Barinder Dhillon on Punjab Govt: ਬਰਿੰਦਰ ਢਿੱਲੋਂ ਨੇ ਪੰਜਾਬ ਸਰਕਾਰ ਨੂੰ ਲਾਏ ਰਗੜੇ, ਕਿਹਾ- ਸਰਕਾਰ ਕਰ ਰਹੀ ਹੈ ਬਦਲੇ ਦੀ ਰਾਜਨੀਤੀ
Published: Mar 15, 2023, 4:07 PM


Barinder Dhillon on Punjab Govt: ਬਰਿੰਦਰ ਢਿੱਲੋਂ ਨੇ ਪੰਜਾਬ ਸਰਕਾਰ ਨੂੰ ਲਾਏ ਰਗੜੇ, ਕਿਹਾ- ਸਰਕਾਰ ਕਰ ਰਹੀ ਹੈ ਬਦਲੇ ਦੀ ਰਾਜਨੀਤੀ
Published: Mar 15, 2023, 4:07 PM
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਰੂਪਨਗਰ ਪੁੱਜੇ। ਜਿੱਥੇ ਉਹਨਾਂ ਨੇ ਪੰਜਾਬ ਸਰਕਾਰ ਤਿੱਖੇ ਸ਼ਬਦ ਵਾਰ ਕੀਤੇ ਅਤੇ ਕਿਹਾ ਸਰਕਾਰ ਬਦਲੇ ਦੀ ਰਾਜਨੀਤੀ ਕਰ ਰਹੀ ਹੈ।
ਰੂਪਨਗਰ: ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਰੂਪਨਗਰ ਪੁੱਜੇ ਰੂਪਨਗਰ ਪੁੱਜਣ 'ਤੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਉੱਤੇ ਸ਼ਬਦੀ ਵਾਰ ਕੀਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੁਣ ਕੇ ਰਾਜਨੀਤਿਕ ਨੁਮਾਇੰਦਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਤੇ ਇਸ ਕਰਕੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਕਿਉਂਕਿ ਉਹ ਮੌਜੂਦਾ ਸਮੇਂ ਵਿੱਚ ਰਾਜਨੀਤੀ ਵਿੱਚ ਹਨ।
ਭਾਜਪਾ ਵਿੱਚ ਜਾਣ ਵਾਲੇ ਵਿਧਾਇਕਾਂ ਉੱਤੇ ਕੋਈ ਕਾਰਵਾਈ ਨਹੀਂ: ਇਸ ਤੋਂ ਇਲਾਵਾ ਅੱਗੇ ਬੋਲਦਿਆ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਜਿਹੜੇ ਵਿਧਾਇਕਾਂ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਗਿਆ ਹੈ, ਉਹਨਾਂ ਉਪਰ ਪੰਜਾਬ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਜੋ ਕਿਸੇ ਸਮੇਂ ਕਾਂਗਰਸ ਪਾਰਟੀ ਦੇ ਨਾਲ ਸਬੰਧ ਰੱਖਦੇ ਸਨ ਅਤੇ ਹੁਣ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
ਪੱਖ ਰੱਖਣ ਵਾਲਿਆਂ ਨੂੰ ਸਰਕਾਰ ਵੱਲੋਂ ਟਾਰਗਟ: ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਉਹਨਾਂ ਬਾਰੇ ਆਮ ਆਦਮੀ ਪਾਰਟੀ ਵੱਲੋਂ ਬਹੁਤ ਗੱਲਾਂ ਕਹੀਆਂ ਗਈਆਂ ਸਨ ਅਤੇ ਸਿਹਤ ਵਿਭਾਗ ਨੂੰ ਉਸ ਵਕਤ ਨਿਸ਼ਾਨੇ ਉੱਤੇ ਲਿਆ ਜਾਂਦਾ ਸੀ। ਪਰ ਅੱਜ ਉਹਨਾਂ ਦੇ ਬਾਬਤ ਕੋਈ ਵੀ ਗੱਲ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਵੱਡੀ ਗੱਲ ਇਹ ਕਿ ਚੁਣਿਆ ਹੋਇਆ ਲੋਕਾਂ ਨੂੰ ਹੀ ਟਾਰਗਟ ਦਿੱਤਾ ਜਾ ਰਿਹਾ ਹੈ, ਜੋ ਮੌਜੂਦਾ ਸਰਕਾਰ ਦੇ ਖ਼ਿਲਾਫ਼ ਬਹੁਤ ਦ੍ਰਿੜਤਾ ਦੇ ਨਾਲ ਆਪਣਾ ਪੱਖ ਰੱਖਦੇ ਹਾਂ ਅਤੇ ਜੋ ਵਿਅਕਤੀ ਚੁੱਪ ਕਰ ਜਾਂਦਾ ਹੈ, ਉਸ ਨੂੰ ਬਖਸ਼ ਦਿੱਤਾ ਜਾਂਦਾ ਹੈ। ਬਰਿੰਦਰ ਢਿੱਲੋਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਡਰਾਵੇ ਜੇਲ੍ਹ ਜਾਣ ਤੋਂ ਡਰਦੇ ਹਨ, ਜਿਨ੍ਹਾਂ ਨੂੰ ਜੇਲ੍ਹ ਦਾ ਕੋਈ ਡਰ ਨਹੀਂ, ਉਹਨਾਂ ਨੂੰ ਡਰਨ ਦੀ ਲੋੜ ਨਹੀਂ। ਇਸ ਵਕਤ ਰਾਜਨੀਤੀ ਵਿੱਚ ਗਲਤ ਹੱਥ ਕੰਡੇ ਅਪਣਾਏ ਜਾ ਰਹੇ ਹਨ।
ਇਹ ਵੀ ਪੜੋ:- Kotakpura Firing Case: ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੀ ਅਗਾਊ ਜ਼ਮਾਨਤ 'ਤੇ ਸੁਣਵਾਈ ਅੱਜ
