ਹੈਲੀਕਾਪਟਰ ਕ੍ਰੈਸ਼ ਮਾਮਲਾ: ਰਣਜੀਤ ਸਾਗਰ ਡੈਮ ’ਚੋਂ ਕ੍ਰੈਸ਼ ਹੋਏ ਹੈਲੀਕਾਪਟਰ ਦਾ ਮਲਬਾ ਬਰਾਮਦ

author img

By

Published : Sep 9, 2021, 8:35 PM IST

ਕ੍ਰੈਸ਼ ਹੋਏ ਹੈਲੀਕਾਪਟਰ ਦਾ ਮਲਬਾ ਬਰਾਮਦ

ਪਠਾਨਕੋਟ ਦੇ ਰਣਜੀਤ ਸਾਗਰ ਡੈਮ (Ranjit sagar dam) ‘ਚ ਹਾਦਸਾਗ੍ਰਸਤ ਹੋਏ ਫੌਜ ਦੇ ਹੈਲੀਕਾਪਟਰ ਦਾ ਪੂਰਾ ਮਲਬਾ ਬਰਾਮਦ (Helicopter crash) ਹੋ ਚੁੱਕਾ ਹੈ। ਇਸ ਹੈਲੀਕਾਪਟਰ 'ਚ ਸਵਾਰ ਦੂਜੇ ਪਾਇਲਟ ਅਰਜੁਨ ਜੋਸ਼ੀ ਅਜੇ ਵੀ ਲਾਪਤਾ ਹਨ। ਗੋਤਾਖੋਰਾਂ ਦੀ ਟੀਮ ਵੱਲੋਂ ਅਜੇ ਵੀ ਦੂਜੇ ਲਾਪਤਾ ਪਾਇਲਟ ਦੀ ਭਾਲ ਜਾਰੀ ਹੈ।

ਪਠਾਨਕੋਟ: ਰਣਜੀਤ ਸਾਗਰ ਡੈਮ (Ranjit sagar dam) ਦੀ ਝੀਲ ’ਚ ਇੱਕ ਮਹੀਨੇ ਪਹਿਲਾਂ ਫੌਜ ਦਾ ਇੱਕ ਹੈਲੀਕਾਪਟਰ ਕ੍ਰੈਸ਼ (Helicopter crash)ਹੋ ਕੇ ਡਿੱਗ ਗਿਆ ਸੀ। ਇੱਕ ਮਹੀਨੇ ਦੀ ਕੜੀ ਮਸ਼ਕਤ ਤੋਂ ਬਾਅਦ ਅੱਜ ਫੌਜ ਦੇ ਹੈਲੀਕਾਪਟਰ ਦਾ ਮਲਬਾ ਬਰਾਮਦ (Helicopter wreckage recovered) ਕਰ ਲਿਆ ਗਿਆ ਹੈ, ਪਰ ਅਜੇ ਤੱਕ ਦੂਜੇ ਪਾਇਲਟ ਦੀ ਭਾਲ ਜਾਰੀ ਹੈ।

ਲਾਪਤਾ ਪਾਇਲਟ ਦੀ ਭਾਲ ਜਾਰੀ
ਲਾਪਤਾ ਪਾਇਲਟ ਦੀ ਭਾਲ ਜਾਰੀ

ਦੱਸਣਯੋਗ ਹੈ ਕਿ 3 ਅਗਸਤ ਨੂੰ ਸਵੇਰੇ ਫੌਜ ਦਾ ਇੱਕ ਹੈਲੀਕਾਪਟਰ ਕ੍ਰੈਸ਼ ਹੋ ਕੇ ਰਣਜੀਤ ਸਾਗਰ ਡੈਮ ਦੀ ਝੀਲ 'ਚ ਡਿੱਗ ਗਿਆ ਸੀ। ਇਸ ਹੈਲੀਕਾਪਟਰ 'ਚ ਇੱਕ ਪਾਇਲਟ ਤੇ ਇੱਕ ਸਹਾਇਕ ਪਾਇਲਟ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਭਾਰਤੀ ਹਵਾਈ ਫੌਜ ਵੱਲੋਂ ਸਪੈਸ਼ਲ ਗੋਤਾਖੋਰਾਂ ਦੀ ਟੀਮ ਬੁਲਵਾ ਕੇ ਰੈਸਕਿਊ ਆਪਰੇਸ਼ਨ (Rescue operation) ਚਲਾਇਆ ਗਿਆ। 16 ਅਗਸਤ ਨੂੰ ਜਹਾਜ ਦੇ ਪਾਇਲਟ ਕਰਨਲ ਅਭਿਜੀਤ ਸਿੰਘ ਬਾਠ ਦੀ ਲਾਸ਼ ਮਿਲੀ ਸੀ। ਕਰਨਲ ਅਭਿਜੀਤ ਸਿੰਘ ਬਾਠ ਅੰਮ੍ਰਿਤਸਰ ਦੇ ਵਸਨੀਕ ਸਨ।

ਕ੍ਰੈਸ਼ ਹੋਏ ਹੈਲੀਕਾਪਟਰ ਦਾ ਮਲਬਾ ਬਰਾਮਦ
ਕ੍ਰੈਸ਼ ਹੋਏ ਹੈਲੀਕਾਪਟਰ ਦਾ ਮਲਬਾ ਬਰਾਮਦ

ਗੋਤਾਖੋਰਾਂ ਦੀ ਟੀਮ ਵੱਲੋਂ ਲਗਾਤਾਰ ਹੈਲੀਕਾਪਟਰ ਦਾ ਮਲਬਾ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਫਿਲਹਾਲ ਹੈਲੀਕਾਪਟ ਦਾ ਪੂਰਾ ਮਲਬਾ ਬਰਾਮਦ ਕਰ ਲਿਆ ਗਿਆ ਹੈ, ਪਰ ਅਜੇ ਵੀ ਹੈਲੀਕਾਪਟਰ 'ਚ ਸਵਾਰ ਦੂਜੇ ਪਾਇਲਟ ਅਰਜੁਨ ਜੋਸ਼ੀ ਲਾਪਤਾ ਹਨ। ਗੋਤਾਖੋਰਾਂ ਦੀ ਟੀਮ ਵੱਲੋਂ ਹੈਲੀਕਾਪਟਰ 'ਚ ਸਵਾਰ ਦੂਜੇ ਪਾਇਲਟ ਅਰਜੁਨ ਜੋਸ਼ੀ ਦੀ ਭਾਲ ਅਜੇ ਵੀ ਜਾਰੀ ਹੈ।

ਹੈਲੀਕਾਪਟਰ ਕ੍ਰੈਸ਼ ਮਾਮਲਾ
ਹੈਲੀਕਾਪਟਰ ਕ੍ਰੈਸ਼ ਮਾਮਲਾ

ਇਸ ਮਾਮਲੇ ਵਿੱਚ ਜੰਮੂ ਕਸ਼ਮੀਰ ਪੁਲਿਸ ਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਗੋਤਾਖੋਰਾਂ ਤੋਂ ਇਲਾਵਾ ਐਨਡੀਆਰਐਫ ਟੀਮ, ਭਾਰਤੀ ਹਵਾਈ ਫੌਜ ਤੇ ਭਾਰਤੀ ਨੌ ਸੈਨਾ ਵੱਲੋਂ ਇਸ ਹਾਦਸੇ ਦੀ ਜਾਂਚ ਲਈ ਵਿਸ਼ੇਸ਼ ਅਭਿਆਨ ਚਲਾਏ ਗਏ ਸਨ।

ਇਹ ਵੀ ਪੜ੍ਹੋ : ਹੈਲੀਕਾਪਟਰ ਕ੍ਰੈਸ਼ ਮਾਮਲਾ: ਲੈਫਟੀਨੈਂਟ ਕਰਨਲ ਬਾਠ ਦੀ ਮਿਲੀ ਲਾਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.