ਪਤੰਗਾਂ ਉੱਤੇ ਵੀ ਜੀਐਸਟੀ ਦੀ ਮਾਰ, ਪੜ੍ਹੋ ਕਿੰਨੇ ਵਧੇ ਪਤੰਗਾਂ ਦੇ ਰੇਟ

author img

By

Published : Jan 10, 2023, 1:06 PM IST

Kites become expensive due to GST

ਜੀਐੱਸਟੀ ਤੋਂ ਵਪਾਰ ਦੀ ਕੋਈ ਧਿਰ ਅਣਛੋਹੀ ਨਹੀਂ ਰਹੀ ਹੈ। ਹਰ ਵਸਤੂ ਦੇ ਮਹਿੰਗੀ ਹੋਣ ਪਿੱਛੇ ਇਕੋ ਕਾਰਣ ਦੱਸਿਆ ਜਾਂਦਾ ਹੈ, ਉਹ ਹੈ ਜੀਐੱਸਟੀ। ਇਸ ਵਾਰ ਪਤੰਗਾਂ ਨੂੰ ਵੀ ਜੀਐੱਸਟੀ ਲੱਗ (The price of kites has increased due to GST) ਕੇ ਆ ਰਹੀ ਹੈ ਤੇ ਇਸ ਨਾਲ ਇਨ੍ਹਾਂ ਦੀ ਕੀਮਤ ਵਧ ਰਹੀ ਹੈ। ਹਾਲਾਤ ਇਹ ਹਨ ਕਿ ਪਤੰਗ ਖਰੀਦਣ ਵਾਲੇ ਤੇ ਵੇਚਣ ਵਾਲੇ ਵੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਸ ਖਾਸ ਰਿਪੋਰਟ ਰਾਹੀਂ ਦੇਖੋ ਕਿੰਨੀ ਵਧੀ ਇਸ ਵਾਰ ਪਤੰਗਾਂ ਦੀ ਕੀਮਤ...

ਜੀਐੱਸਟੀ ਨੇ ਪਤੰਗ ਵੀ ਲਪੇਟੇ, ਪੜ੍ਹੋ ਤਾਂ ਕਿੰਨੀ ਵਧ ਗਈ ਪਤੰਗਾਂ ਦੀ ਕੀਮਤ

ਪਠਾਨਕੋਟ: ਲੋਹੜੀ ਤੋਂ ਪਹਿਲਾਂ ਪਤੰਗਬਾਜੀ ਦੇ ਸ਼ੁਕੀਨਾਂ ਨੂੰ ਇਸ ਵਾਰ ਇਕ ਖਾਸ ਚੀਜ਼ ਪਰੇਸ਼ਾਨ ਕਰ ਰਹੀ ਹੈ। ਜਿਸ ਹਿਸਾਬ ਨਾਲ (The price of kites has increased due to GST) ਪਤੰਗਾਂ ਦੀ ਮੰਗ ਵਧ ਰਹੀ ਹੈ, ਉਸੇ ਹਿਸਾਬ ਨਾਲ ਇਨ੍ਹਾਂ ਦੀ ਕੀਮਤ ਵੀ ਅਸਮਾਨ ਛੂਹ ਰਹੀ ਹੈ। ਬਾਜਾਰ ਸਜੇ ਹੋਏ ਹਨ ਪਰ ਕਿਤੇ ਨਾ ਕਿਤੇ ਪਰੇਸ਼ਾਨੀ ਦਾ ਆਲਮ ਵੀ ਹੈ। ਦੂਜੇ ਪਾਸੇ ਪਤੰਗਾਂ ਦੇ ਡਿਜ਼ਾਇਨ ਵੀ ਵੱਖੋ-ਵੱਖ ਹਨ ਤੇ ਇਨ੍ਹਾਂ ਨੂੰ ਖਰੀਦਣ ਵਾਲਿਆਂ ਦੀ ਮੰਗ ਵੀ ਵੱਖ ਹੈ। ਜ਼ਿਆਦਾਤਰ ਲੋਕ ਸਿੱਧੂ ਮੂਸੇਵਾਲਾ ਦੀ ਫੋਟੋ ਵਾਲਾ ਪਤੰਗ ਦੁਕਾਨਦਾਰਾਂ ਕੋਲੋਂ ਮੰਗ ਰਹੇ ਹਨ।

ਜੀਐੱਸਟੀ ਨੇ ਵਧਾਈਆਂ ਕੀਮਤਾਂ: ਇਸ ਵਾਰ ਪਤੰਗਾਂ ਉੱਤੇ ਜੀਐੱਸਟੀ ਵੀ ਆਪਣਾ ਪੂਰਾ ਕਮਾਲ ਦਿਖਾ ਰਹੀ ਹੈ। ਬਾਜਾਰ ਦੋ ਰੁਪਏ ਤੋਂ 300 ਰੁਪਏ ਤਕ ਦੇ ਪਤੰਗ ਹਨ। ਇਨ੍ਹਾਂ ਦੀਆਂ ਕੀਮਤਾਂ ਵੀ ਜੀਐੱਸਟੀ ਲੱਗ ਕੇ ਆ ਰਹੀਆਂ ਹਨ। ਜਿਸ ਕਰਕੇ ਪਤੰਗਾਂ (Many types of kites in the market) ਮਹਿੰਗੀਆਂ ਹੋ ਗਈਆਂ ਹਨ। ਹਾਲਾਂਕਿ ਪਤੰਗਾਂ ਵਾਲੇ ਬਾਜਾਰ ਵਿਚ ਮਾਹੌਲ ਪੂਰਾ ਭਖਿਆ ਹੋਇਆ ਹੈ। ਲੋਕ ਪੂਰੇ ਉਤਸ਼ਾਹ ਨਾਲ ਪਤੰਗ ਖਰੀਦ ਰਹੇ ਹਨ।

ਇਹ ਵੀ ਪੜ੍ਹੋ: ਰਾਜਾ ਵੜਿੰਗ ਦੀ ਮਾਨ ਸਰਕਾਰ ਨੂੰ ਨਸੀਹਤ, ਕਿਹਾ- ਘੱਟੋ ਤੋਂ ਘੱਟ ਮੰਤਰੀ ਨੂੰ ਕੰਮ ਕਰਨ ਲਈ 6 ਮਹੀਨੇ ਤਾਂ ਦਿਓ

ਡਿਮਾਂਗ ਮੁਤਾਬਿਕ ਬਣ ਰਹੇ ਪਤੰਗ: ਪਤੰਗ ਡਿਮਾਂਡ ਮੁਤਾਬਿਕ ਵੀ ਬਣਾਏ ਜਾ ਰਹੇ ਹਨ। ਉਹ ਵਖਰੀ ਗੱਲ ਹੈ ਕਿ ਪਤੰਗਾਂ ਦੀ ਕੀਮਤ ਜੀਐੱਸਟੀ ਲੱਗਣ ਤੋਂ ਬਾਅਦ ਕਈ ਗੁਣਾ ਵੱਧ ਰਹੀ ਹੈ। ਫਿਰ ਵੀ ਖਰੀਦਣ ਵਾਲੇ ਖਰੀਦ ਰਹੇ ਹਨ। ਲੋਹੜੀ ਤੋਂ (Kites before Lohri) ਪਹਿਲਾਂ ਪਤੰਗਬਾਜੀ ਕਰਨ ਦਾ ਖੂਬ ਉਤਸ਼ਾਹ ਹੁੰਦਾ ਹੈ। ਤੇ ਲੋਕ ਆਪਣੀ ਮਰਜ਼ੀ ਦੀ ਪਤੰਗ ਖਰੀਦਦੇ ਹਨ। ਪਤੰਗ ਉਡਾਉਣ ਦੀ ਸ਼ੁਰੂਆਤ ਵੀ ਇਕ ਦੋ ਦਿਨ ਪਹਿਲਾਂ ਹੀ ਹੋ ਜਾਂਦੀ ਹੈ।

ਜਿੱਥੇ ਸਿੱਧੂਮੂਸੇਵਾਲਾ ਦੇ (Kite with picture of Sidhu Moosewala) ਚਾਹੁੰਣ ਵਾਲੇ ਉਸਦੀ ਤਸਵੀਰ ਵਾਲੇ ਪਤੰਗ ਮੰਗ ਰਹੇ ਹਨ, ਦੂਜੇ ਪਾਸੇ ਕਈ ਹੋਰ ਤਸਵੀਰਾਂ ਵੀ ਖਾਸ ਬਣੀਆਂ ਹੋਈਆਂ ਹਨ। ਮੂਸੇਵਾਲਾ ਦੀ ਤਸਵੀਰ ਤੋਂ ਇਲਾਵਾ ਪਾਕਿਸਤਾਨੀ ਮਾਰਕੀਟ ਦੇ ਬਣੇ ਪਤੰਗ ਵੀ ਪਸੰਦ ਕੀਤੇ ਜਾ ਰਹੇ ਹਨ। ਦੂਜੇ ਪਾਸੇ ਪਤੰਗ ਮਾਰਕੀਟ ਦੇ ਦੁਕਾਨਦਾਰਾਂ ਨੇ ਵੀ ਗੱਲਬਾਤ ਦੌਰਾਨ ਪਤੰਗਾਂ ਉੱਤੇ ਜੀਐੱਸਟੀ ਤੇ ਹੋਰ ਕਈ ਗੱਲਾਂ ਦੇ ਖੁਲਾਸੇ ਕੀਤੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.