Sikkim Accident: ਸ਼ਹੀਦ ਨੂੰ ਅੰਤਿਮ ਵਿਦਾਈ, 4 ਸਾਲਾ ਪੁੱਤਰ ਨੇ ਲਗਾਇਆ ਚਿਖ਼ਾ ਨੂੰ ਲਾਂਬੂ

author img

By

Published : Dec 25, 2022, 5:16 PM IST

Updated : Dec 25, 2022, 8:20 PM IST

Sikkim Accident

ਪਠਾਨਕੋਟ ਦੇ ਪਿੰਡ ਨਾਜੋਵਾਲ ਦੇ ਵਸਨੀਕ ਓਮਕਾਰ ਸਿੰਘ ਨੇ ਵੀ ਸ਼ਹਾਦਤ ਦਾ ਜਾਮ ਪੀਤਾ। ਅੱਜ 25 ਦਸੰਬਰ ਦੀ ਸਵੇਰ ਨੂੰ ਜਦੋਂ ਲਾਸ਼ ਪਿੰਡ ਪੁੱਜੀ ਤਾਂ ਪਿੰਡ ਦੀ ਹਰ ਅੱਖ (Sikkim Accident Last farewell to the martyr) ਨਮ ਹੋ ਗਈ। ਇਸ ਮੌਕੇ ਸੜਕਾਂ 'ਤੇ ਓਮਕਾਰ ਸਿੰਘ ਅਮਰ ਰਹੇ ਦੇ ਨਾਅਰੇ ਗੂੰਜੇ। ਜਿਸ ਤੋਂ ਬਾਅਦ ਸ਼ਹੀਦ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

Sikkim Accident Last farewell to the martyr 4 year old son lit his father cremation

ਪਠਾਨਕੋਟ: ਉੱਤਰੀ ਸਿੱਕਮ ਵਿੱਚ ਵਾਪਰੇ ਹਾਦਸੇ ਦੌਰਾਨ ਜਿੱਥੇ 16 ਜਵਾਨ ਸ਼ਹੀਦ ਹੋਏ ਸਨ, ਉੱਥੇ ਹੀ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਨਾਜੋਵਾਲ ਦੇ ਵਸਨੀਕ ਓਮਕਾਰ ਸਿੰਘ ਨੇ ਵੀ ਸ਼ਹਾਦਤ ਦਾ ਜਾਮ ਪੀਤਾ। ਅੱਜ 25 ਦਸੰਬਰ ਦੀ ਸਵੇਰ ਨੂੰ ਜਦੋਂ ਲਾਸ਼ ਪਿੰਡ ਪੁੱਜੀ ਤਾਂ ਪਿੰਡ ਦੀ ਹਰ ਅੱਖ ਨਮ ਹੋ ਗਈ। ਇਸ ਮੌਕੇ ਸੜਕਾਂ 'ਤੇ ਓਮਕਾਰ ਸਿੰਘ ਅਮਰ ਰਹੇ ਦੇ ਨਾਅਰੇ ਗੂੰਜੇ। ਜਿਸ ਤੋਂ ਬਾਅਦ ਸ਼ਹੀਦ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

ਬਜ਼ੁਰਗ ਮਾਪਿਆਂ ਨੇ ਦਿੱਤੀ ਸਲਾਮੀ: ਆਰਟਿਲਰੀ ਰੈਜੀਮੈਂਟ 'ਚ ਨਾਇਕ ਸੂਬੇਦਾਰ ਦੇ ਅਹੁਦੇ 'ਤੇ ਤਾਇਨਾਤ ਓਮਕਾਰ ਸਿੰਘ ਦੀ ਦੇਹ 'ਤੇ ਉਨ੍ਹਾਂ ਦੇ ਚਾਰ ਸਾਲ ਦੇ ਬੇਟੇ ਨੇ ਚਿਖਾ ਨੂੰ ਅੱਗ ਲਗਾਈ। ਇਸ ਮੌਕੇ ਸ਼ਹੀਦ ਦੇ ਬਜ਼ੁਰਗ ਮਾਪਿਆਂ ਨੇ ਆਪਣੇ ਪੁੱਤਰ ਨੂੰ ਸਲਾਮੀ ਦਿੱਤੀ ਅਤੇ ਅੰਤਿਮ ਵਿਦਾਈ ਦਿੱਤੀ। ਇਸੇ ਦੌਰਾਨ ਸ਼ਹੀਦ ਓਂਮਕਾਰ ਸਿੰਘ ਦੀ ਯੂਨਿਟ ਤੋਂ ਆਏ ਮੇਜਰ ਯੋਗੇਸ਼ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਹਮੇਸ਼ਾ ਸ਼ਹੀਦ ਦੇ ਪਰਿਵਾਰ ਦੇ ਨਾਲ ਹੈ ਅਤੇ ਜਦੋਂ ਵੀ ਉਨ੍ਹਾਂ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਤਾਂ ਉਨ੍ਹਾਂ ਦੀ ਮਦਦ ਲਈ ਹਮੇਸ਼ਾ ਹਾਜ਼ਰ ਰਹੇਗੀ।

ਇਸ ਸਬੰਧੀ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਵਿੱਕੀ ਨੇ ਕਿਹਾ ਕਿ ਸ਼ਹੀਦ ਦੇਸ਼ ਦੀ ਵਿਰਾਸਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਯਾਦ ਕਰਨਾ ਸਾਡਾ ਫਰਜ਼ ਬਣਦਾ ਹੈ। ਇਸੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਪਰਿਵਾਰ ਦੇ ਨਾਲ ਹਾਂ ਜਿੰਨ੍ਹਾਂ ਨੇ ਆਪਣਾ ਬੇਟਾ ਦੇਸ਼ ਦੀ ਖਾਤਿਰ ਕੁਰਬਾਤ ਕਰ ਦਿੱਤਾ।

ਦੱਸ ਦੇਈਏ ਕਿ ਉੱਤਰੀ ਸਿੱਕਮ ਦੇ ਲਾਚੇਨ ਸ਼ਹਿਰ ਵਿੱਚ ਭਾਰਤੀ ਫੌਜ ਦਾ ਇੱਕ ਵਾਹਨ ਹਾਦਸੇ (Sikkim Accident) ਦਾ ਸ਼ਿਕਾਰ ਹੋ ਗਿਆ ਸੀ। ਜਿਸ ਵਿੱਚ ਫੌਜ ਦੇ 16 ਜਵਾਨ ਸ਼ਹੀਦ ਹੋ ਗਏ ਹਨ।

ਇਹ ਵੀ ਪੜ੍ਹੋ: Sikkim Accident: ਹਾਦਸੇ ਵਿੱਚ ਪੰਜਾਬ ਦਾ ਜਵਾਨ ਹੋਇਆ ਸ਼ਹੀਦ, ਪਿੰਡ ਵਿੱਚ ਸੋਗ ਦੀ ਲਹਿਰ

Last Updated :Dec 25, 2022, 8:20 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.