ਮੋਹਾਲੀ ਵਿੱਚ ਅੱਜ ਹੋ ਰਹੀ ਆ ਕਿਸਾਨ ਮਹਾਂਪੰਚਾਇਤ, ਭਾਰੀ ਸੰਖਿਆ ਵਿੱਚ ਪਹੁੰਚ ਰਹੇ ਨੇ ਕਿਸਾਨ

author img

By

Published : Sep 19, 2021, 3:19 PM IST

ਮੋਹਾਲੀ ਵਿੱਚ ਅੱਜ ਹੋ ਰਹੀ ਆ ਕਿਸਾਨ ਮਹਾਂਪੰਚਾਇਤ, ਭਾਰੀ ਸੰਖਿਆ ਵਿੱਚ ਪਹੁੰਚ ਰਹੇ ਨੇ ਕਿਸਾਨ

ਕਿਸਾਨ ਮਹਾਂਪੰਚਾਇਤ ਵਿਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਹੀ ਨਹੀਂ ਬਲਕਿ ਹਰਿਆਣਾ ਤੇ ਯੂਪੀ ਦੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਭਾਰੀ ਤਾਦਾਦ ਵਿੱਚ ਪਹੁੰਚ ਰਹੇ ਹਨ। ਇਸ ਰੈਲੀ ਵਿੱਚ ਇਸ ਕਿਸਾਨ ਮਹਾਂਪੰਚਾਇਤ ਵਿਚ ਉਹ ਲੋਕ ਵੀ ਪਹੁੰਚ ਰਹੇ ਹਨ।

ਮੋਹਾਲੀ: ਮੋਹਾਲੀ ਦੇ ਫੇਜ਼ ਅੱਠ ਦੇ ਦਸਹਿਰਾ ਗਰਾਊਂਡ9Dussehra Ground) ਵਿਚ ਅੱਜ ਮਹਾਂ ਕਿਸਾਨ ਪੰਚਾਇਤ ਹੋ ਰਹੀ ਹੈ। ਇਸ ਕਿਸਾਨ ਮਹਾਂਪੰਚਾਇਤ ਵਿਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਹੀ ਨਹੀਂ ਬਲਕਿ ਹਰਿਆਣਾ ਤੇ ਯੂਪੀ ਦੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਭਾਰੀ ਤਾਦਾਦ ਵਿੱਚ ਪਹੁੰਚ ਰਹੇ ਹਨ।

ਇਸ ਦੌਰਾਨ ਮੋਹਾਲੀ ਕਿਸਾਨ ਮਹਾਂ ਪੰਚਾਇਤ ਵਿਚ ਜ਼ਿਆਦਾਤਰ ਲੋਕਾਂ ਦੇ ਸਿਰਾਂ ਤੇ ਪੱਗਾਂ ਹਰੇ ਰੰਗ ਦੀਆਂ ਦਿਖਾਈ ਦੇ ਰਹੇ ਹਨ। ਅੱਜ ਕਿਸਾਨ ਨੇਤਾ ਜਗਦੇਵ ਸਿੰਘ ਮਲੋਆ(Jagdev Singh Malwa) ਵੀ ਹਰੀ ਪੱਗ ਬੰਨ੍ਹ ਕੇ ਆਏ ਹਨ।

ਮੋਹਾਲੀ ਵਿੱਚ ਅੱਜ ਹੋ ਰਹੀ ਆ ਕਿਸਾਨ ਮਹਾਂਪੰਚਾਇਤ, ਭਾਰੀ ਸੰਖਿਆ ਵਿੱਚ ਪਹੁੰਚ ਰਹੇ ਨੇ ਕਿਸਾਨ

ਕਿਸਾਨ ਮਹਾਂਪੰਚਾਇਤ ਨੂੰ ਯੂਪੀ(UP) ਦੇ ਮੁਜ਼ੱਫਰਨਗਰ(Muzaffarnagar) ਵਿੱਚ ਕਿਸਾਨ ਮਹਾਂਪੰਚਾਇਤ ਤੋਂ ਬਾਅਦ ਸ਼ਾਇਦ ਮੋਹਾਲੀ ਵਿੱਚ ਇਹ ਬਹੁਤ ਵੱਡੀ ਕਿਸਾਨ ਮਹਾਂ ਪੰਚਾਇਤ ਦੂਜੀ ਹੋਣ ਜਾ ਰਹੀ ਹੈ। ਜਿਸ ਵਿਚ ਭਾਰੀ ਤਾਦਾਦ ਵਿੱਚ ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਜ਼ਿਲ੍ਹਿਆਂ ਤੋਂ ਜਥੇਬੰਦੀ ਦੇ ਕਿਸਾਨ ਆਗੂ ਟਰਾਲੀਆਂ ਵਿੱਚ ਭਰ ਭਰ ਕੇ ਕੇਸਰੀ ਝੰਡੇ ਲੈ ਕੇ ਪਹੁੰਚ ਰਹੇ ਹਨ।

ਆਪਣੇ ਹੌਂਸਲੇ ਬੁਲੰਦ ਕਰ ਰਹੇ ਹਨ, ਕਿਸਾਨ ਮਹਾਂਪੰਚਾਇਤ ਮੋਹਾਲੀ ਦੀਆਂ ਤਸਵੀਰਾਂ ਜਿਸ ਵਿੱਚ ਬੈਂਕਾਂ ਦੇ ਤੌਰ ਤੇ ਕਿਸਾਨ ਆਗੂ ਸੈਂਟਰ ਦੇ ਕੇਂਦਰ ਸੈਂਟਰ ਦੇ ਮੋਦੀ ਸਰਕਾਰ ਦੇ ਖਿਲਾਫ਼ ਨਾਅਰੇਬਾਜੀ ਕਰ ਰਹੇ ਹਨ। ਉਨ੍ਹਾਂ ਦਾ ਵਾਰ ਵਾਰ ਇਹ ਕਹਿਣਾ ਇੱਕ ਜਿੱਤ ਕਿਸਾਨ ਅੰਦੋਲਨ ਦੀ ਜਿੱਤ ਜਿਹੜੀ ਉਹ ਲਗਪਗ ਜਿੱਤ ਚੁੱਕੇ ਹਨ, ਉਨ੍ਹਾਂ ਦੇ ਹੱਕ 'ਚ ਫ਼ੈਸਲਾ ਜਲਦ ਹੀ ਸੁਣਾਇਆ ਜਾਏਗਾ।

ਇਸ ਕਰਕੇ ਉਨ੍ਹਾਂ 'ਚ ਜੇ ਹੋਸਟ ਹੌਂਸਲੇ ਦੀ ਗੱਲ ਕੀਤੀ ਜਾਵੇ, ਕਿਤੇ ਵੀ ਘਾਟ ਨਹੀਂ ਹੈ। ਉਹ ਅੱਜ ਕੇਂਦਰ ਦੀ ਸਰਕਾਰ ਨੂੰ ਦਿਖਾਉਣ ਲਈ ਮੋਹਾਲੀ ਮਹਾਂਪੰਚਾਇਤ ਵਿੱਚ ਪਹੁੰਚੇ ਹਨ।

ਜਿੱਥੇ ਦੁਪਹਿਰ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਮੇਨ ਜਿਹੜੇ ਕਿਸਾਨ ਲੀਡਰ ਨੇ ਜਿਵੇਂ ਕਿ ਰਾਕੇਸ਼ ਟਿਕੈਤ(Rakesh Tikait) ਕਿਸਾਨ ਨੇਤਾ ਗੁਰਨਾਮ ਸਿੰਘ ਚੰਡੂਨੀ ਰੁਲਦੂ ਸਿੰਘ(Gurnam Singh Chanduni Ruldu Singh) ਮਾਨਸਾ ਦੇ ਨਾਲ ਨਾਲ ਕਈ ਫ਼ਿਲਮੀ ਕਲਾਕਾਰ ਜਿਵੇਂ ਕਿ ਫ਼ਿਲਮੀ ਅਦਾਕਾਰਾ ਸੋਨੀਆ ਮਾਨ(Sonia Mann) ਪਹਿਲਾਂ ਹੀ ਇਸ ਕਿਸਾਨ ਮਹਾਂ ਪੰਚਾਇਤ ਵਿਚ ਪਹੁੰਚ ਚੁੱਕੀ ਹੈ।

ਕਿਸਾਨ ਮਹਾਪੰਚਾਇਤ ਦੀ ਸ਼ੁਰੂਆਤ ਉਹ ਅਰਦਾਸ ਕਰਕੇ ਕੀਤੀ ਗਈ ਹੈ ਹੁਣ ਹੌਲੀ ਹੌਲੀ ਜਿਵੇਂ ਦਿਨ ਚੜ੍ਹ ਰਿਹਾ ਹਾਲਾਂਕਿ ਗਰਮੀ ਦਾ ਮੌਸਮ ਹੈ, ਪਰ ਮੌਸਮ ਮੋਹਾਲੀ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਬੱਦਲਾਂ ਦਾ ਹੇਠ ਜਿਹੜਾ ਮੌਸਮ ਕਾਫੀ ਖੁਸ਼ਨੁਮਾ ਬਣ ਚੁੱਕਿਆ ਹੈ।

ਇਹ ਵੀ ਪੜ੍ਹੋ:1971 ਭਾਰਤ ਪਾਕਿਸਤਾਨ ਜੰਗ ਦੀ ਗੋਲਡਨ ਜੁਬਲੀ ਮੌਕੇ ਹੋਇਆ ਖ਼ਾਸ ਪ੍ਰੋਗਰਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.