Mobile Recovered in Jail: ਰੂਪਨਗਰ ਜੇਲ੍ਹ 'ਚ ਹਵਾਲਾਤੀ ਕੋਲੋਂ ਮੋਬਾਈਲ ਬਰਾਮਦ, ਮਾਮਲਾ ਦਰਜ

author img

By

Published : Mar 22, 2023, 5:22 PM IST

Mobile recovered from detainee in Rupnagar Jail, case registered

ਰੂਪਨਗਰ ਜੇਲ੍ਹ ਵਿਚੋਂ ਇਕ ਹਵਾਲਾਤੀ ਕੋਲੋਂ ਮੋਬਾਈਲ ਬਰਾਮਦ ਹੋਇਆ ਹੈ। ਜੇਲ੍ਹ ਪ੍ਰਸ਼ਾਸਨ ਨੇ ਉਕਤ ਹਵਾਲਾਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣ ਦਾ ਹਵਾਲਾ ਦਿੱਤਾ ਜਾਂਦਾ ਹੈ।

ਰੂਪਨਗਰ : ਪੰਜਾਬ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਲਗਾਤਾਰ ਹੀ ਪੰਜਾਬ ਦੀਆਂ ਜੇਲ੍ਹਾਂ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣ ਦਾ ਹਵਾਲਾ ਦਿੱਤਾ ਜਾਂਦਾ ਹੈ, ਪਰ ਜਦੋਂ ਦੂਜੇ ਪਾਸੇ ਜੇਲ੍ਹਾਂ ਵਿਚੋਂ ਮੋਬਾਈਲ ਫੋਨ ਬਰਾਮਦ ਹੁੰਦੇ ਹਨ ਤਾਂ ਇਹ ਦਾਅਵੇ ਖੋਖਲੇ ਜਾਪਦੇ ਹਨ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਰੂਪਨਗਰ ਜੇਲ੍ਹ ਤੋਂ ਸਾਹਮਣੇ ਆਇਆ ਹੈ। ਰੂਪਨਗਰ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਇੱਕ ਬੈਰਕ ਵਿੱਚੋਂ ਹਵਾਲਾਤੀ ਕੋਲੋਂ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਰੂਪਨਗਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : Lovepreet Toofan Missing: ਅੰਮ੍ਰਿਤਪਾਲ ਦਾ ਕਰੀਬੀ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਵੀ ਗਾਇਬ ! ਪਰਿਵਾਰ ਨੇ ਕਹੀ ਇਹ ਗੱਲ

ਫਲੱਸ਼ ਟੈਂਕ ਵਿਚ ਲੁਕੋਇਆ ਸੀ ਮੋਬਾਈਲ : ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਰਣਜੀਤ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਰਣਜੀਤ ਸਿੰਘ ਨੇ ਦਰਜ ਕਰਵਾਏ ਬਿਆਨਾਂ ਵਿੱਚ ਕਿਹਾ ਹੈ ਕਿ 18 ਮਾਰਚ ਦੀ ਰਾਤ ਨੂੰ ਡਿਪਟੀ ਸੁਪਰਡੈਂਟ ਅਨਮੋਲ ਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਜੇਲ੍ਹ ਵਿੱਚ ਸੁਰੱਖਿਆ ਜ਼ੋਨ ਨੰਬਰ 2 ਦੀ ਤਲਾਸ਼ੀ ਲਈ ਗਈ ਸੀ। ਤਲਾਸ਼ੀ ਦੌਰਾਨ ਚੱਕੀ ਨੰਬਰ 14 ਦੇ ਅੰਦਰਲੇ ਟਾਇਲਟ ਦੀ ਫਲੱਸ਼ ਟੈਂਕ 'ਚੋਂ ਬਿਨਾਂ ਸਿਮ ਕਾਰਡ ਵਾਲਾ ਮੋਬਾਈਲ ਬਰਾਮਦ ਹੋਇਆ। ਇਸ ਚੱਕੀ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਥਾਣਾ ਸ਼ਿਮਲਾਪੁਰੀ ਦੇ ਗੋਬਿੰਦ ਨਗਰ ਇਲਾਕੇ ਦਾ ਰਹਿਣ ਵਾਲਾ ਅਜੇ ਕੁਮਾਰ ਹੈ।

ਇਹ ਵੀ ਪੜ੍ਹੋ : Punjab shook due to earthquake: ਭੁਚਾਲ ਕਾਰਣ ਕੰਬਿਆ ਪੰਜਾਬ, ਜਾਣੋ ਪੰਜਾਬ 'ਚ ਹੁਣ ਤੱਕ ਕਿਨੀ ਵਾਰ ਆਇਆ ਹੈ ਭੂਚਾਲ ?

ਸਖ਼ਤ ਸੁਰੱਖਿਆ ਹੋਣ ਦੇ ਬਾਵਜੂਦ ਮੋਬਾਈਲ ਹੁੰਦੇ ਨੇ ਬਰਾਮਦ : ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨਾਂ ਵਿੱਚ ਜ਼ਿਲ੍ਹਾ ਜੇਲ੍ਹ ਵਿੱਚ ਰੋਜ਼ਾਨਾ ਮੋਬਾਈਲ ਫੋਨ ਬਰਾਮਦ ਹੋ ਰਹੇ ਹਨ। ਹਾਲ ਹੀ ਵਿੱਚ ਜ਼ਿਲ੍ਹਾ ਜੇਲ੍ਹ ਵਿੱਚੋਂ ਤਿੰਨ ਹੈੱਡ ਫ਼ੋਨ ਅਤੇ ਤਿੰਨ ਮੋਬਾਈਲ ਮਿਲੇ ਹਨ। ਜ਼ਿਲ੍ਹਾ ਜੇਲ੍ਹ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣ ਗਈ ਹੈ। ਰੂਪਨਗਰ ਜੇਲ੍ਹ ਦੀ ਸੁਰੱਖਿਆ ਤਿੰਨ ਪੱਧਰੀ ਸੁਰੱਖਿਆ ਪ੍ਰਣਾਲੀ ਹੈ, ਜਿਸ ਵਿੱਚ ਪਹਿਲੇ ਪੱਧਰ ਦੀ ਚਾਰ ਦੀਵਾਰੀ ਉੱਚੀ ਹੈ, ਜੋ ਕਰੀਬ ਦਸ ਫੁੱਟ ਉੱਚੀ ਹੈ। ਇਸ ਨੂੰ ਕੰਡਿਆਲੀ ਤਾਰ ਨਾਲ ਢੱਕਿਆ ਹੋਇਆ ਹੈ। ਸੁਰੱਖਿਆ ਕਰਮੀ ਵਿਸ਼ੇਸ਼ ਤੌਰ 'ਤੇ ਮੋਰਚਾ ਬਣਾ ਕੇ 24 ਘੰਟੇ ਤਾਇਨਾਤ ਰਹਿੰਦੇ ਹਨ। ਦੂਜੇ ਪਾਸੇ 50 ਫੁੱਟ ਉੱਚੀ ਕੰਧ ਹੈ। ਉਸ 'ਤੇ ਵੀ ਹਰ ਸਮੇਂ ਸੁਰੱਖਿਆ ਕਰਮਚਾਰੀ ਤਾਇਨਾਤ ਰਹਿੰਦੇ ਹਨ। ਫਿਰ ਜੇਲ੍ਹ ਦੀ ਅੰਦਰੂਨੀ ਸੁਰੱਖਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਵਿੱਚ ਸਖ਼ਤ ਸੁਰੱਖਿਆ ਦੇ ਦਾਅਵੇ ਕੀਤੇ ਹਨ। ਪਰ ਜੇਲ੍ਹਾਂ ਵਿੱਚੋਂ ਮੋਬਾਈਲ ਫੋਨਾਂ ਦੀ ਲਗਾਤਾਰ ਬਰਾਮਦਗੀ ਨਾਲ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਹੋ ਗਏ ਹਨ।

ਇਹ ਵੀ ਪੜ੍ਹੋ : Information about ndps act: ਕੀ ਹੈ ਐੱਨਡੀਪੀਐੱਸ ਐਕਟ, ਇਸ ਐਕਟ ਅਧੀਨ ਫੜ੍ਹੀ ਗਈ ਸਮੱਗਰੀ ਅਤੇ ਪੈਸੇ ਦਾ ਕਿਵੇਂ ਹੁੰਦਾ ਹੈ ਨਿਪਟਾਰਾ ?

ETV Bharat Logo

Copyright © 2024 Ushodaya Enterprises Pvt. Ltd., All Rights Reserved.