ਲਖੀਮਪੁਰ ਖੀਰੀ ਘਟਨਾ ਨੂੰ ਲੈ ਕੇ ਮੁਹਾਲੀ ਵਿਖੇ ਕਿਸਾਨਾਂ ਵਲੋਂ ਕੱਢਿਆ ਗਿਆ ਕੈਂਡਲ ਮਾਰਚ

author img

By

Published : Oct 9, 2021, 10:00 PM IST

ਲਖੀਮਪੁਰ ਖੀਰੀ ਘਟਨਾ ਨੂੰ ਲੈ ਕੇ ਮੁਹਾਲੀ ਵਿਖੇ ਕਿਸਾਨਾਂ ਵਲੋਂ ਕੱਢਿਆ ਗਿਆ ਕੈਂਡਲ ਮਾਰਚ

ਲਖੀਮਪੁਰ ਖੀਰੀ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਮੁਹਾਲੇ ਦੇ ਵੱਖ-ਵੱਖ ਚੌਕਾਂ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਲੋਂ ਕੈਂਡਲ ਮਾਰਚ ਕੱਢਿਆ ਗਿਆ। ਕਿਸਾਨਾਂ ਵਲੋਂ ਮੰਗ ਕੀਤੀ ਗਈ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।

ਮੁਹਾਲੀ: ਲਖੀਮਪੁਰ ਖੀਰੀ (Lakhimpur khiri) ਮਾਮਲੇ ਵਿਚ ਹੋਏ ਕਿਸਾਨ (Farmers) ਦਰਦਨਾਕ ਹਾਦਸੇ ਵਿੱਚ ਅੱਜ ਮੁਹਾਲੀ ਦੇ ਵੱਖ-ਵੱਖ ਚੌਕਾਂ 'ਤੇ ਖੜਨ ਵਾਲੇ ਕਿਸਾਨ ਸਮਰਥਕਾਂ ਵੱਲੋਂ ਕੈਂਡਲ ਮਾਰਚ (candle march) ਕੱਢਿਆ ਗਿਆ। ਇਸ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਬਾਬਤ ਚੌਕਾਂ 'ਤੇ ਖੜ੍ਹੇ ਕਿਸਾਨ ਸਮਰਥਕਾਂ ਵੱਲੋਂ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਦੀ ਮੰਗ ਕੀਤੀ ਗਈ। ਮਾਮਲੇ ਦੀ ਜਾਂਚ ਉੱਤਰ ਪ੍ਰਦੇਸ਼ (Uttar pardesh) ਤੋਂ ਬਾਹਰ ਕਿਸੇ ਹੋਰ ਸੂਬੇ ਤੋਂ ਕਰਾਉਣ ਦੀ ਅਪੀਲ ਕੀਤੀ ਗਈ। ਜਿਥੇ ਭਾਜਪਾ ਸਰਕਾਰ ਨਾ ਹੋਵੇ।

ਇਸ ਕੈਂਡਲ ਮਾਰਚ ਵਿਚ ਨੌਜਵਾਨ, ਬਜ਼ੁਰਗ, ਔਰਤਾਂ, ਬੱਚਿਆਂ ਨੇ ਕੇਸਰੀ ਝੰਡੇ ਲੈ ਕੇ ਕਿਸਾਨ ਏਕਤਾ ਮਜ਼ਦੂਰ (Kissan Ekta morcha) ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਕੈਂਡਲ ਮਾਰਚ ਕੱਢਿਆ ਤੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਸ ਦੌਰਾਨ ਕਿਸਾਨ ਸਮਰਥਕ ਜਸਪਾਲ ਸਿੰਘ ਭਾਟੀਆ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਮਾਮਲੇ ਵਿਚ ਅਸ਼ੀਸ਼ ਮਿਸ਼ਰਾ ਜੋ ਕਿ ਮੰਤਰੀ ਦਾ ਪੁੱਤਰ ਹੈ, ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਉਸ ਨੂੰ ਸਜ਼ਾ-ਏ-ਮੌਤ ਮਿਲਣੀ ਚਾਹੀਦੀ ਹੈ।

ਲਖੀਮਪੁਰ ਖੀਰੀ ਘਟਨਾ ਨੂੰ ਲੈ ਕੇ ਮੁਹਾਲੀ ਵਿਖੇ ਕਿਸਾਨਾਂ ਵਲੋਂ ਕੱਢਿਆ ਗਿਆ ਕੈਂਡਲ ਮਾਰਚ

ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਕੀਤੀ ਮੰਗ

ਕਿਸਾਨ ਸਮਰਥਕ ਪਰਨੀਤ ਸਿੰਘ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਹੀ ਨਹੀਂ ਸਗੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੂੰ ਓਰੀਆ ਬਲਕਿ ਅਮਰੀਕਾ ਵਿੱਚ ਜਾ ਕੇ ਵੀ ਵਿਰੋਧਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਘਟਨਾ ਲਖੀਮਪੁਰ ਖੀਰੀ ਵਿੱਚ ਕੀਤੀ ਹੈ। ਉਨ੍ਹਾਂ ਨੇ ਜਲ੍ਹਿਆਂਵਾਲੇ ਬਾਗ਼ ਦੀ ਘਟਨਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਜਲਿਆਂਵਾਲੇ ਬਾਗ ਦੀ ਘਟਨਾ ਨੂੰ ਜਨਰਲ ਡਾਇਰ ਨੂੰ ਮਾਰਨ ਲਈ ਕਰਤਾਰ ਸਿੰਘ, ਭਗਤ ਸਿੰਘ ਵਰਗਿਆਂ ਨੇ ਜਨਮ ਲਿਆ ਸੀ।

ਲਖੀਮਪੁਰ ਖੀਰੀ ਮਾਮਲੇ ਵਿੱਚ ਹੋਏ ਕਿਸਾਨੀ ਦਰਦਨਾਕ ਹਾਦਸੇ ਦੌਰਾਨ ਜਦੋਂ ਇਹ ਮਾਮਲਾ ਹੋਇਆ ਅਤੇ ਮੰਤਰੀ ਦੇ ਪੁੱਤਰ ਨੂੰ ਸਜ਼ਾ ਨਹੀਂ ਮਿਲ ਰਹੀ ਹਾਲਾਂਕਿ ਉਸ ਦੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਇਸ ਮਾਮਲੇ ਨੂੰ ਲੈ ਕੇ ਪੰਜਾਬ ਵਿੱਚ ਜਿਵੇਂ ਅੱਗ ਦੀ ਲਹਿਰ ਦੌੜ ਗਈ ਹੋਵੇ। ਹਰ ਕਿਸਾਨ ਇਸ ਸਮਰੱਥਾ ਦੀ ਕੋਈ ਇੱਕ ਮੰਗ ਹੈ ਕਿ ਦੋਸ਼ੀ ਨੂੰ ਸਜ਼ਾ-ਏ-ਮੌਤ ਮਿਲਣੀ ਚਾਹੀਦੀ ਹੈ। ਮੰਤਰੀ ਨੂੰ ਆਪਣੇ ਪਦ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਦੌਰਾਨ ਕਿਸਾਨ ਸਮਰਥਕਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਉਸ ਨੂੰ ਬਖਸ਼ ਦਿੱਤਾ ਗਿਆ ਤਾਂ ਉਹ ਆਪਣੇ ਅੰਦੋਲਨ ਇਸੀ ਤਰ੍ਹਾਂ ਜਾਰੀ ਰੱਖਣਗੇ।

ਇਹ ਵੀ ਪੜ੍ਹੋ-ਕੈਪਟਨ ਅਮਰਿੰਦਰ ਸਿੰਘ ਦਾ ਤਿੰਨ ਦਿਨਾਂ ਦਿੱਲੀ ਦੌਰਾ, ਜੀ-23 ਦੇ ਆਗੂਆਂ ਨਾਲ ਗੱਲਬਾਤ

ETV Bharat Logo

Copyright © 2024 Ushodaya Enterprises Pvt. Ltd., All Rights Reserved.