ਸੀ ਸਟੋਰੀ ਕਰਨ ਵਿਚ ਸਫਲ ਹੋ ਜਾਂਦਾ ਸੀ।

ਉਨ੍ਹਾਂ ਨੇ ਕਿਹਾ ਕਿ ਇਸ ਦੇ ਗਿਰੋਹ ਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹਾਲਾਂਕਿ ਤਿੰਨ ਦਿਨ ਦਾ ਰਿਮਾਂਡ ਲੈ ਕੇ ਇਸ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।ਵਾਹਨ ਚੋਰੀ ਕਰਨ ਦੇ ਮਾਮਲੇ ਵਿਚ ਨਵਾਂ ਮਾਮਲਾ ਸਾਹਮਣੇ ਆਇਆ ਕਿ ਇਸ ਵਾਰ ਜੋ ਮੋਹਾਲੀ ਪੁਲਸ ਦੇ ਹੱਥ ਵਾਹਨ ਚੋਰ ਲਿਖਿਆ ਹੈ।

ਉਹ ਕੋਈ ਨਾਰਮਲ ਨਹੀਂ ਬਲਕਿ ਇਕ ਸ਼ਾਤਿਰ ਤੇ ਪੜ੍ਹਿਆ ਲਿਖਿਆ ਨੌਜਵਾਨ ਚੋਰ ਹੈ ਜਿਸ ਨੇ ਬਕਾਇਦਾ ਤੌਰ ਤੇ ਬੀਟੈੱਕ ਕੀਤੀ ਹੈ ਤੇ ਅਣਮੈਰਿਡ ਵੀ ਹੈ ਤੇ ਜੋ ਦੇ ਘਰ ਦੀ ਬੈਕਗ੍ਰਾਊਂਡ ਦੇਖਿਆ ਜਾਵੇ ਤਾਂ ਉਹ ਇੱਕ ਰਹੀ ਘਰ ਦੇ ਨਾਲ ਸਬੰਧਤ ਹੈ ਪਰ ਫਿਰ ਵੀ ਉਹ ਸ਼ੌਕੀਆ ਇਸ ਤਰ੍ਹਾਂ ਦੀ ਚੋਰੀ ਨੂੰ ਅੰਜਾਮ ਦਿੱਤਾ ਅੱਜ ਪੁਲੀਸ ਦੀ ਗ੍ਰਿਫ਼ਤ ਵਿੱਚ ਆ ਚੁੱਕਿਆ ਹੈ ਤੇ ਉਸ ਦੇ ਕਾਰਨਾਮਿਆਂ ਦਾ ਪਰਦਾਫਾਸ਼ ਹੋ ਚੁੱਕਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.