Accident in Morinda: ਮੋਰਿੰਡਾ ਵਿੱਚ ਸਰਕਾਰੀ ਬੱਸ, ਟਰੈਕਟਰ ਅਤੇ ਇਨੋਵਾ ਵਿਚਾਲੇ ਜ਼ਬਰਦਸਤ ਟੱਕਰ, 15 ਲੋਕ ਹੋਏ ਜ਼ਖ਼ਮੀ, ਕੁੱਝ ਦੀ ਹਾਲਤ ਗੰਭੀਰ
Published: Nov 15, 2023, 5:45 PM

Accident in Morinda: ਮੋਰਿੰਡਾ ਵਿੱਚ ਸਰਕਾਰੀ ਬੱਸ, ਟਰੈਕਟਰ ਅਤੇ ਇਨੋਵਾ ਵਿਚਾਲੇ ਜ਼ਬਰਦਸਤ ਟੱਕਰ, 15 ਲੋਕ ਹੋਏ ਜ਼ਖ਼ਮੀ, ਕੁੱਝ ਦੀ ਹਾਲਤ ਗੰਭੀਰ
Published: Nov 15, 2023, 5:45 PM
ਰੋਪੜ ਦੇ ਕਸਬਾ ਮੋਰਿੰਡਾ ਵਿੱਚ ਜ਼ਬਰਦਸਤ ਸੜਕ ਹਾਦਸਾ ਵੇਖਣ ਨੂੰ ਮਿਲਿਆ। ਇਸ ਸੜਕ ਹਾਦਸੇ ਵਿੱਚ ਲਗਭਗ (Four vehicles were damaged) ਚਾਰ ਵਾਹਨ ਨੁਕਸਾਨੇ ਗਏ ਅਤੇ 15 ਦੇ ਕਰੀਬ ਲੋਕ ਇਸ ਹਾਦਸੇ ਦੌਰਾਨ ਜ਼ਖ਼ਮੀ ਵੀ ਹੋਏ ਹਨ।
ਰੋਪੜ: ਮੋਰਿੰਡਾ ਬਾਈਪਾਸ ਨਜ਼ਦੀਕ ਰੇਲਵੇ ਅੰਡਰ ਬ੍ਰਿਜ ਦੇ ਉੱਤੇ ਇੱਕ ਬੱਸ ,ਇਨੋਵਾ ਕਾਰ, ਮੋਟਰਸਾਈਕਲ ਅਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਹਾਦਸਾ ਵਾਪਰਿਆ, ਜਿਸ ਵਿੱਚ 15 ਦੇ ਕਰੀਬ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਪਹੁੰਚਾਇਆ ਗਿਆ। 7 ਜ਼ਖ਼ਮੀਆਂ ਦੀ ਗੰਭੀਰ ਹਾਲਤ (7 injured are in serious condition) ਨੂੰ ਦੇਖਦਿਆਂ ਡਾਕਟਰਾਂ ਵੱਲੋਂ ਉਹਨਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਚੰਡੀਗੜ੍ਹ ਦੇ 32 ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਮੋਰਿੰਡਾ ਪੁਲਿਸ ਅਤੇ ਨੈਸ਼ਨਲ ਹਾਈਵੇ ਐਂਬੂਲੈਂਸ ਟੀਮ ਘਟਨਾ ਸਥਾਨ ਉੱਤੇ ਪਹੁੰਚੀ। ਨੈਸ਼ਨਲ ਹਾਈਵੇ ਦੇ ਸਟਾਫ ਅਨੁਸਾਰ ਪੰਜ ਮਰੀਜ਼ਾਂ ਨੂੰ ਉਹਨਾਂ ਵੱਲੋਂ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਦਾਖਲ ਕਰਵਾਇਆ ਗਿਆ।
4 ਵਾਹਨ ਹੋਏ ਹਾਦਸਾ ਗ੍ਰਸਤ: ਜੇਕਰ ਪ੍ਰਤੱਖ ਦਰਸ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਘਟਨਾ ਦਾ ਕਾਰਨ ਸਾਫ ਤੌਰ ਉੱਤੇ ਲਾਪਰਵਾਹੀ ਅਤੇ ਤੇਜ਼ ਰਫਤਾਰੀ ਹੈ ਕਿਉਂਕਿ ਟਰੈਕਟਰ ਚਾਲਕ ਵੱਲੋਂ ਪਹਿਲਾਂ ਮੋਟਰਸਾਈਕਲ ਚਾਲਕ ਨੂੰ ਫੇਟ ਮਾਰੀ ਗਈ। ਇਸ ਤੋਂ ਬਾਅਦ ਟਰੈਕਟਰ ਬੇਕਾਬੂ ਹੋ ਗਿਆ ਅਤੇ ਜਦੋਂ ਟਰੈਕਟਰ ਨੂੰ ਝੋਲ ਵੱਜੀ ਤਾਂ ਉਹ ਸੰਭਲ ਨਹੀਂ ਪਾਇਆ, ਜਿਸ ਤੋਂ ਬਾਅਦ ਇਹ ਸਾਰਾ ਹਾਦਸਾ ਹੋਇਆ।
ਬੇਕਾਬੂ ਟਰੈਕਟਰ ਮਗਰ ਆ ਰਹੀ ਇਨੋਵਾ ਕਾਰ ਦੇ ਚਾਲਕ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਕਾਰ ਬਰੇਕ ਲਗਾਈ ਗਈ ਪਰ ਇੰਨੀ ਦੇਰ ਵਿੱਚ ਪਿਛਲੇ ਪਾਸਿਓਂ ਆ ਰਹੀ ਸਰਕਾਰੀ ਬੱਸ ਨੇ ਇਨੋਵਾਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਕਾਰਣ ਕਰੀਬ ਚਾਰ ਵਾਹਨਾਂ ਦਾ ਐਕਸੀਡੈਂਟ ਫਲਾਈ (Accident in Ropar) ਓਵਰ ਦੇ ਉੱਤੇ ਹੋਇਆ। ਇਸ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਟਰੈਕਟਰ ਚਾਲਕ ਉੱਤੇ ਇਲਜ਼ਾਮ: ਸਰਕਾਰੀ ਬੱਸ (GOVT bus accident ) ਦੇ ਚਾਲਕ ਨੇ ਕਿਹਾ ਕਿ ਸਾਰੀ ਗਲਤੀ ਲਾਪਰਵਾਹੀ ਨਾਲ ਟਰੈਕਟਰ ਡਰਾਈਵਿੰਗ ਕਰ ਰਹੇ ਟਰੈਕਟਰ ਚਾਲਕ ਦੀ ਹੈ ਕਿਉਂਕਿ ਉਸ ਵੱਲੋਂ ਪਹਿਲਾਂ ਮੋਟਰਸਾਈਕਲ ਨੂੰ ਫੇਟ ਮਾਰੀ ਗਈ ਅਤੇ ਮੋਰਸਾਈਕਲ ਚਾਲਕ ਨੂੰ ਬਚਾਉਣ ਦੇ ਚੱਕਰ ਵਿੱਚ ਇਨੋਵਾ ਚਾਲਕ ਨੇ ਅਚਾਨਕ ਬਰੇਕ ਲਗਾਈ ਤਾਂ ਬੱਸ ਬਰੇਕ ਲਗਾਉਣ ਦੇ ਬਾਵਜੂਦ ਇਨੋਵਾ ਕਾਰ ਨਾਲ ਟਕਰਾ ਗਈ ਅਤੇ ਦੋਵਾਂ ਦਾ ਭਾਰੀ ਨੁਕਸਾਨ ਹੋਇਆ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
