ਅਕਾਲੀ ਆਗੂ ਚੰਦੂਮਾਜਰਾ ਦਾ ਸਰਕਾਰ ਉੱਤੇ ਤਿੱਖਾ ਵਾਰ, ਸ਼ੋਸ਼ੇਬਾਜ਼ੀ ਅਤੇ ਡਰਾਮਿਆਂ ਵਿੱਚ ਰੁਜੀ ਹੋਈ ਸਰਕਾਰ

author img

By

Published : Sep 24, 2022, 2:37 PM IST

prem singh chandumajra

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਝੋਨੇ ਦੀ ਬਿਮਾਰੀ ਅਤੇ ਲੰਪੀ ਸਕਿਨ ਨੂੰ ਲੈ ਕੇ ਪੰਜਾਬ ਸਰਕਾਰ ਉੱਪਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ ਲੋਕਾਂ ਦੀ ਸਮੱਸਿਆਵਾਂ ਦਾ ਸਮਾਧਾਨ ਕਰਨ ਦੇ ਬਜਾਏ ਸ਼ੋਸ਼ੇਬਾਜੀਆਂ ਕਰ ਰਹੀ ਹੈ।

ਰੂਪਨਗਰ: ਸ਼੍ਰੋਮਣੀ ਅਕਾਲੀ ਦਲ (shiromani akali dal) ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ (prem singh chandumajra) ਵੱਲੋਂ ਪੰਜਾਬ ਸਰਕਾਰ ਉੱਤੇ ਤਿੱਖਾ ਹਮਲਾ ਬੋਲਿਆ ਗਿਆ ਹੈ। ਉਨ੍ਹਾਂ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ ਕਿ ਸਰਕਾਰ ਸਿਰਫ਼ ਸ਼ੋਸ਼ੇਬਾਜੀਆਂ ਵੱਲ ਧਿਆਨ ਦੇ ਰਹੀ ਹੈ ਉਹ ਲੋਕਾਂ ਦੀ ਪ੍ਰਵਾਹ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਝੋਨੇ ਦੀ ਬਿਮਾਰੀ ਅਤੇ ਲੰਪੀ ਸਕਿਨ (Lumpy skin disease) ਕਾਰਨ ਕਿਸਾਨਾਂ ਦੀ ਸਮੱਸਿਆਵਾਂ ਬਹੁਤ ਵੱਧ ਗਈਆਂ ਹਨ ਅਤੇ ਸਰਕਾਰ ਨੂੰ ਇਨ੍ਹਾਂ ਸਮਾਧਾਨ ਕਰਨਾ ਚਾਹੀਦਾ ਹੈ।

ਅਕਾਲੀ ਆਗੂ ਚੰਦੂਮਾਜਰਾ ਦਾ ਸਰਕਾਰ ਉੱਤੇ ਤਿੱਖਾ ਵਾਰ,



ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਸਮਾਂ ਕਿਸਾਨੀ ਦੇ ਲਈ ਬੜਾ ਮੁਸ਼ਕਿਲ ਹੈ, ਝੋਨੇ ਦੀ ਬਿਮਾਰੀ ਹਰ ਪਾਸੇ ਫੈਲੀ ਹੋਈ ਹੈ ਅਤੇ ਉਨ੍ਹਾਂ ਵੱਲੋਂ ਜ਼ਿਲ੍ਹਾ ਰੋਪੜ ਅਤੇ ਨਾਲ ਲੱਗਦੇ ਕਸਬੇ ਕੁਰਾਲੀ,ਨਵਾਂਸ਼ਹਿਰ ਅਤੇ ਬੰਗਾ ਆਦੀ ਦਾ ਦੌਰਾ ਕੀਤਾ ਗਿਆ ਹੈ। ਹਰ ਪਾਸੇ ਝੋਨੇ ਦੀ ਫ਼ਸਲ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਹੈ, ਜਿਸ ਦੇ ਚੱਲਦੇ ਕਿਸਾਨਾਂ ਇਸ ਵਕਤ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।



ਸਾਬਕਾ ਸਾਂਸਦ ਨੇ ਪੰਜਾਬ ਸਰਕਾਰ ਉੱਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਵਿਧਾਇਕ ਵੱਲੋਂ ਜਾਇਜਾ ਲੈਣ ਦੇ ਲਈ ਨਾ ਤਾਂ ਮੌਕੇ 'ਤੇ ਜਾ ਕੇ ਦੇਖਿਆ ਗਿਆ ਨਾ ਹੀ ਕੋਈ ਸਰਵੇ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸਪੈਸ਼ਲ ਗਰਦਾਵਰੀ ਕਰਵਾਉਣੀ ਚਾਹੀਦੀ ਸੀ ਅਤੇ ਇਸ ਨੂੰ ਕੁਦਰਤੀ ਆਫਤਾ ਦੇ ਤੌਰ ਤੇ ਲੈਣਾ ਚਾਹੀਦਾ ਸੀ। ਨਾਲ ਹੀ ਕੇਂਦਰ ਸਰਕਾਰ ਤੋਂ ਕੁਦਰਤੀ ਆਫਤਾਂ ਰਲੀਫ਼ ਫੰਡ ਤੋਂ ਰਾਸ਼ੀ ਮੰਗੀ ਜਾ ਸਕਦੀ ਸੀ ਇਹ ਵੀ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਪਿਛਲੀ ਵਾਰੀ ਕਣਕ ਦੇ ਝਾੜ ਵਿੱਚ ਵੀ ਕਮੀ ਆਈ ਸੀ ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ ਸੀ।



ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਵਿੱਚ ਲੰਪੀ ਸਕਿਨ ਦੀ ਬਿਮਾਰੀ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਆਰਥਿਕ ਤੌਰ 'ਤੇ ਝੱਲਣੀ ਪੈ ਰਹੀ ਹੈ, ਸਰਕਾਰ ਵੱਲੋਂ ਕਿਸਾਨਾਂ ਨੂੰ ਕੋਈ ਬਹੁਤੀ ਵੱਡੀ ਰਾਹਤ ਨਹੀਂ ਦਿੱਤੀ ਗਈ। ਇਸ ਨੂੰ ਸਰਕਾਰ ਦੀ ਅਣਗਹਿਲੀ ਲਾਪਰਵਾਹੀ ਕਿਹਾ ਜਾ ਸਕਦਾ ਹੈ। ਇਹ ਲੋਕਾਂ ਦੇ ਅਹਿਮ ਮੁੱਦੇ ਹਨ ਜਿਨ੍ਹਾਂ ਮੁੱਦਿਆਂ ਵੱਲ ਸਰਕਾਰ ਦਾ ਧਿਆਨ ਨਹੀਂ ਹੈ, ਪਰ ਸ਼ੋਸ਼ੇਬਾਜ਼ੀ ਡਰਾਮੇਬਾਜ਼ੀ ਵਿਚ ਸਰਕਾਰ ਜ਼ਰੂਰ ਰੁੱਝੀ ਹੋਈ ਹੈ। ਸਰਕਾਰ ਦੇ ਯਤਨਾਂ ਦੇ ਨਾਲ ਲੋਕਾਂ ਦੇ ਨੁਕਸਾਨ ਦੀ ਭਰਪਾਈ ਹੋ ਸਕਦੀ ਹੈ ਸਰਕਾਰ ਉਨ੍ਹਾਂ ਕੰਮਾਂ ਵਲ ਧਿਆਨ ਨਹੀਂ ਦੇ ਰਹੀ।



ਇਹ ਵੀ ਪੜ੍ਹੋ: ਨਵੀਂ ਕਰੈਸ਼ਰ ਨੀਤੀ ਦੇ ਵਿਰੋਧ ਵਿੱਚ ਸੜਕਾਂ ਉੱਤੇ ਉੱਤਰੇ ਕਰੈਸ਼ਰ ਮਾਲਕ, ਪਾਲਿਸੀ ਵਾਪਿਸ ਲੈਣ ਦੀ ਕੀਤੀ ਮੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.