ਪੇਸ਼ੀ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਦੱਸਿਆ ਜਾਨ ਦਾ ਖਤਰਾ, CM ਮਾਨ ਵੱਲੋਂ ਸਿੱਧੂ ਨੂੰ ਸੁਰੱਖਿਆ ਦਾ ਭਰੋਸਾ

author img

By

Published : Oct 20, 2022, 5:25 PM IST

Updated : Oct 20, 2022, 7:28 PM IST

Before the appearance, Navjot Sidhu told about the danger of life, demanded to conduct the appearance through video conferencing

ਜੇਲ੍ਹ ਵਿੱਚ ਬੰਦ ਦਿੱਗਜ ਸਿਆਸੀ ਆਗੂ ਨਵਜੋਤ ਸਿੱਧੂ ਨੇ ਲੁਧਿਆਣਾ ਕੋਰਟ ਵਿੱਚ ਪੇਸ਼ੀ (Appearance in Ludhiana Court) ਤੋਂ ਪਹਿਲਾਂ ਸੁਰੱਖਿਆ ਦੀ ਮੰਗ ਕੀਤੀ ਹੈ। ਨਵਜੋਤ ਸਿੱਧੂ ਨੇ ਲੁਧਿਆਣਾ ਕੋਰਟ ਵਿੱਚ ਸੁਰੱਖਿਆ ਨੂੰ ਲੈਕੇ ਡਰ ਜਤਾਉਂਦਿਆਂ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਉਣ ਦੀ ਮੰਗ ਕੀਤੀ ਹੈ।

ਚੰਡੀਗੜ੍ਹ: ਪਟਿਆਆਲਾ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ (Navjot Singh Sidhu in Patiala Jail) ਨੇ ਸ਼ੁੱਕਰਵਾਰ ਨੂੰ ਲੁਧਿਆਣਾ ਜ਼ਿਲ੍ਹੇ ਵਿੱਚ ਪੇਸ਼ੀ ਤੋਂ ਪਹਿਲਾਂ ਸੁਰੱਖਿਆ ਦੀ ਮੰਗ (Security sought before appearance) ਕੀਤੀ ਹੈ। ਇੰਨਾ ਹੀ ਨਹੀਂ ਪੰਜਾਬ ਸਰਕਾਰ ਅਤੇ ਐਸਐਸਪੀ ਪਟਿਆਲਾ ਨੂੰ ਵੀ ਸੁਰੱਖਿਆ ਦਾ ਵਾਅਦਾ ਕਰਨ ਲਈ ਕਿਹਾ ਗਿਆ ਹੈ।









ਦੱਸ ਦਈਏ ਕਿ ਬਲਵਿੰਦਰ ਸੇਖੋਂ ਵੱਲੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਦਾਇਰ ਕੀਤੇ ਗਏ ਕੇਸ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਗਵਾਹ ਬਣਾਇਆ (Navjot Singh Sidhu was made the chief witness) ਗਿਆ ਹੈ । ਜਿਸ ਵਿਚ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਨੂੰ ਬੁਲਾਇਆ ਗਿਆ ਸੀ, ਪਰ ਨਵਜੋਤ ਸਿੰਘ ਸਿੱਧੂ ਹਾਜ਼ਰ ਨਹੀਂ ਹੋਏ ਸਨ ਜਿਸ ਦੇ ਚਲਦਿਆਂ ਜੇਲ੍ਹ ਸੁਪਰੀਡੈਂਟ ਦੇ ਬੇਲੇਏਵਲ ਵਰੰਟ ਕੱਢੇ ਗਏ ਸਨ।





  • Tweet 2:
    Was taken into the custody of Jail Superintendent, Patiala on 20th May, 2022. Security Cover withdrawn by Govt of Punjab on 22nd May 2022. pic.twitter.com/8x4MmaRhnG

    — Navjot Singh Sidhu (@sherryontopp) October 20, 2022 " class="align-text-top noRightClick twitterSection" data=" ">





ਹੁਣ ਮੁੜ ਤੋਂ ਕੋਰਟ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਤਲਬ ਕੀਤਾ ਗਿਆ (Navjot Singh Sidhu was summoned by the court) ਹੈ ਅਤੇ ਪਟਸਨ ਬੁਲੰਦ ਭੇਜੇ ਗਏ ਹਨ । ਨਵਜੋਤ ਸਿੰਘ ਸਿੱਧੂ ਸਮੇਤ ਪਟਿਆਲਾ ਜੇਲ੍ਹ ਵਿੱਚ ਹੈ ਅਤੇ ਅੱਜ ਅਚਾਨਕ ਤਬੀਅਤ ਖਰਾਬ ਹੋਣ ਦੇ ਚਲਦਿਆਂ ਰਜਿੰਦਰਾ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਭੇਜਿਆ ਗਿਆ ਹੈ।




ਨਵਜੋਤ ਸਿੰਘ ਸਿੱਧੂ ਨੇ ਸੁਰੱਖਿਆ ਲਈ ਸੁਪਰਡੈਂਟ ਜੇਲ੍ਹ ਨੂੰ ਪੱਤਰ ਲਿਖਿਆ ਹੈ। ਸਿੱਧੂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ 21 ਅਕਤੂਬਰ ਨੂੰ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ (Presented in Ludhiana court) ਹੋਣਾ ਹੈ। 20 ਮਈ 2022 ਨੂੰ ਜੇਲ੍ਹ ਵਿੱਚ ਹੋਣ ਤੋਂ ਦੋ ਦਿਨ ਬਾਅਦ ਹੀ ਉਸਦੀ Z+ ਸੁਰੱਖਿਆ ਵਾਪਸ ਲੈ ਲਈ ਗਈ ਸੀ। ਇਸ ਤੋਂ ਪਹਿਲਾਂ ਉਹ ਪੀਜੀਆਈ ਚੈੱਕਅਪ ਲਈ ਗਏ ਸਨ ਪਰ ਉਸ ਮੁਲਾਕਾਤ ਨੂੰ ਗੁਪਤ ਰੱਖਿਆ ਗਿਆ ਸੀ।









ਉਨ੍ਹਾਂ ਕਿਹਾ ਕਿ ਲੁਧਿਆਣੇ ਦੀ ਅਦਾਲਤ ਵਿੱਚ ਜਿੱਥੇ ਬੰਬ ਧਮਾਕਾ ਹੋਇਆ ਸੀ, ਉਸ ਵਿੱਚ ਕਾਫੀ ਖਤਰਾ ਹੈ। ਜੇਕਰ ਕੋਈ ਉਸਦੀ ਸੁਰੱਖਿਆ ਦੀ ਜਿੰਮੇਵਾਰੀ ਲੈਂਦਾ ਹੈ, ਚਾਹੇ ਉਹ SSP ਪਟਿਆਲਾ ਹੋਵੇ ਜਾਂ ਸਰਕਾਰ, ਉਹ ਅਦਾਲਤ ਵਿੱਚ ਪੇਸ਼ ਹੋਣ ਲਈ ਤਿਆਰ ਹੈ। ਨਹੀਂ ਤਾਂ ਉਨ੍ਹਾਂ ਦੀ ਵੀਡੀਓ ਕਾਨਫਰੰਸਿੰਗ ਕੀਤੀ ਜਾਵੇ।



6 ਮਹੀਨੇ ਪਹਿਲਾਂ ਇਸੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ੀ ਲਈ ਬੁਲਾਏ ਜਾਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਨੇ ਜੇਲ੍ਹ ਸੁਪਰਡੈਂਟ ਨੂੰ ਪੱਤਰ ਲਿਖਿਆ (Wrote a letter to the Jail Superintendent) ਸੀ। ਜਿਸ ਵਿੱਚ ਉਨ੍ਹਾਂ ਸਰਕਾਰ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਸਬਕ ਲੈਣ ਲਈ ਕਿਹਾ ਹੈ। ਉਦੋਂ ਵੀ ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਪੇਸ਼ ਹੋਣ ਦੀ ਅਪੀਲ ਕੀਤੀ ਸੀ।








ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਜੋਤ ਸਿੱਧੂ ਵੱਲੋਂ ਖਤਰੇ ਨੂੰ ਲੈਕੇ ਕਹੀ ਗੱਲ ਦਾ ਨੋਟਿਸ ਲੈਂਦਿਆ ਟਵੀਟ ਕੀਤਾ ਹੈ। ਟਵੀਟ ਰਾਹੀਂ ਸੀਐੱਮ ਮਾਨ ਨੇ ਸਿੱਧੂ ਨੂੰ ਪੇਸ਼ੀ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦਾ ਭਰੋਸਾ ਦਿੱਤਾ ਹੈ।




  • ਨਵਜੋਤ ਸਿੰਘ ਸਿੱਧੂ ਜੀ ਕੱਲ ਕਿਸੇ ਰਸੂਖਦਾਰ ਦੁਆਰਾ ਕੀਤੇ ਹੋਏ ਭ੍ਰਿਸ਼ਟਾਚਾਰ ਦੇ ਇੱਕ ਕੇਸ ‘ਚ ਬਤੌਰ ਗਵਾਹ ਲੁਧਿਆਣਾ ਕੋਰਟ ‘ਚ ਪੇਸ਼ ਹੋਣਗੇ…ਉਹਨਾਂ ਨੂੰ ਹਰ ਸੰਭਵ ਸੁਰੱਖਿਆ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ…

    — Bhagwant Mann (@BhagwantMann) October 20, 2022 " class="align-text-top noRightClick twitterSection" data=" ">





ਦੂਜੇ ਪਾਸੇ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ ਉਹ ਖੁੱਦ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣ ਕੇ ਆਏ ਹਨ।



  • Have personally enquired about health of Navjot Singh Sidhu Ji. Have instructed Patiala Jail Authorities to provide best of medical facilities as required.

    — Harjot Singh Bains (@harjotbains) October 20, 2022 " class="align-text-top noRightClick twitterSection" data=" ">

ਇਹ ਵੀ ਪੜ੍ਹੋ: ਪੰਜਾਬ ਦੇ ਮੁਲਾਜ਼ਮ ਸ਼ਿਮਲਾ ਵਿੱਚ ਕਰਨਗੇ AAP ਖ਼ਿਲਾਫ਼ ਪ੍ਰਦਰਸ਼ਨ, ਮੁਲਾਜ਼ਮਾਂ ਨੇ ਪੋਲ ਖੋਲ੍ਹ ਰੈਲੀ ਕਰਨ ਦਾ ਕੀਤਾ ਐਲਾਨ

Last Updated :Oct 20, 2022, 7:28 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.