Roopnagar District Jail: ਰੂਪਨਗਰ ਦੀ ਜ਼ਿਲ੍ਹਾ ਜੇਲ੍ਹ ਵਿੱਚੋਂ ਫਿਰ ਮਿਲਿਆ ਮੋਬਾਇਲ, ਸੁਰੱਖਿਆ ਪ੍ਰਬੰਧਾਂ ਉੱਤੇ ਉੱਠੇ ਸਵਾਲ

author img

By

Published : Mar 20, 2023, 3:17 PM IST

Mobile recovered from detention in Rupnagar District Jail

ਰੂਪਨਗਰ ਦੀ ਜ਼ਿਲ੍ਹਾ ਜੇਲ੍ਹ 'ਚੋਂ ਹਵਾਲਾਤੀ ਕੋਲੋਂ ਇਕ ਵਾਰ ਫਿਰ ਮੋਬਾਇਲ ਬਰਾਮਦ ਹੋਇਆ ਹੈ। ਜਾਣਕਾਰੀ ਮੁਤਾਬਿਕ ਇਕ ਮਹੀਨੇ 'ਚ ਇਹ ਤੀਜੀ ਵਾਰਦਾਤ ਹੈ। ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਉੱਤੇ ਸਵਾਲ ਉੱਠ ਰਹੇ ਹਨ।

ਰੂਪਨਗਰ ਦੀ ਜਿਲ੍ਹਾ ਜੇਲ੍ਹ ਵਿੱਚੋਂ ਫਿਰ ਮਿਲਿਆ ਮੋਬਾਇਲ, ਸੁਰੱਖਿਆ ਪ੍ਰਬੰਧਾਂ ਉੱਤੇ ਉੱਠੇ ਸਵਾਲ

ਰੂਪਨਗਰ: ਰੂਪਨਗਰ ਜ਼ਿਲ੍ਹਾ ਜੇਲ੍ਹ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ। ਇੱਥੋਂ ਜੇਲ 'ਚ ਇਕ ਵਾਰ ਫਿਰ ਮੋਬਾਇਲ ਮਿਲਿਆ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਮਹੀਨੇ ਵਿੱਚ ਇਹ ਤੀਜੀ ਘਟਨਾ ਹੈ, ਜਿਸ ਵਿੱਚ ਰੂਪਨਗਰ ਜੇਲ੍ਹ ਵਿੱਚ ਮੋਬਾਈਲ ਫੋਨ ਬਰਾਮਦ ਹੋਇਆ ਹੈ। ਇਸ ਕਾਰਨ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਹੋ ਗਏ ਹਨ।

ਹਵਾਲਾਤੀ ਦੀ ਤਲਾਸ਼ੀ ਦੌਰਾਨ ਮਿਲਿਆ ਮੋਬਾਇਲ : ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਜੇਲ੍ਹ ਪ੍ਰਸ਼ਾਸਨ ਨੇ ਗੁਰਪ੍ਰੀਤ ਸਿੰਘ ਉਰਫ ਮੰਗਾ ਵਾਸੀ ਪਿੰਡ ਸਕਰੂਲਾਪੁਰ, ਥਾਣਾ ਖਰੜ ਜ਼ਿਲ੍ਹਾ ਮੁਹਾਲੀ ਕੋਲੋਂ ਤਲਾਸ਼ੀ ਦੌਰਾਨ ਬਿਨਾਂ ਸਿਮ ਕਾਰਡ ਵਾਲਾ ਮੋਬਾਇਲ ਬਰਾਮਦ ਕੀਤਾ ਹੈ। ਮੁਲਜ਼ਮ ਨੂੰ ਬੰਦੀ ਬੈਰਕ ਨੰਬਰ ਇੱਕ ਵਿੱਚ ਰੱਖਿਆ ਗਿਆ ਸੀ। ਰੂਪਨਗਰ ਜੇਲ੍ਹ ਦੀ ਸੁਰੱਖਿਆ ਤਿੰਨ ਪੱਧਰੀ ਸੁਰੱਖਿਆ ਵਿਵਸਥਾ ਹੈ, ਜਿਸ ਵਿੱਚ ਪਹਿਲੇ ਪੱਧਰ ਦੀ ਚਾਰ ਦੀਵਾਰੀ ਉੱਚੀ ਹੈ ਅਤੇ ਇਹ ਕਰੀਬ ਦਸ ਫੁੱਟ ਉੱਚਾ ਹੈ। ਇਸ ਨੂੰ ਕੰਡਿਆਲੀ ਤਾਰ ਨਾਲ ਢੱਕਿਆ ਹੋਇਆ ਹੈ। ਸੁਰੱਖਿਆ ਕਰਮੀ ਵਿਸ਼ੇਸ਼ ਤੌਰ 'ਤੇ ਮੋਰਚਾ ਬਣਾ ਕੇ ਚੌਵੀ ਘੰਟੇ ਤਾਇਨਾਤ ਹਨ। ਦੂਜੇ ਪਾਸੇ ਪੰਜਾਹ ਫੁੱਟ ਉੱਚੀ ਕੰਧ ਹੈ। ਉਸ 'ਤੇ ਵੀ ਹਰ ਸਮੇਂ ਸੁਰੱਖਿਆ ਕਰਮਚਾਰੀ ਤਾਇਨਾਤ ਰਹਿੰਦੇ ਹਨ। ਫਿਰ ਜੇਲ੍ਹ ਦੀ ਅੰਦਰੂਨੀ ਸੁਰੱਖਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਵਿੱਚ ਸਖ਼ਤ ਸੁਰੱਖਿਆ ਦੇ ਦਾਅਵੇ ਕੀਤੇ ਹਨ। ਪਰ ਜੇਲ੍ਹਾਂ ਵਿੱਚੋਂ ਮੋਬਾਈਲ ਫ਼ੋਨ ਲਗਾਤਾਰ ਮਿਲਣ ਨਾਲ ਸਮਝੌਤਾ ’ਤੇ ਸਵਾਲ ਖੜ੍ਹੇ ਹੋ ਗਏ ਹਨ।ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਥਾਣਾ ਸਿਟੀ ਰੂਪਨਗਰ ਵਿਖੇ 52 ਕੈਦੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Press conference of Punjab Police: ਤਿੰਨ ਵਜੇ ਹੋਵੇਗੀ ਪੰਜਾਬ ਪੁਲਿਸ ਦੀ ਪ੍ਰੈੱਸ ਕਾਨਫਰੰਸ, ਅੰਮ੍ਰਿਤਪਾਲ ਦੇ ਮਾਮਲੇ ਵਿੱਚ ਹੋ ਸਕਦੈ ਵੱਡਾ ਖੁਲਾਸਾ !

ਪਹਿਲਾਂ ਵੀ ਮਿਲ ਚੁੱਕਾ ਹੈ ਮੋਬਾਇਲ : ਯਾਦ ਰਹੇ ਕਿ ਜੇਲ੍ਹਾਂ ਚੋਂ ਕੈਦੀਆਂ ਜਾਂ ਹਵਾਲਾਤੀਆਂ ਕੋਲੋਂ ਮੋਬਾਇਲ ਫੋਨ ਬਰਾਮਦ ਹੋਣ ਦੇ ਮਾਮਲੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਪਿਛਲੇ ਸਾਲ ਸਤੰਬਰ ਮਹੀਨੇ ਵੀ ਰੂਪਨਗਰ ਜੇਲ੍ਹ ਵਿਚੋਂ ਪੰਜਾਬ ਪੁਲਿਸ ਵੱਲੋਂ ਤਲਾਸ਼ੀ ਦੌਰਾਨ ਇਕ ਕੀਪੈਡ ਵਾਲਾ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਸੀ। ਜਾਣਕਾਰੀ ਮੁੁਤਾਬਿਕ ਇਹ ਮੋਬਾਈਲ ਫੋਨ ਬਿਨਾਂ ਸਿਮ ਤੋ ਬਰਾਮਦ ਕੀਤਾ ਗਿਆ ਅਤੇ ਇਸ ਦੇ ਨਾਲ ਹੀ, ਮੋਬਾਈਲ ਫੋਨ ਵਿੱਚ ਵਰਤਿਆ ਜਾਣ ਵਾਲੀਆਂ 2 ਮੋਬਾਈਲ ਬੈਟਰੀਆਂ ਵੀ ਬਰਾਮਦ ਕੀਤੀਆਂ ਗਈਆਂ ਸਨ। ਇਸ ਬਾਬਤ ਜੇਲ੍ਹ ਪ੍ਰਸ਼ਾਸਨ ਵੱਲੋਂ ਸਿਟੀ ਥਾਣੇ ਰੂਪਨਗਰ ਵਿੱਚ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਅਤੇ ਪ੍ਰਿਜ਼ਨ ਐਕਟ 52A ਅਧੀਨ ਇਹ ਮਾਮਲਾ ਦਰਜ ਕਰ ਲਿਆ ਗਿਆ ਸੀ। ਹਾਲਾਂਕਿ ਦੂਜੇ ਪਾਸੇ ਪੁਲਿਸ ਇਹ ਦਾਅਵੇ ਲਗਾਤਾਰ ਕਰ ਰਹੀ ਹੈ ਕਿ ਜੇਲ੍ਹਾਂ ਵਿੱਚ ਸੁਰੱਖਿਆ ਪ੍ਰਬੰਧ ਚੌਕਸ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.