DM ਹਰਬੰਸ ਸਿੰਘ ਨੇ ਬਿਮਾਰੀ ਨਾਲ ਪ੍ਰਭਾਵਿਤ ਫ਼ਸਲ ਦਾ ਲਿਆ ਜਾਇਜ਼ਾ

author img

By

Published : Sep 17, 2022, 10:45 PM IST

DM ਹਰਬੰਸ ਸਿੰਘ ਨੇ ਬਿਮਾਰੀ ਨਾਲ ਪ੍ਰਭਾਵਿਤ ਫ਼ਸਲ ਦਾ ਲਿਆ ਜਾਇਜ਼ਾ

ਡੀਐੱਮ ਹਰਬੰਸ ਸਿੰਘ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਦੇ ਅਧਿਕਾਰੀਆਂ ਨਾਲ ਪਿੰਡ ਰਣਜੀਤਪੁਰਾ ਇੰਦਰਪੁਰਾ ਅਤੇ ਹੋਰ ਪਿੰਡਾਂ ਵਿਚ ਝੋਨੇ ਦੀ ਫਸਲ ਜੋ ਕਿ ਦੱਖਣੀ ਝੋਨਾ ਬਲੈਕ ਸਟ੍ਰਿੱਕ ਵਾਇਰਸ ਨਾਲ ਪ੍ਰਭਾਵਿਤ ਹੋ ਗਈ ਹੈ ਉਸ ਦਾ ਫ਼ਸਲ ਦਾ ਲਿਆ ਜਾਇਜ਼ਾ ਲਿਆ।

ਰੂਪਨਗਰ: ਡੀਐੱਮ ਰੂਪਨਗਰ ਹਰਬੰਸ ਸਿੰਘ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਦੇ ਅਧਿਕਾਰੀਆਂ ਨਾਲ ਪਿੰਡ ਰਣਜੀਤਪੁਰਾ ਇੰਦਰਪੁਰਾ ਅਤੇ ਹੋਰ ਪਿੰਡਾਂ ਵਿਚ ਝੋਨੇ ਦੀ ਫਸਲ ਜੋ ਕਿ ਦੱਖਣੀ ਝੋਨਾ ਬਲੈਕ ਸਟ੍ਰਿੱਕ ਵਾਇਰਸ ਨਾਲ ਪ੍ਰਭਾਵਿਤ ਹੋ ਗਈ ਹੈ ਉਸ ਦਾ ਫ਼ਸਲ ਦਾ ਲਿਆ ਜਾਇਜ਼ਾ ਲਿਆ।

DM ਹਰਬੰਸ ਸਿੰਘ ਨੇ ਬਿਮਾਰੀ ਨਾਲ ਪ੍ਰਭਾਵਿਤ ਫ਼ਸਲ ਦਾ ਲਿਆ ਜਾਇਜ਼ਾ
DM ਹਰਬੰਸ ਸਿੰਘ ਨੇ ਬਿਮਾਰੀ ਨਾਲ ਪ੍ਰਭਾਵਿਤ ਫ਼ਸਲ ਦਾ ਲਿਆ ਜਾਇਜ਼ਾ
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਦਿੱਤੇ ਆਦੇਸ਼ਾਂ ਤਹਿਤ ਐੱਸਡੀਐੱਮ ਰੂਪਨਗਰ ਹਰਬੰਸ ਸਿੰਘ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਦੇ ਅਧਿਕਾਰੀਆਂ ਨਾਲ ਪਿੰਡ ਰਣਜੀਤਪੁਰਾ ਇੰਦਰਪੁਰਾ ਅਤੇ ਹੋਰ ਪਿੰਡਾਂ ਵਿਚ ਝੋਨੇ ਦੀ ਫਸਲ ਜੋ ਕਿ ਦੱਖਣੀ ਝੋਨਾ ਬਲੈਕ ਸਟ੍ਰਿੱਕ ਵਾਇਰਸ ਨਾਲ ਪ੍ਰਭਾਵਿਤ ਹੋਈ ਹੈ ਦਾ ਜਾਇਜ਼ਾ ਲਿਆ।
DM ਹਰਬੰਸ ਸਿੰਘ ਨੇ ਬਿਮਾਰੀ ਨਾਲ ਪ੍ਰਭਾਵਿਤ ਫ਼ਸਲ ਦਾ ਲਿਆ ਜਾਇਜ਼ਾ
DM ਹਰਬੰਸ ਸਿੰਘ ਨੇ ਬਿਮਾਰੀ ਨਾਲ ਪ੍ਰਭਾਵਿਤ ਫ਼ਸਲ ਦਾ ਲਿਆ ਜਾਇਜ਼ਾ



ਉਨਾਂ ਕਿਸਾਨਾਂ ਨਾਲ ਇਸ ਬਿਮਾਰੀ ਸਬੰਧੀ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਸਰਕਾਰ ਵੱਲੋਂ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਕਿਸਾਨਾਂ ਵੱਲੋਂ ਇਸ ਬਿਮਾਰੀ ਬਾਰੇ ਜੁਲਾਈ ਮਹੀਨੇ ਦੇ ਅੰਤ ਵਿੱਚ ਵਿਚ ਕ੍ਰਿਸ਼ੀ ਵਿਗਿਆਨ ਮਾਹਿਰਾਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਸੀ ਕਿਉਂਕਿ ਪਹਿਲਾਂ ਇਸ ਤਰ੍ਹਾਂ ਦੀ ਕੋਈ ਵੀ ਬਿਮਾਰੀ ਝੋਨੇ ਦੀ ਫਸਲ ਨੂੰ ਨਹੀਂ ਲੱਗਦੀ ਸੀ ਸਿਰਫ਼ ਬੈਕਟੀਰੀਆ ਅਤੇ ਉੱਲੀਆਂ ਹੀ ਝੋਨੇ ਦੀ ਫਸਲ ਤੇ ਹਮਲਾ ਕਰਦੀਆਂ ਸਨ ਪੰਜਾਬ ਵਿੱਚ ਪਹਿਲੀ ਵਾਰ ਝੋਨੇ ਦਾ ਇੰਨਾ ਜ਼ਿਆਦਾ ਰਕਬਾ ਇਸ ਵਾਇਰਸ ਨਾਲ ਪ੍ਰਭਾਵਿਤ ਹੋਇਆ ਹੈ।



ਇਸ ਸਬੰਧੀ ਖੇਤੀਬਾੜੀ ਅਫਸਰ ਸ੍ਰੀ ਰਾਕੇਸ਼ ਕੁਮਾਰ ਨੇ ਧਿਆਨ ਵਿੱਚ ਲਿਆਂਦਾ ਕਿ ਪਿਛਲੇ ਦਿਨ੍ਹਾਂ ਦੌਰਾਨ ਕਰਵਾਏ ਸਰਵੇ ਵਿਚ ਲਗਪਗ 50 ਪਿੰਡਾਂ ਵਿਚ ਇਸ ਵਾਇਰਸ ਨਾਲ 500 ਤੋਂ 700 ਏਕੜ ਰਕਬਾ ਬਲਾਕ ਰੂਪਨਗਰ ਵਿੱਚ ਪ੍ਰਭਾਵਿਤ ਹੋਇਆ ਹੈ ਅਤੇ 60 ਤੋਂ 70 ਏਕੜ ਰਕਬੇ ਵਿੱਚ ਕਿਸਾਨਾਂ ਵੱਲੋਂ ਫ਼ਸਲਾਂ ਨੂੰ ਵਾਹ ਦਿੱਤਾ ਗਿਆ ਹੈ।

ਵਿਭਾਗ ਵੱਲੋਂ ਕਰਵਾਏ ਸਰਵੇ ਵਿੱਚ ਇਹ ਪਾਇਆ ਗਿਆ ਹੈ ਕਿ ਇਸ ਵਾਇਰਸ ਦਾ ਜ਼ਿਆਦਾ ਹਮਲਾ ਝੋਨੇ ਦਾ ਲੰਬਾ ਸਮਾਂ ਲੈਣ ਵਾਲੇ ਕਿਸਮਾਂ ਪੀ.ਆਰ 121 128 130 131 ਅਤੇ ਪੂਸਾ 44 ਤੇ ਜਿਆਦਾ ਆਇਆ ਹੈ ਜਦਕਿ ਪੀ ਆਰ 126 ਕਿਸਮ ਦੀ ਜਿਸਦੀ ਬਿਜਾਈ ਲੇਟ ਕੀਤੀ ਗਈ ਹੈ ਉਸ ਉੱਪਰ ਇਸ ਵਾਇਰਸ ਦਾ ਹਮਲਾ ਨਹੀਂ ਹੋਇਆ ਹੈ ਇਹ ਪਹਾੜੀ ਅਤੇ ਦਰਿਆ ਦੇ ਨਾਲ ਲੱਗਦੇ ਰਕਬੇ ਵਿੱਚ ਇਸ ਵਾਇਰਸ ਦਾ ਹਮਲਾ ਪਾਇਆ ਗਿਆ ਹੈ।


ਉਨ੍ਹਾਂ ਦੱਸਿਆ ਕਿ ਇਸ ਵਾਇਰਸ ਤੋਂ ਪ੍ਰਭਾਵਿਤ ਬੂਟੇ ਛੋਟੇ ਪੱਤੇ ਨੋਕਦਾਰ ਅਤੇ ਜੜਾਂ ਦਾ ਵਿਕਾਸ ਘੱਟ ਹੋਇਆ ਹੈ ਅਤੇ ਇਹ ਵਾਇਰਸ ਚਿੱਟੀ ਪਿੱਠ ਵਾਲੇ ਟਿੱਢਿਆਂ ਰਾਹੀਂ ਫੈਲ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਜਿੱਥੇ ਇਸ ਵਾਇਰਸ ਦਾ ਹਮਲਾ ਹੋਇਆ ਹੈ ਉੱਥੇ ਕਿੱਸੇ ਵੀ ਤਰ੍ਹਾਂ ਦੀ ਉਲੀਨਾਸ਼ਕ ਸਪਰੇ ਨਾ ਕੀਤੀ ਜਾਵੇ ਅਤੇ ਇਨ੍ਹਾਂ ਟਿੱਢਿਆਂ ਤੋਂ ਬਚਾਅ ਲਈ 80 ਗ੍ਰਾਮ ਡਾਈਨੈਰੋਜਨ ਜਾਂ 100 ਪਾਇਮੈਟੇਰੋਜਿਨ ਗ੍ਰਾਮ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇ ਕੀਤਾ ਜਾਵੇ ਜਿਸ ਨਾਲ ਇਸ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਭਾਜਪਾ ਪ੍ਰਧਾਨ ਦਾ ਬਿਆਨ,ਆਪ ਦੀ ਨੌਟੰਕੀ ਖਿਲਾਫ਼ ਬੋਲਣ ਵਾਲਿਆਂ ਨੂੰ ਕਿਹਾ ਜਾਂਦਾ BJP ਦੀ ਬੀ ਟੀਮ

etv play button
ETV Bharat Logo

Copyright © 2024 Ushodaya Enterprises Pvt. Ltd., All Rights Reserved.