ਮੁਫ਼ਤ ਪੰਜਾਬੀ ਸ਼ਾਰਟ ਹੈਂਡ ਸਿੱਖਣ ਦਾ ਸੁਨਹਿਰੀ ਮੌਕਾ

author img

By

Published : Jul 24, 2019, 11:02 PM IST

ਪੰਜਾਬ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਸ਼ਾਰਟ ਹੈਂਡ ਦੀਆਂ ਕਲਾਸਾਂ ਦੇ ਸੈਸ਼ਨ 2019-20 ਰੋਪੜ ਵਿੱਖੇ ਸ਼ੁਰੂ ਕੀਤੇ ਜਾ ਰਹੇ ਹਨ। ਇਹ ਪੰਜਾਬੀ ਸ਼ੋਰਟ ਹੈਂਡ ਦੇ ਫ੍ਰੀ ਕੋਰਸ ਬੇਰੁਜ਼ਗਾਰਾਂ ਵਾਸਤੇ ਕਾਫ਼ੀ ਲਾਹੇਵੰਦ ਸਾਬਿਤ ਹੋ ਸਕਦੇ ਹਨ। ਜ਼ਿਲ੍ਹਾ ਭਾਸ਼ਾ ਅਫ਼ਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਦੇ ਫਾਰਮ 13 ਅਗਸਤ, 2018 ਤੱਕ ਭਰੇ ਜਾਣਗੇ।

ਰੋਪੜ: ਪੰਜਾਬ ਭਾਸ਼ਾ ਵਿਭਾਗ ਪੰਜਾਬੀ ਸ਼ਾਰਟ ਹੈਂਡ ਦੀਆਂ ਕਲਾਸਾਂ ਦੇ ਸੈਸ਼ਨ 2019-20 ਨੂੰ ਸ਼ੁਰੂ ਕਰ ਰਿਹਾ ਹੈ। ਜ਼ਿਲ੍ਹਾ ਭਾਸ਼ਾ ਅਫਸਰ ਹਰਪ੍ਰੀਤ ਕੌਰ ਨੇ ਇਸ ਦੀ ਜਾਣਕਾਰੀ ਦਿੰਦੇ ਹੋਇਆ ਕਿਹਾ ਕਿ ਪੰਜਾਬੀ ਸ਼ਾਰਟਹੈਂਡ ਜਨਰਲ ਅਤੇ ਤੇਜ਼ਗਤੀ ਕਲਾਸ ਲਈ ਫਾਰਮ 13 ਅਗਸਤ, 2018 ਤੱਕ ਭਰੇ ਜਾਣਗੇ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਇਹ ਸਿਖਲਾਈ ਮੁਫ਼ਤ ਦਿੱਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਤੇਜ਼ਗਤੀ ਕਲਾਸ 2018-19 ਲਈ ਟੈਸਟ 17 ਅਗਸਤ ਨੂੰ ਸਵੇਰੇ 10 ਵਜੇ ਜ਼ਿਲ੍ਹਾ ਭਾਸ਼ਾ ਦੇ ਦਫ਼ਤਰ 'ਚ 80 ਸ਼ਬਦ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਲਿਆ ਜਾਵੇਗਾ। ਟੈਸਟ ਵਿਚੋਂ ਪਾਸ ਅਤੇ ਜਨਰਲ ਕਲਾਸ ਦੇ ਉਮੀਦਵਾਰਾਂ ਦੀ ਇੰਟਰਵਿਊ 24 ਅਗਸਤ 2018 ਨੂੰ ਸਵੇਰੇ 10.00 ਵਜੇ ਜ਼ਿਲ੍ਹਾ ਭਾਸ਼ਾ ਦਫਤਰ ਮਿੰਨੀ ਸਕੱਤਰੇਤ ਰੂਪਨਗਰ ਵਿਖੇ ਹੋਵੇਗੀ। ਹਰਪ੍ਰੀਤ ਕੌਰ ਨੇ ਦੱਸਿਆ ਕਿ ਉਮੀਦਵਾਰ ਆਪਣੇ ਅਸਲ ਸਰਟੀਫ਼ਿਕੇਟ ਲੈ ਕੇ ਆਉਣ ਤਾਂ ਜੋ ਉਨ੍ਹਾਂ ਦਾ ਇੰਟਰਵਿਊ ਸਹੀ ਢੰਗ ਨਾਲ ਹੋ ਸਕੇ।

ਇਹ ਵੀ ਪੜੋ- ਸੂਬੇ 'ਚ ਭਾਰੀ ਮੀਂਹ ਦਾ ਅਲਰਟ, ਕੈਪਟਨ ਨੇ ਜਾਰੀ ਕੀਤੀਆਂ ਹਿਦਾਇਤਾਂ

ਰੋਪੜ: ਠੇਕੇ ਤੋਂ ਸ਼ਰਾਬ ਲੁੱਟਣ ਦੇ ਮਾਮਲੇ 'ਚ 4 ਕਾਬੂ, ਵੇਖੋ ਵੀਡੀਓ

ਭਾਸ਼ਾ ਅਫ਼ਸਰ ਨੇ ਦੱਸਿਆ ਕਿ ਉਮੀਦਵਾਰ ਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਚਾਹਿਦੀ ਹੈ ਤਾਂ ਉਹ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਕਮਰਾ ਨੰਬਰ 327 ਵਿੱਚ ਸੰਪਰਕ ਕਰ ਸਕਦੇ ਹਨ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋ ਪੰਜਾਬੀ ਸ਼ਾਰਟ ਹੈਂਡ ਦੇ ਫ੍ਰੀ ਕੋਰਸ ਬੇਰੋਜ਼ਗਾਰਾਂ ਵਾਸਤੇ ਕਾਫ਼ੀ ਲਾਭਕਾਰੀ ਸਾਬਿਤ ਹੋ ਸਕਦੇ ਹਨ। ਨੌਜਵਾਨ ਅਜਿਹੇ ਕੋਰਸ ਨੂੰ ਕਰਕੇ ਆਪਣਾ ਭਵਿੱਖ ਸੁਧਾਰ ਸਕਦੇ ਹਨ।

Intro:dry news
ਪੰਜਾਬੀ ਸ਼ੋਰਟ ਹੈਂਡ ਸਿੱਖਣ ਵਾਲਿਆ ਵਾਸਤੇ ਰੋਪੜ ਵਿਚ ਸੁਨਹਿਰਾ ਮੌਕਾ । ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋ ਇਹ ਕੋਰਸ ਮੁਫ਼ਤ ਵਿਚ ਸਿਖਾਏ ਜਾਣਗੇ ।


Body:,
ਭਾਸ਼ਾ ਵਿਭਾਗ ਪੰਜਾਬ ਵਲੋਂ ਚਲਾਇਆ ਜਾਂਦੀਆਂ ਪੰਜਾਬੀ ਸ਼ਾਰਟ ਹੈਂਡ ਦੀਆਂ ਕਲਾਸਾਂ ਸੈਸ਼ਨ 2019-20 ਲਈ ਪੰਜਾਬੀ ਸ਼ਾਰਟ ਹੈਂਡ ਅਤੇ ਤੇਜਗਤੀ ਕਲਾਸ ਲਈ ਫਾਰਮ 16 ਅਗਸਤ 2019 ਤੱਕ ਫਾਰਮ ਭਰੇ ਜਾਣਗੇ । ਤੇਜਗਤੀ ਕਲਾਸ 2019-20 ਲਈ 20 ਅਗਸਤ ਨੂੰ ਸਵੇਰੇ 10 ਬਜੇ 80 ਸ਼ਬਦ ਪ੍ਰਤੀ ਮਿੰਟ ਰਫਤਾਰ ਨਾਲ ਟੈਸਟ ਲਿਆ ਜਾਏਗਾ ।ਇਹ ਜਾਣਕਾਰੀ ਹਰਪ੍ਰੀਤ ਕੌਰ ਜ਼ਿਲਾ ਭਾਸ਼ਾ ਵਿਭਾਗ ਅਫਸਰ ਰੋਪੜ ਨੇ ਦਿਤੀ ।
ਇਸ ਬਾਰੇ ਹੋਰ ਜਾਣਕਾਰੀ ਦਿਦੇ ਉਨ੍ਹਾਂ ਦੱਸਿਆ ਕਿ ਟੈਸਟ ਵਿਚੋਂ ਪਾਸ ਅਤੇ ਜਨਰਲ ਕਲਾਸ ਦੇ ਉਮੀਦਵਾਰਾਂ ਦੀ ਇੰਟਰਵਿਊ 26 ਅਗਸਤ 2019 ਸਵੇਰੇ 10 ਬਜੇ ਲਈ ਜਾਏਗੀ ।ਉਨ੍ਹਾਂ ਕਿਹਾ ਕਿ ਇਹ ਸਿਖਲਾਈ ਪੰਜਾਬ ਸਰਕਾਰ ਵਲੋਂ ਮੁਫ਼ਤ ਦਿਤੀ ਜਾਂਦੀ ਹੈ , ਉਮੀਦਵਾਰ ਆਪਣੇ ਅਸਲ ਸਰਟੀਫਿਕੇਟ ਇੰਟਰਵਿਊ ਮੌਕੇ ਨਾਲ ਲੈ ਕੇ ਆਉਣ । ਪ੍ਰਾਰਥੀ ਵਧੇਰੇ ਜਾਣਕਾਰੀ ਵਾਸਤੇ ਉਨ੍ਹਾਂ ਦੇ ਦਫਤਰ ਮਿੰਨੀ ਸਕੱਤਰੇਤ ਰੋਪੜ ਵਿਖੇ ਕਮਰਾ ਨੰਬਰ 327 ਵਿਖੇ ਸੰਪਰਕ ਕਰ ਸਕਦੇ ਹਨ ।




Conclusion:ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋ ਪੰਜਾਬੀ ਸ਼ੋਰਟ ਹੈਂਡ ਦੇ ਫ੍ਰੀ ਕੋਰਸ ਬੇਰੋਜਗਾਰਾਂ ਵਾਸਤੇ ਕਾਫੀ ਲਾਭਕਾਰੀ ਸਾਬਿਤ ਹੋ ਸਕਦੇ ਹਨ । ਨੌਜਵਾਨ ਅਜਿਹੇ ਕੋਰਸ ਨੂੰ ਕਰਕੇ ਆਪਣਾ ਭਵਿੱਖ ਉੱਜਵਲ ਕਰ ਸਕਦੇ ਹਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.