ਕਿਸਾਨਾਂ ਨੇ ਗੱਡੀ 'ਤੇ ਸਟਿੱਕਰ ਲਾਉਣ ਦੀ ਮੁਹਿੰਮ ਕੀਤੀ ਸ਼ੁਰੂ

author img

By

Published : Sep 12, 2021, 7:07 AM IST

ਕਿਸਾਨਾਂ ਨੇ ਗੱਡੀ 'ਤੇ ਸਟਿੱਕਰ ਲਾਉਣ ਦੀ ਮੁਹਿੰਮ ਕੀਤੀ ਸ਼ੁਰੂ

ਮੁਹਾਲੀ ਦੇ ਭਾਗੋਮਾਜਰਾ ਟੋਲ ਪਲਾਜ਼ਾ (Toll plaza) ਉਤੇ ਕਿਸਾਨਾਂ ਵੱਲੋਂ ਕਿਸਾਨ ਏਕਤਾ ਜ਼ਿੰਦਾਬਾਦ ਦੇ ਸਟਿੱਕਰ ਗੱਡੀਆਂ ਉਤੇ ਲਗਾਏ ਗਏ।ਕਿਸਾਨਾਂ ਨੇ ਕੇਂਦਰ ਸਰਕਾਰ (Central Government) ਦੇ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।

ਮੁਹਾਲੀ:ਭਾਗੋਮਾਜਰਾ ਟੋਲ ਪਲਾਜ਼ਾ (Toll plaza) ਉਤੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ।ਕਿਸਾਨਾਂ ਵੱਲੋਂ ਟੋਲ ਪਲਾਜ਼ੇ ਤੇ ਗੱਡੀਆਂ ਉਤੇ ਕਿਸਾਨ ਏਕਤਾ ਜ਼ਿੰਦਾਬਾਦ ਦੇ ਸਟੀਕਰ ਲਾਉਣੇ ਸ਼ੁਰੂ ਕੀਤੇ ਹਨ।ਕਿਸਾਨਾਂ ਨੇ ਕੇਂਦਰ ਸਰਕਾਰ (Central Government) ਦੇ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।

ਕਿਸਾਨ ਆਗੂ ਬਲਵਿੰਦਰ ਸਿੰਘ ਨੇ ਕਿਹਾ ਕਿ ਯੋਗੀ, ਮੋਦੀ ਅਤੇ ਮਨੋਹਰ ਲਾਲ ਖੱਟਰ ਇਨ੍ਹਾਂ ਦੇ ਅੱਗੇ ਪਿੱਛੇ ਕੋਈ ਰੋਣ ਵਾਲਾ ਨਹੀਂ ਹੈ। ਇਨ੍ਹਾਂ ਬੰਦਿਆਂ ਦਾ ਜੇ ਵਿਆਹ ਹੋਇਆ ਹੁੰਦਾ ਤਾਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੁੰਦਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ।

ਕਿਸਾਨਾਂ ਨੇ ਗੱਡੀ 'ਤੇ ਸਟਿੱਕਰ ਲਾਉਣ ਦੀ ਮੁਹਿੰਮ ਕੀਤੀ ਸ਼ੁਰੂ

ਇਸ ਮੌਕੇ ਜਸਵਿੰਦਰ ਸਿੰਘ ਜੱਸੀ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦਾ ਲਗਾਤਾਰ ਭਾਗੋਮਾਜਰਾ ਟੋਲ ਪਲਾਜ਼ਾ ਤੇ ਲਗਾਤਾਰ ਧਰਨਾ ਜਾਰੀ ਹੈ ਅਤੇ ਹਰ ਸ਼ਨੀਵਾਰ ਨੂੰ ਇੱਥੇ ਆਉਣ ਜਾਣ ਵਾਲੀ ਹਰ ਗੱਡੀ ਤੇ ਸਟਿਕਰ ਲਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚਾ ਦੀ ਕਾਲ ਉਤੇ ਅਸੀਂ ਕਿਸੇ ਵੀ ਰਾਜਨੀਤੀ ਪਾਰਟੀ ਨੂੰ ਉਦੋ ਤੱਕ ਪਿੰਡਾਂ ਵਿਚ ਨਹੀਂ ਆਉਣ ਦੇਵਾਂਗੇ ਜਦੋਂ ਤੱਕ ਖੇਤੀਬਾੜੀ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ।

ਕਿਸਾਨ ਆਗੂ ਪਰਮਵੀਰ ਨੇ ਕਿਹਾ ਕਿ ਉਨ੍ਹਾਂ ਦੇ ਹਿਸਾਬ ਨਾਲ ਕਿਸਾਨਾਂ ਨੂੰ ਰਾਜਨੀਤਿਕ ਪਾਰਟੀਆਂ ਦੇ ਪਿੰਡਾਂ ਵਿਚ ਵਿਰੋਧ ਨਹੀਂ ਕਰਨਾ ਚਾਹੀਦਾ ਸਗੋਂ ਉਨ੍ਹਾਂ ਨੂੰ ਖੜ੍ਹੇ ਕਰਕੇ ਸਵਾਲ ਪੁੱਛਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਤਿੰਨ ਜਗ੍ਹਾ ਤੇ ਬਾਰਡਰ ਤੇ ਕਿਸਾਨਾਂ ਨੇ ਧਰਨਾ ਲਾ ਕੇ ਸੀਲ ਕੀਤਾ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀਬਾੜੀ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਪੰਜਾਬ ਵਿਚ ਸਰਕਾਰਾਂ ਦਾ ਵਿਰੋਧ ਇਵੇਂ ਹੀ ਹੁੰਦਾ ਰਹੇਗਾ।
ਇਹ ਵੀ ਪੜੋ:ਜਿੰਦਾਂ ਕਾਰਤੂਸਾਂ ਸਮੇਤ 1 ਅੜਿੱਕੇ

ETV Bharat Logo

Copyright © 2024 Ushodaya Enterprises Pvt. Ltd., All Rights Reserved.