ਸਿਵਲ ਸਰਜਨ ਵੱਲੋਂ ਮੁਬਾਰਕਪੁਰ ਕੈਂਪ ਦਾ ਦੌਰਾ

author img

By

Published : Sep 14, 2021, 11:24 AM IST

ਸਿਵਲ ਸਰਜਨ ਵੱਲੋਂ ਮੁਬਾਰਕਪੁਰ ਕੈਂਪ ਦਾ ਦੌਰਾ

ਮੁਹਾਲੀ ਦੇ ਪਿੰਡ ਮੁਬਾਰਕਪੁਰ 'ਚ ਬੁਖਾਰ (Fever) ਅਤੇ ਉਲਟੀਆਂ ਦੇ ਕੇਸ ਦਿਨੋਂ ਦਿਨ ਵੱਧ ਰਹੇ ਹਨ।ਜਿਸ ਨੂੰ ਲੈ ਕੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਸਥਾਨਕ ਲੋਕਾਂ ਦੇ ਸੈਂਪਲ (Sample) ਲੈਣ ਲਈ ਕੈਂਪ ਲਗਾਇਆ ਹੈ। ਇਸ ਦੌਰਾਨ ਸਿਵਲ ਸਰਜਨ ਡਾ.ਆਦਰਸ਼ਪਾਲ ਕੌਰ ਨੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ।

ਮੁਹਾਲੀ: ਪਿੰਡ ਮੁਬਾਰਕਪੁਰ ਵਿਚ ਬੁਖਾਰ (Fever) ਅਤੇ ਉਲਟੀਆਂ ਦੇ ਕੇਸ ਦਿਨੋਂ ਦਿਨ ਵੱਧ ਰਹੇ ਹਨ। ਜਿਸ ਨੂੰ ਲੈ ਕੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਸਥਾਨਕ ਲੋਕਾਂ ਦੇ ਸੈਂਪਲ (Sample) ਲੈਣ ਲਈ ਕੈਂਪ ਲਗਾਇਆ ਹੈ। ਇਸ ਦੌਰਾਨ ਸਿਵਲ ਸਰਜਨ ਡਾ.ਆਦਰਸ਼ਪਾਲ ਕੌਰ ਨੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ।ਸਿਹਤ ਵਿਭਾਗ ਵੱਲੋਂ ਪਿੰਡ ਵਾਸੀਆਂ ਦੇ ਡੇਂਗੂ ਅਤੇ ਡਾਇਰੀਆ ਦੇ ਨਮੂਨੇ ਲਏ ਜਾ ਰਹੇ ਹਨ।

ਇਸ ਬਾਰੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਦਾ ਕਹਿਣਾ ਹੈ ਕਿ ਡੇਰਾਬੱਸੀ ਦੇ ਆਸੇ ਪਾਸੇ ਦੇ ਪਿੰਡਾਂ ਵਿਚ ਬੁਖਾਰ ਅਤੇ ਉਲਟੀਆ ਦੇ ਕੇਸ ਸਾਹਮਣੇ ਆ ਰਹੇ ਸਨ।ਉਨ੍ਹਾਂ ਕਿਹਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।ਉਨ੍ਹਾਂ ਵੱਲੋਂ ਕੋਵਿਡ-19 ਦੇ ਵੀ ਸੈਂਪਲ ਲਏ ਜਾ ਰਹੇ ਹਨ।ਉਨ੍ਹਾਂ ਦੱਸਿਆ ਹੈ ਕਿ ਇਲਾਕੇ ਦੇ ਪਾਣੀ ਦੇ ਵੀ ਸੈਂਪਲ ਲਏ ਗਏ ਹਨ।ਉਨ੍ਹਾਂ ਕਿਹਾ ਹੈ ਕਿ ਸੈਂਪਲ ਦੀ ਰਿਪੋਰਟ ਆਉਣ ਤੇ ਉਸ ਹਿਸਾਬ ਨਾਲ ਕੰਮ ਕੀਤਾ ਜਾਵੇਗਾ।

ਸਿਵਲ ਸਰਜਨ ਵੱਲੋਂ ਮੁਬਾਰਕਪੁਰ ਕੈਂਪ ਦਾ ਦੌਰਾ

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗੰਦਾ ਪਾਣੀ ਪੀਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗ ਰਹੀਆ ਹਨ।ਇਸ ਲਈ ਪਾਣੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਡੇਰਾਬੱਸੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਗੀਤਾ ਜੈਨ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਬੀਮਾਰ ਲੋਕਾਂ ਸਮੇਤ ਸਮੁੱਚੇ ਹਾਲਾਤ 'ਤੇ ਲਗਾਤਾਰ ਨਿਗਰਾਨੀ ਰੱਖ ਰਹੀਆਂ ਹਨ। ਉਨ੍ਹਾਂ ਮੌਕੇ 'ਤੇ ਹੀ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਵਿਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।

ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਮੁਬਾਰਕਪੁਰ 'ਚ ਹਾਲਾਕਿ ਹੈਜਾ ਦੀ ਸਮੱਸਿਆ ਨਹੀਂ ਆਈ ਪਰ ਪੀਰ ਮੁਛੱਲਾ ਵਿਚ ਇਸ ਸਮੇਂ ਹੈਜ਼ਾ ਫੈਲ ਚੁੱਕਿਆ ਹੈ। ਜਿਸ ਦੇ ਲਈ ਵੱਖ ਵੱਖ ਟੀਮਾਂ ਲਾ ਕੇ ਉੱਥੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਡਾ.ਆਦਰਸ਼ਪਾਲ ਕੌਰ ਨੇ ਕਿਹਾ ਕਿ ਕਿ ਉਨ੍ਹਾਂ ਦੀ ਟੀਮ ਨੂੰ ਜਦੋਂ ਇਸ ਦੇ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਉੱਥੇ ਸਾਰਾ ਇੰਤਜ਼ਾਮ ਕੀਤਾ ਹੈ ਹਾਲਾਂਕਿ ਪਾਣੀ ਦੀ ਸਪਲਾਈ ਰੋਕ ਦਿੱਤੀ ਗਈ ਹੈ ਅਤੇ ਟੈਂਕਰ ਦੇ ਰਾਹੀਂ ਲੋਕਾਂ ਨੂੰ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ।

ਇਹ ਵੀ ਪੜੋ:ਪੇਗਾਸਸ ਮਾਮਲੇ 'ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ETV Bharat Logo

Copyright © 2024 Ushodaya Enterprises Pvt. Ltd., All Rights Reserved.