ਨਗਰ ਨਿਗਮ ਦੀ ਮੀਟਿੰਗ 'ਚ ਵਿਰੋਧੀ ਧਿਰ ਦੀਆਂ ਕੌਂਸਲਰਾਂ ਮੇਅਰ ’ਤੇ ਪਈਆਂ ਭਾਰੀ

author img

By

Published : Sep 15, 2021, 6:45 PM IST

ਨਗਰ ਨਿਗਮ ਦੀ ਮੀਟਿੰਗ 'ਚ ਵਿਰੋਧੀ ਧਿਰ ਦੀਆਂ ਮਹਿਲਾਵਾਂ ਕੌਂਸਲਰ ਮੇਅਰ ਤੇ ਪਈਆਂ ਭਾਰੀ

ਮੋਹਾਲੀ ਨਗਰ ਨਿਗਮ ਦੀ ਬੈਠਕ ਵਿੱਚ ਮੌਜੂਦਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਉੱਪਰ ਵਿਰੋਧੀ ਧਿਰ ਦੀ ਮਹਿਲਾ ਕੌਂਸਲਰ ਹੀ ਭਾਰੀ ਪੈ ਗਈ। ਇਸ ਦੌਰਾਨ ਮੀਟਿੰਗ ਵਿੱਚ ਕਾਫ਼ੀ ਹੰਗਾਮਾ ਰਿਹਾ 'ਤੇ ਵਿਰੋਧੀ ਦਲ ਦੀ ਮਹਿਲਾ ਕੌਂਸਲਰ ਨੇ ਕੀ ਤਰ੍ਹਾਂ ਦੇ ਆਰੋਪ ਲਗਾਏ।

ਮੋਹਾਲੀ: ਨਗਰ ਨਿਗਮ (Mohali Municipal Corporation) ਦੀ ਬੈਠਕ ਵਿੱਚ ਮੌਜੂਦਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ (Mayor Amarjit Singh Jiti Sidhu) ਉੱਪਰ ਵਿਰੋਧੀ ਧਿਰ ਦੀ ਮਹਿਲਾ ਕੌਂਸਲਰ ਹੀ ਭਾਰੀ ਪੈ ਗਈ। ਇਸ ਦੌਰਾਨ ਮੀਟਿੰਗ ਵਿੱਚ ਕਾਫ਼ੀ ਹੰਗਾਮਾ ਰਿਹਾ 'ਤੇ ਵਿਰੋਧੀ ਦਲ ਦੀ ਮਹਿਲਾ ਕੌਂਸਲਰ ਨੇ ਇਹ ਆਰੋਪ ਲਾਇਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਵਿਕਾਸ ਨਹੀਂ ਹੁੰਦਾ 'ਤੇ ਸ਼ਹਿਰ ਵਿੱਚ ਜਮ ਕੇ ਪੱਖਪਾਤ ਦਾ ਰਵੱਈਆ ਅਪਣਾਇਆ ਜਾ ਰਿਹਾ ਹੈ।

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ (Mayor Amarjit Singh Jiti Sidhu) ਨੇ ਉਨ੍ਹਾਂ ਦੇ ਆਰੋਪਾਂ ਦਾ ਖੰਡਨ ਕਰਦਿਆਂ ਹੋਇਆਂ ਕਿਹਾ ਕਿ ਇਹ 1 ਜਾਂ 2 ਪਰਸੈਂਟ ਕੌਂਸਲਰ ਹੀ ਹਨ, ਜਿਹੜੇ ਇਸ ਤਰ੍ਹਾਂ ਦੇ ਆਰੋਪ ਲਗਾ ਰਹੇ ਹਨ ਜਦਕਿ ਸ਼ਹਿਰ ਵਿੱਚ ਬਿਨ੍ਹਾਂ ਪੱਖਪਾਤ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਖਿਲਾਫ਼ ਬੋਲਣ ਵਾਲਿਆਂ ਦੀ ਤਾਦਾਦ ਘੱਟ ਹੈ ਪਰ ਜੇ ਉਹਨਾਂ ਦੀ ਕੋਈ ਵੀ ਕਮੀ ਪੇਸ਼ੀ ਹੈ ਉਸ ਨੂੰ ਜਲਦ ਹੀ ਦੂਰ ਕਰ ਦਿੱਤਾ ਜਾਏਗਾ ਇਸੇ ਕਰਕੇ ਹਾਊਸ ਦੀ ਮੀਟਿੰਗ ਸੱਦੀ ਜਾਂਦੀ ਹੈ।

ਇਸ ਦੌਰਾਨ ਵਿਰੋਧੀ ਧਿਰ ਦੇ ਕੌਂਸਲਰ ਮਟੌਰ ਦੀ ਆਜ਼ਾਦ ਉਮੀਦਵਾਰ ਗੁਰਪ੍ਰੀਤ ਕੌਰ ਕੌਂਸਲਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਜੋ ਵੀ ਵਿਕਾਸ ਕਾਰਜ ਕਰਵਾਇਆ ਜਾ ਰਿਹਾ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਆਪਣੀ ਮਨ ਮਰਜ਼ੀ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਜਿਹੜੇ ਵੀ ਕੰਮ ਕਰਵਾਏ ਜਾ ਰਹੇ ਹਨ ਉਹ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਰਹੇ।

ਉਨ੍ਹਾਂ ਨੇ ਕਿਹਾ ਕਿ ਅਸੀਂ ਜੋ ਮੇਅਰ ਨੂੰ ਜਾਂ ਅਧਿਕਾਰੀਆਂ ਨੂੰ ਆ ਕੇ ਮਿਲਦੇ ਹਾਂ ਉਨ੍ਹਾਂ ਦੇ ਕੰਮ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਉਨ੍ਹਾਂ ਦੀ ਸ਼ਿਕਾਇਤ ਸੁਣੀ ਨਹੀਂ ਜਾਂਦੀ ਪਰ ਜੇ ਹਾਲ ਇਸੇ ਤਰ੍ਹਾਂ ਦਾ ਰਿਹਾ ਤਾਂ ਉਹ ਜਲਦ ਹੀ ਇੱਕ ਜੁੱਟਤਾ ਦਿਖਾਉਂਦੇ ਹੋਏ ਮੇਅਰ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਨਗੇ।

ਨਗਰ ਨਿਗਮ ਦੀ ਮੀਟਿੰਗ 'ਚ ਵਿਰੋਧੀ ਧਿਰ ਦੀਆਂ ਮਹਿਲਾਵਾਂ ਕੌਂਸਲਰ ਮੇਅਰ ਤੇ ਪਈਆਂ ਭਾਰੀ

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਜ਼ਾਦ ਉਮੀਦਵਾਰ ਵਾਰਡ ਨੰਬਰ 15 ਤੋਂ ਨਿਰਮਲ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਜਿੱਤੀ ਹੈ ਪਰ ਉਨ੍ਹਾਂ ਦੇ ਇਲਾਕੇ ਵਿਚ ਇਕ ਟ੍ਰੀ ਪਰੂਨਿੰਗ ਦਾ ਕੰਮ ਲੰਮੇ ਸਮੇਂ ਤੋਂ ਪਿਆ ਹੈ, ਜੋ ਨਹੀਂ ਹੋ ਰਿਹਾ ਅਤੇ ਪੂਰੇ ਮੋਹਾਲੀ ਸ਼ਹਿਰ ਵਿੱਚ ਇੱਕ ਟਰੀ ਪਰੂਨਿੰਗ ਮਸ਼ੀਨ ਹੈ ਜੋ ਕਿ ਪੂਰੇ ਵਾਰਡ ਨੰਬਰ ਪੰਜਾਬ 'ਚ ਕੰਮ ਕਰਦੀ ਹੈ ਤੇ 2 ਮਹੀਨਿਆਂ ਬਾਅਦ ਵੀ ਇੱਕ ਵਾਰ ਵੀ ਉਨ੍ਹਾਂ ਦੇ ਇਲਾਕੇ ਦਾ ਨੰਬਰ ਨਹੀਂ ਆਇਆ।

ਇਸ ਦੌਰਾਨ ਕਈ ਕੌਂਸਲਰ ਮਹਿਲਾਵਾਂ ਨੇ ਆਪਣੀ ਗੱਲ ਕੀਤੀ ਤੇ ਮੇਅਰ ਤੇ ਪੱਖਪਾਤ ਕਰਨ ਦਾ ਆਰੋਪ ਵੀ ਲਾਇਆ ਇਸ ਦੌਰਾਨ ਮਹਿਲਾ ਕੌਂਸਲਰ ਰਮਨਪ੍ਰੀਤ ਕੌਰ ਕੁੰਭਡ਼ਾ ਗੁਰਮੀਤ ਕੌਰ ਅਤੇ ਹਰਵਿੰਦਰ ਕੌਰ ਸੋਹਾਣਾ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡਾਂ ਵਿੱਚ ਵਿਕਾਸ ਦੇ ਕੰਮ ਦੇ ਪੱਖੋਂ ਪੱਖਪਾਤ ਕੀਤਾ ਜਾ ਰਿਹਾ ਹੈ ਅਤੇ ਮੌਜੂਦਾ ਮੇਅਰ ਉਨ੍ਹਾਂ ਦੇ ਇਲਾਕੇ 'ਚ ਕੰਮ ਨਹੀਂ ਕਰਵਾ ਰਿਹਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਟਾਈਮ ਵਿਚ ਜਲਦ ਹੀ ਉਹ ਮੇਅਰ ਦੇ ਖ਼ਿਲਾਫ਼ ਲਾਮਬੰਦ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨਗੇ ਤੇ ਜ਼ਰੂਰਤ ਪਈ ਤਾਂ ਹਾਊਸ ਦਾ ਵੀ ਬਾਈਕਾਟ ਕੀਤਾ ਜਾਵੇਗਾ।

ਪਿਛਲੇ 6 ਮਹੀਨਿਆਂ ਤੋਂ ਜਦੋਂ ਤੋਂ ਕਾਂਗਰਸ ਪਾਰਟੀ (Congress Party) ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ (Mayor Amarjit Singh Jiti Sidhu) ਨੇ ਮੇਅਰ ਦੀ ਕਾਰਜਕਾਲ ਸੰਬੰਧ ਹੈ ਤੋਂ ਵਿਕਾਸ ਦੀ ਝੜੀ ਲਾਉਣ ਦੇ ਦਾਅਵੇ ਕਰ ਰਹੇ ਹਨ ਪਰ ਹਾਊਸ ਦੀ ਮੀਟਿੰਗ ਵਿੱਚ ਵਿਰੋਧੀ ਕੌਂਸਲਰਾਂ ਦੇ ਵੱਲੋਂ ਜੋ ਆਰੋਪ ਲਗਾਏ ਗਏ ਹਨ ਅਤੇ ਜੋ ਭਾਜਪਾ ਦੁਆਰਾ ਅਪਣਾਏ ਗਏ ਹੰਗਾਮਾ ਕੀਤਾ ਗਿਆ। ਉਸ ਤੋਂ ਇਹ ਸਾਫ਼ ਲੱਗਦਾ ਹੈ ਕਿ ਕਿਤੇ ਨਾ ਕਿਤੇ ਮੇਅਰ ਆਪਣੇ ਕੰਮ ਵਿੱਚ ਸਫ਼ਲ ਹੁੰਦੇ ਨਜ਼ਰ ਨਹੀਂ ਆ ਰਹੇ।

ਹਾਲਾਂਕਿ ਮੇਅਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਲੀਅਰ ਕਰ ਦਿੱਤਾ ਹੈ ਕਿ ਜੋ ਵੀ ਕਮੀ ਪੇਸ਼ੀ ਰਹਿ ਗਈ ਹੈ। ਉਹ ਜਲਦੀ ਉਸ ਨੂੰ ਦੂਰ ਕਰ ਲੈਣਗੇ ਤੇ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਦੀ ਸੰਖਿਆ ਬਹੁਤ ਘੱਟ ਹੈ ਹੁਣ ਵੇਖਣਾ ਇਹ ਹੋਏਗਾ ਕਿ ਮੌਜੂਦਾ ਮੇਅਰ ਜਿਹੜੀ ਆਪਣੀ ਗੱਲ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇੱਕ ਵੱਡੀ ਸੰਖਿਆ ਵਿੱਚ ਲਾਮਬੰਦ ਹੋਣਗੇ ਹੁਣ ਇਕ ਵੱਡਾ ਸਵਾਲ ਹੈ ਕਿ ਆਖ਼ਿਰ ਹਾਊਸ ਦੀ ਆਉਣ ਵਾਲੀ ਅਗਲੀ ਮੀਟਿੰਗ ਵਿੱਚ ਕੀ ਸਿੱਟਾ ਨਿਕਲ ਕੇ ਸਾਹਮਣੇ ਆਉਂਦਾ ਹੈ।

ਇਹ ਵੀ ਪੜ੍ਹੋ: 'ਟੁੱਟੀਆਂ ਸੜਕਾਂ 'ਤੇ ਅਵਾਰਾ ਪਸ਼ੂਆਂ ਦੀ ਭਰਮਾਰ, ਕੌਂਸਲਰ ਕਹਿੰਦੇ ਇਲਾਕੇ 'ਚ ਵਿਕਾਸ ਦੀ ਹਨ੍ਹੇਰੀ ਆਈ ਐ'

ETV Bharat Logo

Copyright © 2024 Ushodaya Enterprises Pvt. Ltd., All Rights Reserved.