India vs Australia 1st T20 match: ਮੈਚ ਦੌਰਾਨ ਹੰਗਾਮਾ, ਪੁਲਿਸ ਨੇ ਕੀਤਾ ਲਾਠੀਚਾਰਜ

author img

By

Published : Sep 21, 2022, 6:28 AM IST

Updated : Sep 21, 2022, 7:28 AM IST

India vs Australia 1st T20 match

ਭਾਰਤ ਆਸਟ੍ਰੇਲੀਆ ਮੈਚ (India vs Australia 1st T20) ਦੌਰਾਨ ਭੀੜ ਜਿਆਦਾ ਹੋਣ ਕਾਰਨ ਦਰਸ਼ਕਾਂ ਨੂੰ ਬਹੁਤ ਹੰਗਾਮਾ ਕੀਤਾ ਤੇ ਇਸ ਦੌਰਾਨ ਕੁਝ ਨੌਜਵਾਨ ਸਟੇਡੀਅਮ ਦੀਆਂ ਕੰਧਾਂ ਉੱਤੇ ਚੜ੍ਹ ਗਏ, ਜਿਸ ਕਾਰਨ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।

ਮੋਹਾਲੀ: ਪੰਜਾਬ ਦੇ ਮੋਹਾਲੀ ਸਟੇਡੀਅਮ 'ਚ ਭਾਰਤ ਆਸਟ੍ਰੇਲੀਆ ਮੈਚ (India vs Australia 1st T20) 'ਚ ਜ਼ਿਆਦਾ ਭੀੜ ਹੋਣ ਕਾਰਨ ਮੈਚ 'ਚ ਟਿਕਟਾਂ ਲੈ ਕੇ ਵੀ ਐਂਟਰੀ ਨਾ ਮਿਲਣ ਕਾਰਨ ਸਟੇਡੀਅਮ ਦੇ ਬਾਹਰ ਕਾਫੀ ਦਰਸ਼ਕਾਂ ਦੀ ਭੀੜ ਸੀ, ਜਿਨ੍ਹਾਂ ਕੋਲ ਟਿਕਟਾਂ ਸਨ ਪਰ ਫਿਰ ਵੀ ਉਹ ਮੈਚ ਨਹੀਂ ਦੇਖ ਸਕੇ। ਜਿਸ ਕਾਰਨ ਲੋਕਾਂ 'ਚ ਭਾਰੀ ਗੁੱਸਾ ਪਾਇਆ ਗਿਆ ਤੇ ਉਹ ਸਟੇਡੀਅਮ ਦੀਆਂ ਕੰਧਾਂ 'ਤੇ ਚੜ੍ਹ ਗਏ।

ਇਹ ਵੀ ਪੜੋ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਯੂਨੀਵਰਸਿਟੀ ਵਿੱਚ ਹੋਇਆ ਹੰਗਾਮਾ

ਇਸ ਦੌਰਾਨ ਪੁਲਿਸ ਨੇ ਸਟੇਡੀਅਮ ਦੀਆਂ ਕੰਧਾਂ 'ਤੇ ਚੜ੍ਹੇ ਨੌਜਵਾਨਾਂ ਨੂੰ ਡੰਡਿਆਂ ਨਾਲ ਕੁੱਟਿਆ। ਦੱਸ ਦਈਏ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮੈਚ ਦੇਖਣ ਲਈ ਲੋਕ ਯੂਪੀ, ਹਰਿਆਣਾ ਤੇ ਹੋਰ ਦੂਰੋਂ ਦੂਰੋਂ ਆਏ ਸਨ। ਲੋਕਾਂ ਨੇ ਇਲਜ਼ਾਮ ਲਗਾਏ ਕਿ ਪੀਸੀਏ ਦੇ ਪ੍ਰਬੰਧ ਠੀਕ ਨਹੀਂ ਹਨ ਤੇ ਆਪਣੇ ਜਾਣ-ਪਛਾਣ ਵਾਲਿਆਂ ਤੋਂ ਬਿਨਾਂ ਟਿਕਟਾਂ ਲਏ ਪੁਲਿਸ ਭੇਜ ਰਹੀ ਹੈ ਤੇ ਜਿਹਨਾਂ ਕੋਲ ਟਿਕਟਾਂ ਹਨ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ।

ਮੈਚ ਦੌਰਾਨ ਹੰਗਾਮਾ

ਆਸਟ੍ਰੇਲੀਆ ਨੇ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾਇਆ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੌਰਾਨ ਆਸਟ੍ਰੇਲੀਆ ਨੇ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 208 ਦੌੜਾਂ ਬਣਾਈਆਂ ਅਤੇ ਆਸਟ੍ਰੇਲੀਆ ਨੂੰ 209 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਆਸਟ੍ਰੇਲੀਆ ਨੇ 19.2 ਓਵਰਾਂ 'ਚ ਛੇ ਵਿਕਟਾਂ 'ਤੇ 211 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

ਇਹ ਵੀ ਪੜੋ: IND vs AUS 1st T20: ਆਸਟ੍ਰੇਲੀਆ ਨੇ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾਇਆ

Last Updated :Sep 21, 2022, 7:28 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.