Police strict Nakabandi: ਪੁਲਿਸ ਨੇ ਪੰਜਾਬ 'ਚ ਵਧਾਈ ਚੌਕਸੀ, ਵੱਖ ਵੱਖ ਥਾਵਾਂ 'ਤੇ ਕੀਤੀ ਗਈ ਸਖ਼ਤ ਨਾਕਾਬੰਦੀ

author img

By

Published : Mar 23, 2023, 10:54 AM IST

Police heightened vigilance, strict blockade at various places in roopnagar

ਨਵਾਂ ਸ਼ਹਿਰ ਰੂਪਨਗਰ ਆਉਣ ਵਾਲੇ ਹਰ ਵਹੀਕਲ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨਾਕੇ ਉੱਤੇ 20 ਦੇ ਕਰੀਬ ਕਰਮਚਾਰੀ ਮੌਜੂਦ bsf ਮੁਸਤੈਦੀ ਨਾਲ ਹਰ ਘਟਨਾ 'ਤੇ ਨਜ਼ਰ ਰੱਖੀ ਹੋਈ ਹੈ, ਤਾਂ ਜੋ ਆਉਣ ਕਿਸੀ ਵੀ ਪ੍ਰਕਾਰ ਦੀ ਗਤੀਵਿਧੀ ਪੰਜਾਬ 'ਤੇ ਭਾਰੀ ਨਾ ਪਵੇ।

ਪੁਲਿਸ ਨੇ ਪੰਜਾਬ 'ਚ ਵਧਾਈ ਚੌਕਸੀ, ਵੱਖ ਵੱਖ ਥਾਵਾਂ 'ਤੇ ਕੀਤੀ ਗਈ ਸਖ਼ਤ ਨਾਕਾਬੰਦੀ

ਰੂਪਨਗਰ: ਪੰਜਾਬ ਵਿੱਚ 18 ਮਾਰਚ ਤੋਂ ਚੱਲ ਰਹੇ ਆਪਰੇਸ਼ਨ ਅੰਮ੍ਰਿਤਪਾਲ ਤਹਿਤ ਵੱਖ-ਵੱਖ ਸ਼ਹਿਰਾਂ ਵਿੱਚ ਪੁਲਿਸ ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ। ਇਸ ਕਾਰਨ ਰੋਪੜ ਵਿੱਚ ਲਗਾਤਾਰ 5 ਦਿਨਾਂ ਤੋਂ ਘੇਰਾਬੰਦੀ ਕੀਤੀ ਹੋਈ ਹੈ। 24 ਘੰਟੇ ਪੁਲਿਸ ਨਾਕੇ ਲਗਾ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਰੋਪੜ ਵਿੱਚ ਪੰਜਾਬ ਪੁਲਿਸ ਦੇ ਜਵਾਨਾਂ ਤੋਂ ਇਲਾਵਾ ਬੀਐਸਐਫ ਦੀਆਂ ਕੰਪਨੀਆਂ ਵੀ ਜ਼ਿਲ੍ਹੇ ਭਰ ਵਿੱਚ ਤਾਇਨਾਤ ਹਨ।

ਗਤੀਵਿਧੀ 'ਤੇ ਚੌਕਸੀ: ਜਲੰਧਰ ਨਵਾਂਸ਼ਹਿਰ ਤੋਂ ਆਉਣ ਵਾਲੀਆਂ ਸੜਕਾਂ 'ਤੇ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ। ਚੌਕੀ ਇੰਚਾਰਜ ਇੰਸਪੈਕਟਰ ਕਿਸ਼ਨਲਾਲ ਨੇ ਦੱਸਿਆ ਕਿ ਨਵਾਂਸ਼ਹਿਰ ਤੋਂ ਰੂਪਨਗਰ ਨੂੰ ਆਉਣ ਵਾਲੀ ਸੜਕ 'ਤੇ ਇਕ ਅਹਿਮ ਨਾਕਾ ਲਗਾਇਆ ਗਿਆ ਹੈ, ਇਸ ਮੌਕੇ 'ਤੇ 10 ਦੇ ਕਰੀਬ ਮਹਿਲਾ ਪੁਲਿਸ ਮੁਲਾਜ਼ਮ, 6 ਬੀਐਸਐਫ ਜਵਾਨ, 2 ਏਐਸਆਈ ਅਤੇ ਇਕ ਇੰਸਪੈਕਟਰ ਮੌਜੂਦ ਹੈ। ਹਰ ਗਤੀਵਿਧੀ 'ਤੇ ਚੌਕਸੀ ਦਿਖਾਉਂਦੇ ਹੋਏ ਪੁਲਿਸ ਮੁਲਾਜ਼ਮਾਂ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਦੋ ਸ਼ਿਫਟਾਂ ਵਿੱਚ ਗੇਟ 'ਤੇ 24 ਘੰਟੇ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ : Operation Amritpal: ਪੁਲਿਸ ਦੀ ਗ੍ਰਿਫ਼ਤ ਤੋਂ ਹਾਲੇ ਵੀ ਬਾਹਰ ਅੰਮ੍ਰਿਤਪਾਲ, ਖੂਫ਼ਿਆ ਏਜੰਸੀਆਂ ਨੇ ਖੰਘਾਲੇ ਬੈਂਕ ਅਕਾਊਂਟ

ਇੰਟਰਨੈੱਟ ਸੇਵਾਵਾਂ 'ਤੇ ਵੀ ਪਾਬੰਦੀ: ਅੰਮ੍ਰਿਤਪਾਲ ਦੀ ਧਰ ਪਕੜ ਲਈ ਸੂਬੇ ਭਰ ਵਿੱਚ ਨਾਕਾਬੰਦੀ ਕੀਤੀ ਗਈ ਹੈ। ਇਸ ਸਬੰਧੀ ਰੂਪਨਗਰ ਵਿੱਚ ਹੀ ਨਹੀਂ ਬਲਕਿ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ। ਜ਼ਿਲ੍ਹੇ ਵਿੱਚ ਅਹਿਮ ਸਥਾਨ ਹਨ, ਜਿਨ੍ਹਾਂ ’ਤੇ 20 ਪੁਲੀਸ ਚੌਕੀਆਂ ਲਗਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ 'ਚ ਇਨ੍ਹੀਂ ਦਿਨੀਂ ਇੰਟਰਨੈੱਟ ਸੇਵਾਵਾਂ 'ਤੇ ਵੀ ਪਾਬੰਦੀ ਲੱਗੀ ਹੋਈ ਹੈ, ਤਾਂ ਜੋ ਆਉਣ ਵਾਲੇ ਸਮੇਂ 'ਚ ਕਿਸੇ ਅਪਰਾਧਿਕ ਗਤੀਵਿਧੀ ਨੂੰ ਅੰਜਾਮ ਨਾ ਦਿੱਤਾ ਜਾਵੇ।

ਅਫਵਾਹ 'ਤੇ ਵਿਸ਼ਵਾਸ ਨਾ ਕੀਤਾ ਜਾਵੇ: ਰੂਪਨਗਰ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਜੇਕਰ ਕਿਸੇ ਨੂੰ ਲੋੜ ਹੋਵੇ ਤਾਂ ਪੁਲਿਸ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 20 ਤੋਂ ਵੱਧ ਪੁਲਿਸ ਨਾਕੇ ਸਥਾਪਿਤ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਅਫਵਾਹ 'ਤੇ ਵਿਸ਼ਵਾਸ ਨਾ ਕੀਤਾ ਜਾਵੇ ਅਤੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਨਾ ਕੀਤੀ ਜਾਵੇ।

ਵਾਹਨਾਂ ਦੀ ਤਲਾਸ਼ੀ : ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਪੰਜਾਬ ਅਤੇ ਹਿਮਾਚਲ ਦੀ ਸਰਹੱਦ ਹੈ ਅਤੇ ਆਉਣ-ਜਾਣ ਵਾਲੇ ਹਰ ਵਾਹਨ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ ਅਤੇ ਭਰਤਗੜ੍ਹ ਕੀਰਤਪੁਰ ਸਾਹਿਬ ਆਨੰਦਪੁਰ ਸਾਹਿਬ ਅਤੇ ਨੰਗਲ ਵਿੱਚ ਤਲਾਸ਼ੀ ਲੈਣ ਤੋਂ ਬਾਅਦ ਹੀ ਹਰ ਵਾਹਨ ਨੂੰ ਜਾਣ ਦਿੱਤਾ ਜਾ ਰਿਹਾ ਹੈ। ਵੱਡੇ ਪੱਧਰ 'ਤੇ ਨਾਕਾਬੰਦੀ ਕੀਤੀ ਗਈ ਹੈ ਅਤੇ ਹਾਈਵੇਅ 'ਤੇ ਦਾਖਲ ਹੋਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.