ਪੀਣ ਵਾਲਾ ਪਾਣੀ ਨਾਲ ਇੱਕੋ ਹੀ ਮੁਹੱਲੇ ਦੇ 10 ਲੋਕ ਹੋਏ ਬਿਮਾਰ

author img

By

Published : Aug 6, 2022, 5:18 PM IST

ਪੀਣ ਵਾਲਾ ਪਾਣੀ ਨਾਲ ਇੱਕੋ ਹੀ ਮੁਹੱਲੇ ਦੇ 10 ਲੋਕ ਹੋਏ ਬਿਮਾਰ

ਨਿਊ ਮਹਿੰਦਰਾ ਕਲੋਨੀ (New Mahindra Colony) ਦੇ ਵਿੱਚ ਇੱਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪੀਣ ਵਾਲਾ ਪਾਣੀ ਪੀਣ ਦੇ ਨਾਲ 10 ਤੋਂ ਜ਼ਿਆਦਾ ਲੋਕ ਅਤੇ ਬੱਚੇ ਬੀਮਾਰ ਹੋ ਗਏ ਹਨ।

ਪਟਿਆਲਾ: ਨਿਊ ਮਹਿੰਦਰਾ ਕਲੋਨੀ (New Mahindra Colony) ਦੇ ਵਿੱਚ ਇੱਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪੀਣ ਵਾਲਾ ਪਾਣੀ ਪੀਣ ਦੇ ਨਾਲ 10 ਤੋਂ ਜ਼ਿਆਦਾ ਲੋਕ ਅਤੇ ਬੱਚੇ ਬੀਮਾਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 3 ਤੋਂ 4 ਦਿਨਾਂ ਤੋਂ ਮੁਹੱਲੇ ਦੇ ਵਿੱਚ ਗੰਦਾ ਪਾਣੀ ਆ ਰਿਹਾ ਹੈ। ਜਿਸ ਨੂੰ ਪੀਣ ਦੇ ਲਈ ਲੋਕ ਮਜ਼ਬੂਰ ਹਨ, ਪਰ ਜਦ ਦੇਰ ਰਾਤ ਮੁਹੱਲੇ ਦੇ ਕੌਂਸਲਰ ਸੰਦੀਪ ਮਲਹੋਤਰਾ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਦੇ ਵੱਲੋਂ ਕਾਰਪੋਰੇਸ਼ਨ ਅਤੇ ਡਾਕਟਰਾਂ ਟੀਮ ਨੂੰ ਮੌਕੇ ਤੇ ਬੁਲਾਇਆ ਗਿਆ।

ਜਿਨ੍ਹਾਂ ਦੇ ਵੱਲੋਂ ਮੁਹੱਲੇ ਦਾ ਸਰਵੇ ਕੀਤਾ ਗਿਆ ਅਤੇ ਇੱਕ ਐਂਬੂਲੈਂਸ (Ambulance) ਬੁਲਾ ਕੇ 10 ਤੋਂ ਵੱਧ ਬੱਚਿਆਂ ਨੂੰ ਹਸਪਤਾਲ ਭੇਜਿਆ ਇਲਾਜ ਦੇ ਲਈ ਫਿਲਹਾਲ ਮੁਹੱਲੇ ਦੇ ਵਿੱਚ ਇੱਕ ਡਿਸਪੈਂਸਰੀ (dispensary) ਬਣਾ ਦਿੱਤੀ ਗਈ ਹੈ। ਜਿੱਥੇ ਕਿ ਲੋਕਾਂ ਦੇ ਚੈੱਕਪ ਕੀਤੇ ਜਾ ਰਹੇ ਹਨ।

ਪੀਣ ਵਾਲਾ ਪਾਣੀ ਨਾਲ ਇੱਕੋ ਹੀ ਮੁਹੱਲੇ ਦੇ 10 ਲੋਕ ਹੋਏ ਬਿਮਾਰ

ਮੁਹੱਲੇ ਦੀ ਰਹਿਣ ਵਾਲੀ ਮੀਰਾ ਕੁਮਾਰੀ ਨਾਮ ਦੀ ਮਹਿਲਾ ਨੇ ਦੱਸਿਆ ਕਿ ਮੇਰੀ ਬੇਟੀ ਵੀ ਇਸ ਪਾਣੀ ਦੇ ਨਾਲ ਬੀਮਾਰ ਹੋ ਗਈ ਸੀ, ਅਸੀਂ ਗਰੀਬ ਪਰਿਵਾਰ ਵਾਲੇ ਹਾਂ ਸਾਡੇ ਕੋਲ ਇਲਾਜ ਦੇ ਲਈ ਇਨ੍ਹਾਂ ਪੈਸੇ ਕਿੱਥੇ ਹਨ, ਪਰ ਫਿਰ ਵੀ ਆਪਣੀ ਬੱਚੀ ਦੇ ਇਲਾਜ ਦੇ ਲਈ ਅਸੀਂ ਰਾਤੀਂ 20 ਹਜ਼ਾਰ ਰੁਪਏ ਖਰਚ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਦੂਜੇ ਪਾਸੇ ਮੁਹੱਲੇ ਦੇ ਰਹਿਣ ਵਾਲੀ ਮਹਿਲਾ ਮੰਜਲੀ ਦੇਵੀ ਨੇ ਕਿਹਾ ਕਿ ਮੇਰਾ ਘਰਵਾਲਾ ਵੀ ਇਸ ਪਾਣੀ ਦੇ ਨਾਲ ਬਿਮਾਰ ਹੋਇਆ।

ਉੱਥੇ ਹੀ ਇਸ ਮੁਹੱਲੇ ਦੇ ਕੌਂਸਲਰ ਸੰਦੀਪ ਮਲਹੋਤਰਾ ਦਾ ਕਹਿਣਾ ਹੈ ਕਿ ਰਾਤ ਜਦ ਮੈਨੂੰ ਪਤਾ ਲੱਗਾ ਇਸ ਬਿਮਾਰੀ ਦੇ ਬਾਰੇ ਕਿ ਲੋਕ ਬਿਮਾਰ ਹੋ ਰਹੇ ਹਨ, ਤਾਂ ਮੈਂ ਤੁਰੰਤ ਹੈ ਕਾਰਪੋਰੇਸ਼ਨ ਅਤੇ ਡਾਕਟਰਾਂ ਦੀ ਟੀਮ ਨੂੰ ਮੌਕੇ ‘ਤੇ ਬੁਲਾਇਆ ਜਿਹੜੇ ਕਿ ਕੁਝ ਹੀ ਸਮੇਂ ਦੇ ਵਿੱਚ ਇੱਥੇ ਪਹੁੰਚ ਗਏ ਸੀ, ਡਾਕਟਰਾਂ ਦੀ ਟੀਮ ਨੇ ਕਈ ਲੋਕਾਂ ਦੇ ਚੈੱਕ ਕੀਤੇ ਜਿਹੜੇ ਕਿ 10 ਤੋਂ ਵੱਧ ਲੋਕ ਬਿਮਾਰ ਪਾਏ ਗਏ ਸੀ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਫਿਲਹਾਲ ਅਸੀਂ ਇੱਥੇ ਸਾਫ ਪਾਣੀ ਦਾ ਕੈਂਟਰ ਮੰਗਵਾ ਦਿੱਤਾ ਹੈ, ਜਿਸ ਵਿੱਚ ਲੋਕ ਪਾਣੀ ਭਰ ਰਹੇ ਹਨ।

ਇਹ ਵੀ ਪੜ੍ਹੋ:ਪੰਜਾਬ ਚ ਪਸ਼ੂਆਂ ’ਤੇ ਲੰਪੀ ਸਕਿਨ ਦਾ ਕਹਿਰ, ਕੀ ਹੈ ਲੰਪੀ ਸਕਿਨ ਬੀਮਾਰੀ, ਜਾਣੋ ਇਸਦੇ ਲੱਛਣ...

ETV Bharat Logo

Copyright © 2024 Ushodaya Enterprises Pvt. Ltd., All Rights Reserved.